Health Tips Kadha For Cough: ਸਰਦੀ ਦਾ ਮੌਸਮ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਲੈ ਕੇ ਆਉਂਦਾ ਹੈ। ਇਸ ਮੌਸਮ ਵਿੱਚ ਲੋਕਾਂ ਦੀ ਇਮਿਊਨਿਟੀ ਬਹੁਤ ਕਮਜ਼ੋਰ ਹੋ ਜਾਂਦੀ ਹੈ। ਇਸ ਕਾਰਨ ਕਈ ਵਾਰ ਸਰਦੀਆਂ ਵਿੱਚ ਜ਼ੁਕਾਮ-ਖਾਂਸੀ (Cold Cough in Winters) ਵਰਗੀਆਂ ਸਮੱਸਿਆਵਾਂ ਵੀ ਹੋ ਜਾਂਦੀਆਂ ਹਨ। ਜਦੋਂ ਛਾਤੀ ਵਿੱਚ ਬਲਗ਼ਮ (Cough) ਜੰਮ ਜਾਂਦੀ ਹੈ ਤਾਂ ਇਹ ਸਮੱਸਿਆ ਹੋਰ ਵਧ ਜਾਂਦੀ ਹੈ।
ਅਜਿਹੇ 'ਚ ਕਈ ਵਾਰ ਅਕੜਾਅ ਵੀ ਮਹਿਸੂਸ ਹੋਣ ਲੱਗਦਾ ਹੈ। ਇਹ ਬਲਗਮ ਵੱਡੀ ਸਮੱਸਿਆ ਪੈਦਾ ਕਰ ਸਕਦੀ ਹੈ। ਕਈ ਵਾਰ ਲੋਕ ਇਸ ਲਈ ਕਈ ਤਰ੍ਹਾਂ ਦੇ ਕਾੜ੍ਹਿਆਂ ਦਾ ਸੇਵਨ ਕਰਦੇ ਹਨ ਪਰ ਇਸ ਤੋਂ ਕੋਈ ਰਾਹਤ ਨਹੀਂ ਮਿਲਦੀ। ਅਜਿਹੀ ਸਥਿਤੀ ਵਿੱਚ ਅਸੀਂ ਤੁਹਾਨੂੰ 3 ਅਜਿਹੇ ਕਾੜ੍ਹਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਸੀਂ ਬਲਗਮ ਦੀ ਸਮੱਸਿਆ (Home Remedies for Cough) ਤੋਂ ਛੁਟਕਾਰਾ ਪਾ ਸਕਦੇ ਹੋ, ਤਾਂ ਆਓ ਜਾਣਦੇ ਹਾਂ ਇਸ ਬਾਰੇ-
ਅਜਵਾਈਨ ਦਾ ਕਾੜ੍ਹਾ ਲਾਭਦਾਇਕ
ਤੁਹਾਨੂੰ ਦੱਸ ਦੇਈਏ ਕਿ ਅਜਵਾਈਨ ਦੀ ਤਸੀਰ ਬਹੁਤ ਗਰਮ ਹੁੰਦੀ ਹੈ। ਇਹ ਜ਼ੁਕਾਮ ਤੇ ਖੰਘ ਨੂੰ ਠੀਕ ਕਰਨ ਵਿੱਚ ਮਦਦ ਕਰਦੀ ਹੈ। ਇਸ ਦੀ ਵਰਤੋਂ ਕਰਨ ਨਾਲ ਛਾਤੀ 'ਚ ਜਮ੍ਹਾ ਕਫ ਦੂਰ ਹੋ ਜਾਂਦੇ ਹਨ। ਇਸ ਦਾ ਕਾੜ੍ਹਾ ਬਣਾਉਣ ਲਈ ਸਭ ਤੋਂ ਪਹਿਲਾਂ ਇੱਕ ਚਮਚ ਅਜਵਾਇਨ ਲਓ ਤੇ ਇਸ ਨੂੰ ਪਾਣੀ 'ਚ ਉਬਾਲ ਲਓ। ਇਸ ਵਿੱਚ ਗੁੜ ਵੀ ਮਿਲਾਓ। 10 ਮਿੰਟ ਤੱਕ ਉਬਾਲਣ ਤੋਂ ਬਾਅਦ ਪਾਣੀ ਨੂੰ ਫਿਲਟਰ ਕਰਕੇ ਪੀਓ। ਇਸ ਨੂੰ ਦਿਨ 'ਚ ਘੱਟ ਤੋਂ ਘੱਟ ਦੋ ਵਾਰ ਪੀਓ। ਕੁਝ ਹੀ ਦਿਨਾਂ 'ਚ ਤੁਹਾਨੂੰ ਬਲਗਮ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।
ਦਾਲਚੀਨੀ ਦਾ ਕਾੜ੍ਹਾ ਮਦਦਗਾਰ ਹੁੰਦਾ
ਦਾਲਚੀਨੀ ਇੱਕ ਅਜਿਹਾ ਮਸਾਲਾ ਹੈ ਜੋ ਕਈ ਘਰੇਲੂ ਉਪਚਾਰਾਂ ਵਿੱਚ ਵਰਤਿਆ ਜਾਂਦਾ ਹੈ। ਇਸ ਦੀ ਤਸੀਰ ਗਰਮ ਹੁੰਦੀ ਹੈ। ਇਹ ਖਾਂਸੀ ਤੇ ਬਲਗਮ ਨੂੰ ਦੂਰ ਕਰਨ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਸਭ ਤੋਂ ਪਹਿਲਾਂ ਇਕ ਗਲਾਸ ਪਾਣੀ ਲਓ ਤੇ ਉਸ ਵਿਚ ਦਾਲਚੀਨੀ ਪਾਊਡਰ, ਅਦਰਕ, ਤੁਲਸੀ ਤੇ ਕਾਲੀ ਮਿਰਚ ਮਿਲਾ ਲਓ। ਇਸ ਨੂੰ ਚੰਗੀ ਤਰ੍ਹਾਂ ਉਬਾਲੋ ਤੇ ਫਿਲਟਰ ਕਰਕੇ ਇਕ ਪਾਸੇ ਰੱਖ ਦਿਓ। ਇਸ ਤੋਂ ਬਾਅਦ ਇਸ 'ਚ ਸ਼ਹਿਦ ਮਿਲਾ ਕੇ ਗਰਮਾ-ਗਰਮ ਪੀਓ। ਇਹ ਬਲਗਮ ਤੇ ਖੰਘ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ।
ਅਦਰਕ ਦੇ ਕਾੜੇ ਦੀ ਵਰਤੋਂ ਕਰੋ
ਅਦਰਕ ਦੀ ਤਸੀਰ ਵੀ ਬਹੁਤ ਗਰਮ ਮੰਨੀ ਜਾਂਦੀ ਹੈ। ਇਹ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਨਾਲ ਜ਼ੁਕਾਮ, ਖੰਘ ਤੇ ਬੁਖਾਰ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਇਸ ਦਾ ਕਾੜ੍ਹਾ ਬਣਾਉਣ ਲਈ ਪਹਿਲਾਂ ਇਸ 'ਚ ਪਾਣੀ, ਅਦਰਕ, ਤੁਲਸੀ, ਕਾਲੀ ਮਿਰਚ, ਅਜਵਾਇਨ, ਹਲਦੀ ਪਾ ਕੇ ਉਬਾਲ ਲਓ। ਇਸ ਵਿਚ ਥੋੜ੍ਹਾ ਜਿਹਾ ਨਿੰਬੂ ਦਾ ਰਸ ਵੀ ਮਿਲਾਓ। ਅੰਤ ਵਿੱਚ ਸ਼ਹਿਦ ਵੀ ਪਾਓ। ਇਸ ਨੂੰ ਗਰਮ ਕਰਕੇ ਪੀਓ। ਬਲਗਮ ਦੀ ਸਮੱਸਿਆ ਤੁਰੰਤ ਦੂਰ ਹੋ ਜਾਵੇਗੀ।
Disclaimer: ਏਬੀਪੀ ਨਿਊਜ਼ ਇਸ ਲੇਖ ਵਿੱਚ ਦੱਸੇ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ, ਡਾਕਟਰ ਨਾਲ ਸਲਾਹ ਕਰੋ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :