ਇੰਦੌਰ: ਮੁੰਬਈ ਦੇ ਨੌਜਵਾਨ ਕਾਰੋਬਾਰੀ ਪੰਕਜ ਕਾਂਬਲੇ ਵੱਲੋਂ ਖੁਦਕੁਸ਼ੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਘਟਨਾ ਤੋਂ ਦੋ ਦਿਨ ਬਾਅਦ ਹੀ ਕਈ ਗੱਲਾਂ ਸਾਹਮਣੇ ਆਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪੰਕਜ ਨੇ ਪ੍ਰੇਮ ਸਬੰਧ ਕਰਕੇ ਇਹ ਕਦਮ ਚੁੱਕਿਆ। ਪੰਕਜ 31 ਸਾਲ ਦੀ ਉਮਰ ਵਿਚ 4 ਕੰਪਨੀਆਂ ਦਾ ਮਾਲਕ ਸੀ। ਨਾਲ ਹੀ ਪੰਕਜ ਦਾ ਨਾਂ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਹੈ। ਸੁਸਾਈਡ ਨੋਟ ਵਿੱਚ ਖਾਤੇ ਵਿੱਚ 1 ਕਰੋੜ ਰੁਪਏ ਹੋਣ ਦਾ ਜ਼ਿਕਰ ਕੀਤਾ ਗਿਆ ਹੈ। ਨੀਲਮ ਨਾਂ ਦੀ ਲੜਕੀ ਦਾ ਵੀ ਜ਼ਿਕਰ ਹੋਇਆ ਹੈ। ਪੁਲਿਸ ਹੁਣ ਸੁਸਾਈਡ ਨੋਟ ਦੇ ਅਧਾਰ 'ਤੇ ਹੋਰ ਜਾਂਚ ਕਰ ਰਹੀ ਹੈ।
ਜਾਣੋ ਕੀ ਹੈ ਮਾਮਲਾ
ਪੰਨਜ ਕਾਂਬਲੇ ਗਿੰਨੀਜ਼ ਬੁੱਕ ਰਿਕਾਰਡ ਹੌਲਡਰ ਤੇ ਚਾਰ ਕੰਪਨੀਆਂ, ਇੱਕ ਅਕੈਡਮੀ ਦਾ ਮਾਲਕ ਸੀ ਜਿਸ ਨੇ ਆਪਣੇ ਆਪ ਨੂੰ ਇੰਦੌਰ ਦੇ ਇੱਕ ਵੱਡੇ ਹੋਟਲ ਵਿੱਚ ਫਾਂਸੀ ਲਾ ਲਈ। ਮਾਮਲਾ ਇੰਦੌਰ ਦੇ ਕਨਦੀਆ ਥਾਣਾ ਖੇਤਰ ਦਾ ਹੈ। ਪੰਕਜ ਇੱਥੇ ਕਾਂਗਰਸ ਦੇ ਵਿਧਾਇਕ ਸੰਜੇ ਸ਼ੁਕਲਾ ਦੇ ਵਿਆਹ ਸਮਾਰੋਹ ਲਈ ਟੀਮ ਲੈ ਕੇ ਆਏ ਸੀ, ਵਿਆਹ ਖ਼ਤਮ ਹੋਣ ਤੋਂ ਬਾਅਦ ਹੋਟਲ ਗਏ। ਘਟਨਾ ਦੀ ਜਾਣਕਾਰੀ ਉਸ ਸਮੇਂ ਮਿਲੀ ਜਦੋਂ ਉਸ ਦੇ ਸਾਥੀ ਸਵੇਰੇ ਹੋਟਲ ਪਹੁੰਚੇ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਮੁਢਲੀ ਜਾਂਚ ਵਿੱਚ ਪ੍ਰੇਮ ਸਬੰਧ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਪੰਕਜ ਮੁੰਬਈ ਦੇ ਸਾਂਤਾਕਰੂਜ਼ ਖੇਤਰ ਦਾ ਵਸਨੀਕ ਹੈ।
ਪਰਿਵਾਰਕ ਮੈਂਬਰਾਂ ਨੂੰ ਭੇਜਿਆ ਸੀ ਮੈਸੇਜ
ਏਐਸਪੀ ਰਾਜੇਸ਼ ਸਿੰਘ ਰਘੁਵੰਸ਼ੀ ਨੇ ਦੱਸਿਆ ਕਿ ਇੰਦੌਰ ਦੇ ਬੰਬੇ ਹਸਪਤਾਲ ਦੇ ਸਾਹਮਣੇ ਹੋਟਲ ਗਲੋਡੀ ਪੈਲੇਸ ਹੈ। ਪੰਕਜ ਨੇ ਫਾਹਾ ਲੈ ਕੇ ਖੁਦਕੁਸ਼ੀ ਤੋਂ ਪਹਿਲਾਂ ਆਪਣੇ ਘਰਦੀਆਂ ਨੂੰ ਮੈਸੇਜ ਕੀਤਾ ਹੈ, ਜਿਸ ਵਿਚ ਉਸ ਨੇ ਘਰੇਲੂ ਗੱਲ ਦਾ ਜ਼ਿਕਰ ਕੀਤਾ ਹੈ। ਏਐਸਪੀ ਰਘੁਵੰਸ਼ੀ ਨੇ ਮਾਮਲਾ ਪ੍ਰੇਮ ਸਬੰਧਿਤ ਹੋਣ ਤੋਂ ਅਤੇ ਮੌਕੇ ‘ਤੇ ਹੀ ਸੁਸਾਈਡ ਨੋਟ ਬਰਾਮਦ ਹੋਣ ਦੀ ਗੱਲ ਤੋਂ ਇਨਕਾਰ ਕੀਤਾ ਹੈ। ਪਰ ਸੂਤਰਾਂ ਦੀ ਮੰਨੀਏ ਤਾਂ ਪੁਲਿਸ ਨੂੰ ਇੱਕ ਸੁਸਾਈਡ ਨੋਟ ਮਿਲਿਆ ਹੈ।
28 ਸਾਲ ਦੀ ਉਮਰ ਵਿਚ ਬਣੀਆਂ ਚਾਰ ਕੰਪਨੀਆਂ ਦੇ ਮਾਲਕ ਹਨ
ਪੰਕਜ ਕਾਫ਼ੀ ਹੋਸ਼ਿਆਰ ਸੀ, ਉਹ 28 ਸਾਲ ਦੀ ਉਮਰ ਵਿੱਚ ਚਾਰ ਵੱਡੀਆਂ ਕੰਪਨੀਆਂ ਅਤੇ ਇੱਕ ਸਿਖਲਾਈ ਅਕੈਡਮੀ ਦਾ ਮਾਲਕ ਬਣ ਗਿਆ ਸੀ। ਗਿੰਨੀਜ਼ ਬੁੱਕ 'ਚ ਵੀ ਉਸ ਦਾ ਨਾਂ ਦਰਜ ਸੀ। ਇਸ ਦੇ ਬਾਵਜੂਦ ਉਸਦੀ ਮੌਤ ਨੇ ਕਈ ਸਵਾਲ ਖੜੇ ਕੀਤੇ ਹਨ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੰਕਜ ਇੱਕ ਪਲੇਅਰ ਬਾਰ ਟੈਂਡਰ ਵੀ ਰਿਹਾ ਹੈ। ਉਸ ਨੇ 15 ਮਿੰਟਾਂ ਵਿਚ 120 ਕਿਸਮਾਂ ਦੀਆਂ ਮੌਕਟੇਲ ਮਿਲਾ ਕੇ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿਚ ਆਪਣਾ ਨਾਂ ਦਰਜ ਕਰਵਾਇਆ ਸੀ।
ਪਤਨੀ ਦੇ ਕਰੀਅਰ ਲਈ ਵੱਡੀ ਕੰਪਨੀ ਦੇ ਸੀਈਓ ਨੇ ਛੱਡਿਆ 750 ਕਰੋੜ ਦਾ ਬੋਨਸ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਚਾਰ ਕੰਪਨੀਆਂ ਦੇ ਮਾਲਕ ਪੰਕਜ ਕਾਂਬਲੇ ਨੇ ਕੀਤੀ ਖੁਦਕੁਸ਼ੀ, ਗਿੰਨੀਜ਼ ਬੁੱਕ ਰਿਕਾਰਡ ਹੌਲਡਰ ਰਿਹਾ ਪੰਕਜ
ਏਬੀਪੀ ਸਾਂਝਾ
Updated at:
11 Dec 2020 03:06 PM (IST)
31 ਸਾਲਾ ਕਾਰੋਬਾਰੀ ਨੇ ਬੁੱਧਵਾਰ ਨੂੰ ਇੰਦੌਰ ਵਿੱਚ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇੱਕ ਸਫਲ ਵਪਾਰੀ ਦੀ ਇਸ ਹਰਕਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਪੰਕਜ ਕਾਂਬਲੇ ਨੇ ਇੰਦੌਰ ਦੇ ਇੱਕ ਹੋਟਲ ਵਿੱਚ ਖੁਦਕੁਸ਼ੀ ਕਰ ਲਈ।
- - - - - - - - - Advertisement - - - - - - - - -