Patanjali Group to Bring 4 IPO: ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਜਲਦੀ ਹੀ ਚਾਰ ਨਵੇਂ ਆਈਪੀਓ ਲਿਆਉਣ ਦੀ ਤਿਆਰੀ ਕਰ ਰਹੀ ਹੈ। ਪਤੰਜਲੀ ਅਗਲੇ ਹਫਤੇ ਨਿਵੇਸ਼ਕਾਂ ਨੂੰ ਲਾਭਅੰਸ਼ ਭਾਵ ਆਪਣੇ ਮੁਨਾਫੇ ਦਾ ਹਿੱਸਾ ਵੰਡਣ ਜਾ ਰਹੀ ਹੈ। ਹਾਲ ਹੀ 'ਚ ਬਾਬਾ ਰਾਮਦੇਵ ਨੇ ਇਸ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਅਗਲੇ 5 ਤੋਂ 7 ਸਾਲਾਂ 'ਚ ਪਤੰਜਲੀ ਦਾ ਕਾਰੋਬਾਰ 1 ਲੱਖ ਕਰੋੜ ਰੁਪਏ ਨੂੰ ਪਾਰ ਕਰ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਉਨ੍ਹਾਂ ਦਾ ਗਰੁੱਪ ਆਉਣ ਵਾਲੇ ਸਾਲਾਂ ਵਿੱਚ ਪੰਜ ਲੱਖ ਲੋਕਾਂ ਨੂੰ ਸਿੱਧਾ ਰੁਜ਼ਗਾਰ ਮੁਹੱਈਆ ਕਰਵਾਏਗਾ।
ਪਤੰਜਲੀ ਦੀ ਮਾਰਕੀਟ ਪੂੰਜੀ 50 ਹਜ਼ਾਰ ਕਰੋੜ ਨੂੰ ਕਰ ਗਈ ਹੈ ਪਾਰ
ਜਾਣਕਾਰੀ ਮੁਤਾਬਕ ਪਤੰਜਲੀ ਨੇ ਹਾਲ ਹੀ 'ਚ ਵਿੱਤੀ ਸਾਲ 2021-22 ਲਈ ਪ੍ਰਤੀ ਇਕੁਇਟੀ ਸ਼ੇਅਰ 5 ਰੁਪਏ ਦੇ ਲਾਭਅੰਸ਼ ਦਾ ਐਲਾਨ ਕੀਤਾ ਸੀ। ਇਸਦੀ ਰਿਕਾਰਡ ਤਰੀਕ 26 ਸਤੰਬਰ 2022 ਤੈਅ ਕੀਤੀ ਗਈ ਹੈ। ਪਤੰਜਲੀ ਫੂਡਜ਼ ਲਿਮਟਿਡ ਦਾ ਸਟਾਕ 52 ਹਫਤੇ ਦੇ ਉੱਚ ਪੱਧਰ 'ਤੇ ਪਹੁੰਚ ਗਿਆ ਹੈ। ਇਸ ਕਾਰਨ ਪਤੰਜਲੀ ਦੀ ਮਾਰਕੀਟ ਪੂੰਜੀ 50 ਹਜ਼ਾਰ ਕਰੋੜ ਦੇ ਪੱਧਰ ਨੂੰ ਪਾਰ ਕਰ ਗਈ ਹੈ। ਸਟਾਕ ਦਾ 52 ਹਫਤੇ ਦਾ ਉੱਚ ਪੱਧਰ 1,415 ਰੁਪਏ ਹੈ।
39250 ਫੀਸਦੀ ਦਾ ਮਿਲ ਰਿਹੈ ਰਿਟਰਨ
ਪਤੰਜਲੀ ਦੇ ਸਟਾਕ ਦੇ ਪ੍ਰਦਰਸ਼ਨ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਤਿੰਨ ਸਾਲ ਪਹਿਲਾਂ ਰਾਮਦੇਵ ਦੀ ਕੰਪਨੀ ਦਾ ਸਟਾਕ 3,54 ਰੁਪਏ ਤੋਂ ਸ਼ੁਰੂ ਹੋ ਕੇ 1393 ਰੁਪਏ ਪ੍ਰਤੀ ਸ਼ੇਅਰ ਦੇ ਪੱਧਰ 'ਤੇ ਪਹੁੰਚ ਗਿਆ ਸੀ। ਸਿਰਫ 3 ਸਾਲਾਂ 'ਚ ਨਿਵੇਸ਼ਕਾਂ ਨੂੰ 39250 ਫੀਸਦੀ ਦਾ ਸ਼ਾਨਦਾਰ ਰਿਟਰਨ ਮਿਲਿਆ ਹੈ। ਬਾਬਾ ਰਾਮਦੇਵ ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਪੰਜ ਤੋਂ ਸੱਤ ਸਾਲਾਂ ਵਿੱਚ ਪਤੰਜਲੀ ਦਾ ਕਾਰੋਬਾਰ ਢਾਈ ਗੁਣਾ ਵਧ ਕੇ ਇੱਕ ਲੱਖ ਕਰੋੜ ਰੁਪਏ ਤੱਕ ਪਹੁੰਚ ਜਾਵੇਗਾ।
4 ਨਵੇਂ IPO ਲਿਆਵੇਗੀ ਕੰਪਨੀ
ਬਾਬਾ ਰਾਮਦੇਵ ਨੇ ਹਾਲ ਹੀ 'ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ, 'ਪਤੰਜਲੀ ਗਰੁੱਪ ਦਾ ਮੌਜੂਦਾ ਕਾਰੋਬਾਰ ਲਗਭਗ 40,000 ਕਰੋੜ ਰੁਪਏ ਦਾ ਹੈ। ਗਰੁੱਪ ਦਾ ਕਾਰੋਬਾਰ ਅਗਲੇ ਪੰਜ ਤੋਂ ਸੱਤ ਸਾਲਾਂ 'ਚ 1 ਲੱਖ ਕਰੋੜ ਰੁਪਏ ਤੱਕ ਪਹੁੰਚਣ ਦੀ ਉਮੀਦ ਹੈ, ਜਿਸ ਨੂੰ ਸਾਲ 'ਚ ਲਿਆਂਦਾ ਜਾਵੇਗਾ। ਇਹ ਚਾਰ ਕੰਪਨੀਆਂ ਹਨ ਪਤੰਜਲੀ ਆਯੁਰਵੇਦ, ਪਤੰਜਲੀ ਮੈਡੀਸਨ, ਪਤੰਜਲੀ ਲਾਈਫਸਟਾਈਲ ਅਤੇ ਪਤੰਜਲੀ ਵੈਲਨੈੱਸ।