ਓਮੇਗਾ-3 ਫੇਟੀ ਅੇਸਿਡ (Omega-3 Fetty Acid ) ਇੱਕ ਅਜਿਹਾ ਪੋਸ਼ਕ ਤੱਤ ਹੈ ਜੋ ਸਰੀਰ ਨੂੰ ਕਈ ਫਾਇਦੇ ਪਹੁੰਚਾਉਂਦਾ ਹੈ।ਰੋਗਾਂ ਨਾਲ ਲੜਨ ਦੀ ਸਮਰੱਥਾ ਵਿਕਸਿਤ ਕਰਨ ਲਈ ਓਮੇਗਾ-3 ਫੇਟੀ ਅੇਸਿਡ 3 ਤਰ੍ਹਾਂ ਦੇ ਹੁੰਦੇ ਨੇ। ਜਿਹਨਾਂ ਚੋਂ ਅALA(ਅਲਫਾ-ਲਿਨੋਲੇਨਿਕ ਐਸਿਡ) ਓਮੇਗਾ ਪੌਦਿਆਂ ‘ਚ ਹੁੰਦਾ ਹੈ। ਦੂਜਾ DHA (ਡੋਕੋਸਾਹਿਕਸਾਨੋਇਕ ਐਸਿਡ) ਤੇ ਤੀਜਾ EPA  (ਈਕੋਸਾਪੈਨਟੋਇਨਿਕ ਐਸਿਡ) ਓਮੇਗਾ ਪਸ਼ੂ ਖਾਦ ਪਦਾਰਥਾਂ ‘ਚ ਪਾਇਆ ਜਾਂਦਾ ਹੈ। ਇਹ ਤਿੰਨਾਂ ਦੀ ਤਰ੍ਹਾਂ ਦੇ ਓਮੇਗਾ ਸਰੀਰ ਲਈ ਬਹੁਤ ਜਰੂਰੀ ਹੈ ਹਾਲਾਂਕਿ ਇਹਨਾਂ ‘ਚ ਸਭ ਤੋਂ ਜਰੂਰੀ ਓਮੇਗਾ-3 ਫੈਟੀ ਐਸਿਡ ਨੇ। ਆਓ ਜਾਣਦੇ ਹਾਂ ਓਮੇਗਾ-3 ਫੈਟੀ ਐਸਿਡ ਤੋਂ ਸਰੀਰ ਨੂੰ ਮਿਲਣ ਵਾਲੇ ਫਾਇਦੇ (Benefits of Omega-3) ਤੇ ਕੁਦਰਤੀ ਸ੍ਰੋਤ


ਓਮੇਗਾ-3 ਫੈਟੀ ਐਸਿਡ ਦੇ ਕੁਦਰਤੀ ਸ੍ਰੋਤ (Natural Source Of Omega-3 Fatty Acid)

1. ਅੰਡੇ- ਓਮੇਗਾ-3 ਐਸਿਡ ਲਈ ਡਾਈਟ ‘ਚ ਅੰਡੇ ਜਰੂਰ ਸ਼ਾਮਲ ਕਰੋ। ਅੰਡੇ ‘ਚ ਪ੍ਰੋਟੀਨ, ਵਿਟਾਮਿਨ ਤੇ ਓਮੇਗਾ-3 ਐਸਿਡ ਹੁੰਦਾ ਹੈ।

2. ਅਲਸੀ ਦੇ ਬੀਜ- ਅਲਸੀ ਦੇ ਬੀਜਾਂ ‘ਚ ਵੀ ਕਾਫੀ ਮਾਤਰਾ ‘ਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ। ਅਲਸੀ ‘ਚ ਹੋਰ ਵੀ ਕਈ ਪੋਸ਼ਕ ਤੱਤ ਜਿਹੇ ਵਿਟਾਮਿਨ ਈ ਤੇ ਮੈਗਨੀਸ਼ੀਅਮ ਹੁੰਦੇ ਨੇ।

3. ਅਖਰੋਟ- ਓਮੇਗਾ-3 ਫੈਟੀ ਐਸਿਡ ਦਾ ਵਧੀਆ ਸ੍ਰੋਤ ਅਕਰੋਟ ਵੀ ਹੈ। ਤੁਸੀਂ ਡਾਈਟ ‘ਚ ਅਖਰੋਟ ਸ਼ਾਮਲ ਕਰ ਸਕਦੇ ਹੋ। ਅਕਰੋਟ ‘ਚ ਕਈ ਹੋਰ ਪੋਸ਼ਕ ਕੌਪਰ, ਵਿਟਾਮਿਨ ਈ ਤੇ ਮੈਗਨੀਸ਼ੀਅਮ ਜਿਹੇ ਤੱਤ ਹੁੰਦੇ ਨੇ।

4. ਸੋਇਆਬੀਨ- ਸੋਇਆਬੀਨ ‘ਚ ਭਰਪੂਰ ਓਮੇਗਾ-3 ਤੇ ਓਮੇਗਾ-6 ਦੋਨੋਂ ਹੁੰਦੇ ਨੇ। ਸੋਇਆਬੀਨ ‘ਚ ਪ੍ਰੋਟੀਨ, ਫੋਲੇਟ, ਮੈਗਨੀਸ਼ੀਅਮ ਤੇ ਪੋਟਾਸ਼ੀਅਮ, ਫਾਈਬਰ ਤੇ ਵਿਟਾਮਿਨ ਹੁੰਦੇ ਨੇ।

5. ਫੁੱਲਗੋਭੀ- ਸਬਜ਼ੀਆਂ ‘ਚ ਫੁੱਲਗੋਭੀ ‘ਚ ਵੀ ਓਮੇਗਾ-3 ਐਸਿਡ ਹੁੰਦਾ ਹੈ। ਫੁੱਲਗੋਭੀ ‘ਚ ਮੈਗਨੀਸ਼ੀਅਮ, ਪੋਟਾਸ਼ੀਅਮ ਤੇ ਦੂਜੇ ਕਈ ਪੋਸ਼ਕ ਤੱਤ ਹੁੰਦੇ ਨੇ।

6. ਮੱਛੀ- ਸੈਲਮਨ ਮੱਛੀ ਓਮਗਾ-3 ਦਾ ਸਭ ਤੋਂ ਵਧੀਆ ਸ੍ਰੋਤ ਹੈ। ਓਮੇਗਾ-3 ‘ਚ ਪ੍ਰੋਟੀਨ, ਵਿਟਾਮਿਨ ਬੀ-5, ਮੈਗਨੀਸ਼ੀਅਮ ਤੇ ਪੋਟਾਸ਼ੀਅਮ ਹੁੰਦਾ ਹੈ। ਟੂਨਾ ਮੱਛੀ ‘ਚ ਸਭ ਤੋਂ ਵੱਧ ਓਮੇਗਾ-3 ਹੁੰਦਾ ਹੈ।

7. ਬਲੂਬੇਰੀ- ਬਲੂਬੇਰੀ ‘ਚ ਕੈਲੋਰੀ ਘੱਟ ਤੇ ਓਮੇਗਾ-3 ਫੈਟੀ ਐਸਿਡ ਕਾਫੀ ਜ਼ਿਆਦਾ ਹੁੰਦਾ ਹੈ। ਬੇਰੀਜ਼ ‘ਚ ਐਂਥਾਸਾੲਨਿਨ ਐਂਟੀ ਆਕਸੀਡੈਂਟ ਹੁੰਦਾ ਹੈ ਜਿਸ ‘ਚ ਦਿਲ ਦੇ ਰੋਗ ਘੱਟ ਹੁੰਦੇ ਨੇ।

8. ਰਾਜਮਾ- ਰਾਜਮਾ ਤੇ ਸੋਇਆਬੀਨ ‘ਚ ਵੀ ਡੀਐੱਚਏ ਕਾਫੀ ਹੁੰਦਾ ਹੈ। ਛੋਲੇ ਤੇ ਹਮਸ ‘ਚ ਜ਼ਿਆਦਾ ਓਮੇਗਾ-3 ਨਿਊਟ੍ਰੀਐਂਟਸ ਪਾਏ ਜਾਂਦੇ ਨੇ।

9. ਹਰੀ ਸਬਜ਼ੀਆਂ- ਵੈਜੀਟੇਰੀਅਨ ਲੋਕਾਂ ਲਈ ਓਮੇਗਾ-3 ਫੈਟੀ ਐਸਿਡ ਦਾ ਵਧੀਆ ਸ੍ਰੋਤ ਹਰੀਆਂ ਸਬਜ਼ੀਆਂ ਨੇ। ਤੁਸੀਂ ਆਪਣੇ ਖਾਣੇ ‘ਚ ਪਾਲਕ ਤੇ ਸਾਗ ਸ਼ਾਮਲ ਕਰ ਸਕਦੇ ਹੋ। ਇਹਨਾਂ ਸਬਜ਼ੀਆਂ ‘ਚ ਅਲਫਾ-ਲਿਨੋਲੇਨਿਕ ਐਸਿਡ ਹੁੰਦਾ ਹੈ

10. ਸ਼ੇਵਾਲ- ਓਮੇਗਾ-3 ਫੈਟੀ ਐਸਿਡ ਲਈ ਤੁਸੀਂ ਖਾਣੇ ‘ਚ ਸ਼ੈਵਾਲ ਸ਼ਾਮਲ ਕਰ ਸਕਦੇ ਹੋ। ਇਸ ‘ਚ ਡੀਐੱਚਏ ਦੀ ਕਾਫੀ ਮਾਤਰਾ ਹੁੰਦੀ ਹੈ। ਸ਼ਾਕਾਹਾਰੀ ਲੋਕ ਇਸ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰ ਸਕਦੇ ਨੇ।

ਓਮੇਗਾ-3 ਫੈਟੀ ਐਸਿਡ ਦੇ ਫਾਇਦੇ (Omega-3 Fetty Acid Benefits)

1. ਚਮੜੀ ਨੂੰ ਮੁਲਾਇਮ ਬਣਾਉਣ, ਝੁਰੜੀਆਂ ਹਟਾਉਣ, ਚਮੜੀ ਨੂੰ ਹਾਈਡ੍ਰੇਟ ਰੱਖਣ ਲਈ ਓਮੇਗਾ-3 ਫੈਟੀ ਐਸਿਡ ਬਹੁਤ ਫਾਇਦੇਮੰਦ ਹੁੰਦਾ ਹੈ।

2. ਪ੍ਰੈਗਨੈਂਸੀ ‘ਚ ਬੱਚੇ ਤੇ ਮਾਂ ਨੂੰ ਨਿਰੋਗੀ ਬਣਾਉਣ ਲਈ ਕੰਮ ਕਰਦਾ ਹੈ। ਇਸ ਨਾਲ ਬੱਚੇ ਦੇ ਸਰੀਰ ਤੇ ਮੱਥੇ ਦਾ ਵਿਕਾਸ ਠੀਕ ਤਰ੍ਹਾਂ ਹੁੰਦਾ ਹੈ।

3. ਦਿਲ ਸੰਬੰਧੀ ਰੋਗਾਂ ਨੂੰ ਦੂਰ ਕਰਨ ਲਈ ਓਮੇਗਾ-3 ਫੈਟੀ ਐਸਿਡ ਬਹੁਤ ਜਰੂਰੀ ਹੈ। ਓਮੇਗਾ-3 ਫੈਟੀ ਐਸਿਡ ਮੋਟਾਬੌਲਿਕ ਸਿੰਡਰੋਮ ਨੂੰ ਠੀਕ ਕਰਨ ‘ਚ ਮਦਦ ਕਰਦਾ ਹੈ।
4. ਓਮੇਗਾ-3 ਫੈਟੀ ਐਸਿਡ ਵਜਨ ਘਟਾਉਣ ਤੇ ਮੋਟਾਪਾ ਦੂਰ ਕਰਨ ‘ਚ ਵੀ ਮਦਦ ਕਰਦਾ ਹੈ।

5. ਓਮੇਗਾ-3 ਫੈਟੀ ਐਸਿਡ ਅੱਖਾਂ ਦੇ ਰੈਟੀਨਾ ਅਤੇ ਦੂਜੀਆਂ ਸਮੱਸਿਆਂਵਾਂ ਲਈ ਫਾਇਦੇਮੰਦ ਹੁੰਦਾ ਹੈ।

6. ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ‘ਚ ਵੀ ਓਮੇਗਾ-3 ਫੈਟੀ ਐਸਿਡ ਮਦਦ ਕਰਦਾ ਹੈ।

7. ਸਰੀਰ ‘ਚ ਰੋਗ ਰੋਧਕ ਸਮਰੱਥਾ ਨੂੰ ਮਜਬੂਤ ਬਣਾਉਣ ਲਈ ਓਮੇਗਾ-3 ਫੈਟੀ ਐਸਿਡ ਜਰੂਰੀ ਹੈ।

8. ਮਨੋਵਿਕਾਰ ਦੂਰ ਕਰਨ ਲਈ ਵੀ ਓਮੇਗਾ-3 ਫੈਟੀ ਐਸਿਡ ਜਰੂਰੀ ਹੈ। ਇਸਦੀ ਕਮੀ ਨੂੰ ਭੁਲਾਉਣ ਦੀ ਬਿਮਾਰੀ ਜਿਹੇ ਅਲਜ਼ਾਈਮਰ ਹੋ ਸਕਦੀ ਹੈ।

9. ਕੈਂਸਰ ਰੋਕਣ ‘ਚ ਅਸਰਦਾਇਕ ਹੈ ਓਮੇਗਾ-3 ਫੈਟੀ ਐਸਿਡ।

10. ਲਿਵਰ ਤੇ ਅਸਥਮਾ ‘ਚ ਵੀ ਓਮੇਗਾ-3 ਫੈਟੀ ਐਸਿਡ ਦੀ ਜਰੂਰਤ ਹੁੰਦਾ ਹੈ।

Disclaimer:  ਇਸ ਆਰਟੀਕਲ ‘ਚ ਦੱਸੀ ਗਈ ਵਿਧੀ, ਤਰੀਕੇ ਤੇ ਦਾਅਵਿਆਂ ਦੀ ਏਬੀਪੀ ਨਿਊਜ਼ ਪੁਸ਼ਟੀ ਨਹੀਂ ਕਰਦਾ ਹੈ। ਇਹਨਾਂ ਨੂੰ  ਸਿਰਫ ਸੁਝਾਅ ਦੇ ਰੂਪ ‘ਚ ਲਓ। ਇਸ ਤਰ੍ਹਾਂ ਦੇ ਕਿਸੇ ਵੀ ਇਲਾਜ/ ਦਵਾਈ / ਡਾਈਟ ਤੇ ਅਮਲ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਓ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904