ਜਰਮਨ ਆਨਲਾਈਨ ਫ਼ੈਸਨ ਰਿਟੇਲਰ ‘ਜਲਾਂਡੋ ਐੱਸਈ’ ਦੇ ਕੋ–ਸੀਈਓ ਰੂਬਿਨ ਰਿਟਰ ਨੇ ਪਤਨੀ ਦੇ ਕਰੀਅਰ ਲਈ 750 ਕਰੋੜ ਰੁਪਏ ਦਾ ਬੋਨਸ ਛੱਡਣ ਦਾ ਫ਼ੈਸਲਾ ਕੀਤਾ ਹੈ। ਰੁਬਿਨ ਰਿਟਰ ਨੇ ਕਿਹਾ ਕਿ ਉਹ ਅਗਲੇ ਸਾਲ ਰਿਟਾਇਰ ਹੋ ਜਾਣਗੇ, ਤਾਂ ਜੋ ਉਨ੍ਹਾਂ ਦੀ ਪਤਨੀ ਨੂੰ ਆਪਣਾ ਕਰੀਅਰ ਅੱਗੇ ਵਧਾਉਣ ਵਿੱਚ ਮਦਦ ਮਿਲੇ। ਹੁਣ ਘਰ ਤੇ ਬੱਚਿਆਂ ਦੀ ਜ਼ਿੰਮੇਵਾਰੀ ਉਹ ਸੰਭਾਲਣਗੇ। ਰਿਟਰ ਜੇ ਇੰਝ ਕਰਦੇ ਹਨ, ਤਾਂ ਉਨ੍ਹਾਂ ਨੂੰ 10 ਕਰੋੜ ਡਾਲਰ ਭਾਵ 750 ਕਰੋੜ ਰੁਪਏ ਦਾ ਬੋਨਸ ਛੱਡਣਾ ਹੋਵੇਗਾ।


ਰਿਟਰ ਨੇ ਕਿਹਾ ਹੈ ਕਿ ਅਸੀਂ ਮਿਲ ਕੇ ਇਹ ਫ਼ੈਸਲਾ ਲਿਆ ਹੈ ਕਿ ਆਉਣ ਵਾਲੇ ਸਾਲਾਂ ਦੌਰਾਨ ਪਤਨੀ ਦੇ ਕਰੀਅਰ ਨੂੰ ਰਫ਼ਤਾਰ ਦੇਣਾ ਸਾਡੀ ਤਰਜੀਹ ਹੈ। ਰਿਟਰ ਦੀ ਪਤਨੀ ਜੱਜ ਹਨ। ਉਂਝ ਰਿਟਰ ਦੇ ਇਸ ਫ਼ੈਸਲੇ ਨੂੰ ਬਰਲਿਨ ਸਥਿਤ ਕੰਪਨੀ ਜਲਾਂਡੋ ਐਸਈ ਲਈ ਇੱਕ ‘ਪਬਲੀਸਿਟੀ ਸਟੰਟ’ ਹੀ ਮੰਨਿਆ ਜਾ ਰਿਹਾ ਹੈ। ਇਹ ਕੰਪਨੀ ਲਿੰਗ ਦੇ ਆਧਾਰ ’ਤੇ ਭੇਦਭਾਵ ਨੂੰ ਲੈ ਕੇ ਖਪਤਕਾਰਾਂ ਦੇ ਨਿਸ਼ਾਨੇ ’ਤੇ ਰਹੀ ਹੈ।

ਕਿਸਾਨਾਂ ਦੇ ਹੱਕ 'ਚ ਡਟੇ PAU ਵਿਗਿਆਨੀ, ਡਾ. ਵਰਿੰਦਰ ਪਾਲ ਵੱਲੋਂ ਐਵਾਰਡ ਲੈਣੋਂ ਇਨਾਕਰ

ਜਲਾਂਡੋ ਐਸਈ ਦੀਆਂ ਜ਼ਿਆਦਾਤਰ ਗਾਹਕ ਮਹਿਲਾਵਾਂ ਹਨ ਪਰ ਪੰਜ ਮੈਂਬਰੀ ਬੋਰਡ ਵਿੱਚ ਸਾਰੇ ਗੋਰੇ ਮਰਦ ਹਨ। ਪਿਛਲੇ ਵਰ੍ਹੇ ਆੱਲ ਬ੍ਰਾਈਟ ਫ਼ਾਊਂਡੇਸ਼ਨ ਨੇ ਬੋਰਡ ’ਚ ਕਿਸੇ ਵੀ ਔਰਤ ਨੂੰ ਨਾ ਰੱਖਣ ਲਈ ਉਸ ਦੀ ਕਾਫ਼ੀ ਆਲੋਚਨਾ ਕੀਤੀ ਸੀ। ਇਸ ਤੋਂ ਬਾਅਦ ਕੰਪਨੀ ਨੇ ਉੱਚ ਪੱਧਰ ਉੱਤੇ ਔਰਤਾਂ ਦੀ ਭਾਗੀਦਾਰੀ ਵਧਾਉਣ ਦਾ ਵਾਅਦਾ ਕੀਤਾ ਸੀ।

ਯੂਰੋਪੀਅਨ ਦੇਸ਼ਾਂ ਵਿੱਚ ਜਰਮਨੀ ਜੈਂਡਰ ਪੇਅ–ਗੈਪ ਵਿੱਚ ਕਾਫ਼ੀ ਅੱਗੇ ਹੈ। ਇੱਥੋਂ ਦੀਆਂ ਕੰਪਨੀਆਂ ਵਿੱਚ ਬੋਰਡ ’ਚ ਔਰਤਾਂ ਦੀ ਨੁਮਾਇੰਦਗੀ ਦਾ ਪੱਧਰ ਯੂਰਪੀਅਨ ਦੇਸ਼ਾਂ ਵਿੱਚ ਸਭ ਤੋਂ ਘੱਟ ਹੈ। ਜਲਾਂਡੋ ਫ਼ੈਸ਼ਨ, ਸਾਫ਼ਟਵੇਅਰ ਤੇ ਲੌਜਿਸਟਿਕ ਦੀਆਂ ਆਪਣੀਆਂ ਸਮਰੱਥਾਵਾਂ ਕਾਰਣ ਕੱਪੜਿਆਂ ਦੀ ਸਭ ਤੋਂ ਵੱਡੀ ਰਿਟੇਲਰ ਕੰਪਨੀ ਬਣ ਗਈ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904