Petrol and Diesel Price: ਦੇਸ਼ ਭਰ 'ਚ 2 ਅਕਤੂਬਰ ਨੂੰ ਗਾਂਧੀ ਜਯੰਤੀ ਮਨਾਈ ਜਾ ਰਹੀ ਹੈ। ਗਾਂਧੀ ਜਯੰਤੀ ਵਾਲੇ ਦਿਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਮੀ ਆਉਣ ਦੀ ਉਮੀਦ ਸੀ, ਪਰ ਇਸ ਲਈ ਥੋੜਾ ਹੋਰ ਇੰਤਜ਼ਾਰ ਕਰਨਾ ਪਵੇਗਾ। ਤੇਲ ਕੰਪਨੀਆਂ ਨੇ 2 ਅਕਤੂਬਰ ਲਈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਹਨ। 2 ਅਕਤੂਬਰ ਨੂੰ ਵੀ ਆਮ ਲੋਕਾਂ ਨੂੰ ਮਹਿੰਗਾਈ ਤੋਂ ਕੋਈ ਰਾਹਤ ਨਹੀਂ ਮਿਲੀ ਅਤੇ ਅੱਜ ਵੀ ਤੇਲ ਦੀਆਂ ਕੀਮਤਾਂ ਜਿਉਂ ਦੀਆਂ ਤਿਉਂ ਬਰਕਰਾਰ ਹਨ।


ਹੋਰ ਪੜ੍ਹੋ :  ਅੱਜ ਹੈ ਗਾਂਧੀ ਜਯੰਤੀ, ਜਾਣੋ ਬਾਪੂ ਦੇ ਜੀਵਨ ਨਾਲ ਜੁੜੀਆਂ ਕੁਝ ਖਾਸ ਗੱਲਾਂ


2 ਅਕਤੂਬਰ ਨੂੰ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਉਹੀ ਹਨ ਅਤੇ ਇੱਥੇ ਕੋਈ ਸੋਧ ਨਹੀਂ ਕੀਤੀ ਗਈ ਹੈ। ਹਾਲਾਂਕਿ ਆਉਣ ਵਾਲੇ ਸਮੇਂ 'ਚ ਤੇਲ ਕੰਪਨੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਕਟੌਤੀ ਕਰ ਸਕਦੀਆਂ ਹਨ।



ਕੁੱਝ ਵੱਡੇ ਸ਼ਹਿਰਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ


ਦਿੱਲੀ 94.72 - 87.62
ਮੁੰਬਈ 103.94 - 89.97
ਕੋਲਕਾਤਾ 103.94 - 90.76
ਚੇਨਈ 100.85 - 92.44
ਬੈਂਗਲੁਰੂ 102.86 - 88.94
ਲਖਨਊ 94.65 - 87.76


ਨੋਇਡਾ 94.66 - 87.76
ਗੁਰੂਗ੍ਰਾਮ 94.98 - 87.85
ਚੰਡੀਗੜ੍ਹ 94.24 - 82.40
ਪਟਨਾ 105.42 - 92.27


ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਕੇਂਦਰੀ ਤੇਲ ਕੰਪਨੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਸੋਧ ਕੀਤੀ ਗਈ ਸੀ। ਮਾਰਚ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 2-2 ਰੁਪਏ ਪ੍ਰਤੀ ਲੀਟਰ ਸਸਤਾ ਕੀਤਾ ਗਿਆ ਸੀ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ।


ਤੁਹਾਨੂੰ ਦੱਸ ਦੇਈਏ ਕਿ ਹਰ ਰੋਜ਼ ਸਵੇਰੇ 6.30 ਵਜੇ ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਸੋਧਦੀਆਂ ਹਨ। ਜੇਕਰ ਕੀਮਤ ਬਦਲੀ ਜਾਂਦੀ ਹੈ ਤਾਂ ਇਸ ਨੂੰ ਵੈੱਬਸਾਈਟ 'ਤੇ ਅਪਡੇਟ ਕੀਤਾ ਜਾਂਦਾ ਹੈ। ਦਰਅਸਲ, ਪਿਛਲੇ ਕਈ ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।


ਇਸ ਤਰ੍ਹਾਂ ਜਾਣੋ ਆਪਣੇ ਸ਼ਹਿਰ ਵਿੱਚ ਕੀ ਨੇ ਕੀਮਤਾਂ


ਜੇਕਰ ਤੁਸੀਂ ਆਪਣੇ ਸ਼ਹਿਰ ਦੀ ਨਵੀਂ ਪੈਟਰੋਲ-ਡੀਜ਼ਲ ਦੀ ਕੀਮਤ ਚੈੱਕ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਿਰਫ਼ ਇੱਕ SMS ਰਾਹੀਂ ਹੀ ਪਤਾ ਕਰ ਸਕਦੇ ਹੋ। ਇਸ ਲਈ, BPCL ਗਾਹਕਾਂ ਨੂੰ <ਡੀਲਰ ਕੋਡ> ਨੰਬਰ 9223112222 'ਤੇ ਭੇਜਣਾ ਪਏਗਾ। ਇੰਡੀਅਨ ਆਇਲ ਦੇ ਗਾਹਕ RSP<ਡੀਲਰ ਕੋਡ> ਨੂੰ 9224992249 'ਤੇ ਭੇਜ ਸਕਦੇ ਹਨ। HPCL ਗਾਹਕ HPPRICE<ਡੀਲਰ ਕੋਡ> ਨੂੰ 9222201122 'ਤੇ ਭੇਜ ਸਕਦੇ ਹਨ। ਇਸ ਤੋਂ ਬਾਅਦ, ਤੁਹਾਨੂੰ ਕੁਝ ਹੀ ਮਿੰਟਾਂ ਵਿੱਚ ਨਵੀਂ ਕੀਮਤ ਬਾਰੇ ਜਾਣਕਾਰੀ ਮਿਲ ਜਾਵੇਗੀ


ਹੋਰ ਪੜ੍ਹੋ : ਮੁਕੇਸ਼ ਅੰਬਾਨੀ ਦਾ ਦੀਵਾਲੀ ਦਾ ਤੋਹਫਾ! ਸਿਰਫ਼ 13 ਹਜ਼ਾਰ ਰੁਪਏ 'ਚ ਘਰ ਲਿਆ ਸਕਦੇ ਹੋ iPhone 16; ਜਾਣੋ ਇਸ ਕਮਾਲ ਦੀ ਸਕੀਮ ਬਾਰੇ