ਆਟੋ ਡੈਸਕ : ਭਾਰਤ 'ਚ ਰਾਇਲ ਐਨਫੀਲਡ ਬੁਲੇਟ ਦੀ ਮੰਗ ਲਗਾਤਾਰ ਵਧ ਰਹੀ ਹੈ। ਨੌਜਵਾਨਾਂ ਦੀ ਸਭ ਤੋਂ ਪਸੰਦੀਦਾ ਬਾਈਕ ਦੀ ਗੱਲ ਕਰੀਏ ਤਾਂ ਰਾਇਲ ਐਨਫੀਲਡ ਉਨ੍ਹਾਂ ਦੀ ਸਭ ਤੋਂ ਪਸੰਦੀਦਾ ਬਾਈਕ ਹੈ। ਮੋਟਰਸਾਈਕਲ ਨਿਰਮਾਤਾ ਕੰਪਨੀ ਰਾਇਲ ਐਨਫੀਲਡ ਨੇ ਸ਼ਨੀਵਾਰ ਨੂੰ ਦੱਸਿਆ ਕਿ ਦਸੰਬਰ 'ਚ ਕੰਪਨੀ ਦੀ ਥੋਕ ਵਿਕਰੀ 7 ਫੀਸਦੀ ਵਧੀ ਹੈ। ਇਸ ਨਾਲ ਹੀ ਹੀਰੋ ਮੋਟੋਕਾਰਪ ਦੀ ਥੋਕ ਵਿਕਰੀ 'ਚ ਵੀ ਭਾਰੀ ਗਿਰਾਵਟ ਆਈ ਹੈ।
ਜਾਣਕਾਰੀ ਦਿੰਦੇ ਹੋਏ ਮੋਟਰਸਾਈਕਲ ਨਿਰਮਾਤਾ ਕੰਪਨੀ ਰਾਇਲ ਐਨਫੀਲਡ ਨੇ ਦੱਸਿਆ ਕਿ ਕੰਪਨੀ ਨੇ ਥੋਕ ਵਿਕਰੀ 'ਚ 7 ਫੀਸਦੀ ਦੇ ਵਾਧੇ ਨਾਲ 73,739 ਯੂਨਿਟਸ ਵੇਚੇ ਹਨ। ਕੰਪਨੀ ਨੇ 2020 ਦੇ ਇਸ ਮਹੀਨੇ 'ਚ 68,995 ਯੂਨਿਟਾਂ ਦੀ ਵਿਕਰੀ ਦਰਜ ਕੀਤੀ ਸੀ। ਪਿਛਲੇ ਮਹੀਨੇ ਘਰੇਲੂ ਵਿਕਰੀ 65,187 ਯੂਨਿਟ ਰਹੀ, ਜੋ ਦਸੰਬਰ 2020 ਦੇ 65,492 ਯੂਨਿਟਾਂ ਨਾਲੋਂ ਮਾਮੂਲੀ ਘੱਟ ਹੈ। ਦਸੰਬਰ 2020 'ਚ ਰਾਇਲ ਐਨਫੀਲਡ ਦਾ ਨਿਰਯਾਤ 3,503 ਯੂਨਿਟ ਸੀ, ਜੋ ਹੁਣ ਵਧ ਕੇ 8,552 ਯੂਨਿਟ ਹੋ ਗਿਆ ਹੈ।
ਭਾਰਤ 'ਚ ਰਾਇਲ ਐਨਫੀਲਡ ਦੀ ਵਿਕਰੀ 7 ਫੀਸਦੀ ਵਧੀ
ਦੇਸ਼ ਦੀਆਂ ਦੋ ਵੱਡੀਆਂ ਮੋਟਰਸਾਈਕਲ ਨਿਰਮਾਤਾ ਕੰਪਨੀਆਂ ਰਾਇਲ ਐਨਫੀਲਡ ਅਤੇ ਹੀਰੋ ਮੋਟੋਕਾਰਪ ਦੀ ਦਸੰਬਰ ਮਹੀਨੇ ਦੀ ਥੋਕ ਵਿਕਰੀ ਦੀ ਰਿਪੋਰਟ ਆਈ ਹੈ। ਇਸ ਹਿਸਾਬ ਨਾਲ ਰਾਇਲ ਐਨਫੀਲਡ ਦੀ ਥੋਕ ਵਿਕਰੀ 'ਚ 7 ਫੀਸਦੀ ਦਾ ਵਾਧਾ ਹੋਇਆ ਹੈ। ਦੂਜੇ ਪਾਸੇ ਹੀਰੋ ਮੋਟੋਕਾਰਪ ਦੀ ਥੋਕ ਵਿਕਰੀ 'ਚ ਗਿਰਾਵਟ ਆਈ ਹੈ।
12 ਫੀਸਦੀ ਘਟੀ ਹੀਰੋ ਮੋਟੋਕਾਰਪ ਦੀ ਵਿਕਰੀ
ਇਸ ਨਾਲ ਹੀ ਦੇਸ਼ ਦੀ ਸਭ ਤੋਂ ਵੱਡੀ ਦੋਪਹੀਆ ਵਾਹਨ ਨਿਰਮਾਤਾ ਕੰਪਨੀ ਹੀਰੋ ਮੋਟੋਕਾਰਪ ਨੇ ਸ਼ਨੀਵਾਰ ਨੂੰ ਕਿਹਾ ਕਿ ਦਸੰਬਰ 'ਚ ਕੁੱਲ ਥੋਕ ਵਿਕਰੀ 12 ਫੀਸਦੀ ਘੱਟ ਕੇ 3,94,773 ਇਕਾਈ ਰਹਿ ਗਈ। ਕੰਪਨੀ ਨੇ ਦਸੰਬਰ 2020 'ਚ 4,47,335 ਯੂਨਿਟ ਵੇਚੇ ਸਨ। ਘਰੇਲੂ ਬਾਜ਼ਾਰ 'ਚ ਕੰਪਨੀ ਦੀ ਥੋਕ ਵਿਕਰੀ ਦਸੰਬਰ 2020 'ਚ 4,25,033 ਯੂਨਿਟ ਦੇ ਮੁਕਾਬਲੇ ਪਿਛਲੇ ਮਹੀਨੇ ਘਟ ਕੇ 3,74,485 ਯੂਨਿਟ ਰਹਿ ਗਈ। ਕੰਪਨੀ ਨੇ ਕਿਹਾ ਕਿ ਉਹ ਇਸ ਸਾਲ ਮਾਰਚ 'ਚ ਆਪਣਾ ਪਹਿਲਾ ਇਲੈਕਟ੍ਰਿਕ ਮਾਡਲ (EV) ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਵਾਹਨ ਦਾ ਉਤਪਾਦਨ ਆਂਧਰਾ ਪ੍ਰਦੇਸ਼ ਦੇ ਚਿਤੂਰ 'ਚ ਕੰਪਨੀ ਦੇ ਨਿਰਮਾਣ ਕੇਂਦਰ 'ਚ ਕੀਤਾ ਜਾਵੇਗਾ।
ਇਹ ਦੋਵੇਂ ਦੇਸ਼ ਦੇ ਸਭ ਤੋਂ ਵੱਡੇ ਮੋਟਰਸਾਈਕਲ ਨਿਰਮਾਤਾ ਹਨ। Hero MotoCorp ਇਕ ਪੁਰਾਣੀ ਕੰਪਨੀ ਹੈ, ਜਿਸ 'ਚ ਲੋਕਾਂ ਦਾ ਬਹੁਤ ਭਰੋਸਾ ਹੈ ਪਰ ਕੁਝ ਕਾਰਨਾਂ ਕਰ ਕੇ ਇਸਦੀ ਵਿਕਰੀ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਜੇਕਰ ਦਸੰਬਰ 'ਚ ਰਾਇਲ ਐਨਫੀਲਡ ਦੀ ਹੋਲਸੇਲ ਸੇਲ 'ਤੇ ਨਜ਼ਰ ਮਾਰੀਏ ਤਾਂ ਇਸ ਦੀ ਵਿਕਰੀ 'ਚ 12 ਫੀਸਦੀ ਦਾ ਵਾਧਾ ਹੋਇਆ ਹੈ।
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904