Gandhi Jayanti 2024: ਗਾਂਧੀ ਜਯੰਤੀ ਹਰ ਸਾਲ 2 ਅਕਤੂਬਰ ਨੂੰ ਮਨਾਈ ਜਾਂਦੀ ਹੈ। ਇਸ ਦਿਨ ਭਾਰਤ ਦੀ ਆਜ਼ਾਦੀ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਮੋਹਨਦਾਸ ਕਰਮਚੰਦ ਗਾਂਧੀ ਦਾ ਜਨਮ ਹੋਇਆ ਸੀ। ਗਾਂਧੀ ਜੀ ਨੂੰ ਮਹਾਤਮਾ ਗਾਂਧੀ, ਰਾਸ਼ਟਰ ਪਿਤਾ ਅਤੇ ਬਾਪੂ ਕਹਿ ਕੇ ਵੀ ਸੰਬੋਧਨ ਕੀਤਾ ਜਾਂਦਾ ਹੈ। ਗਾਂਧੀ ਜੀ ਜਦੋਂ ਤੱਕ ਜਿਉਂਦੇ ਰਹੇ ਅਹਿੰਸਾ ਦੇ ਮਹੱਤਵ ਦਾ ਪ੍ਰਚਾਰ ਕਰਦੇ ਰਹੇ ਅਤੇ ਇਸੇ ਕਰਕੇ 2 ਅਕਤੂਬਰ ਨੂੰ ਅੰਤਰਰਾਸ਼ਟਰੀ ਅਹਿੰਸਾ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ।
ਇਸ ਸਾਲ 155ਵੀਂ ਗਾਂਧੀ ਜਯੰਤੀ ਮਨਾਈ ਜਾ ਰਹੀ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਮਹਾਤਮਾ ਗਾਂਧੀ ਦੀਆਂ ਪ੍ਰਾਪਤੀਆਂ ਅਤੇ ਸਿਧਾਂਤਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਵੀ ਹੈ। ਭਾਰਤ ਵਿੱਚ, ਗਾਂਧੀ ਜਯੰਤੀ ਮੌਕੇ ਰਾਸ਼ਟਰੀ ਛੁੱਟੀ ਹੁੰਦੀ ਹੈ। ਗਾਂਧੀ ਜਯੰਤੀ ਦੇ ਮੌਕੇ 'ਤੇ ਜਾਣੋ ਗਾਂਧੀ ਜੀ ਦੇ ਜੀਵਨ ਨਾਲ ਜੁੜੇ ਕੁਝ ਤੱਥ। ਗਾਂਧੀ ਦੇ ਸਿਧਾਂਤ ਨੂੰ ਹਰ ਨੌਜਵਾਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ।
ਗਾਂਧੀ ਜਯੰਤੀ ਨਾਲ ਸਬੰਧਤ ਕੁਝ ਤੱਥ
- ਮਹਾਤਮਾ ਗਾਂਧੀ ਦਾ ਜਨਮ 2 ਅਕਤੂਬਰ, 1869 ਨੂੰ ਪੋਰਬੰਦਰ, ਗੁਜਰਾਤ ਵਿੱਚ ਹੋਇਆ ਸੀ।
- ਗਾਂਧੀ ਜੀ ਨੇ ਲੰਦਨ ਵਿੱਚ ਕਾਨੂੰਨ ਦੀ ਪੜ੍ਹਾਈ ਕੀਤੀ ਅਤੇ ਆਪਣੇ ਕੈਰੀਅਰ ਦੀ ਸ਼ੁਰੂਆਤ ਦੱਖਣੀ ਅਫਰੀਕਾ ਤੋਂ ਕੀਤੀ।
- ਗਾਂਧੀ ਜੀ ਨੇ ਦੱਖਣੀ ਅਫ਼ਰੀਕਾ ਵਿੱਚ racial injustice ਵਿਰੁੱਧ ਮੁਹਿੰਮ ਚਲਾਈ ਸੀ। ਉਸਨੇ ਸੱਤਿਆਗ੍ਰਹਿ ਅਤੇ ਅਹਿੰਸਕ ਵਿਰੋਧ ਵਿੱਚ ਸਰਗਰਮੀ ਨਾਲ ਹਿੱਸਾ ਲਿਆ।
- ਗਾਂਧੀ ਜੀ ਨੇ ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਦੇ ਖਿਲਾਫ ਕਈ ਮੁਹਿੰਮਾਂ ਚਲਾਈਆਂ ਸਨ, ਜਿਨ੍ਹਾਂ ਵਿੱਚ ਅਸਹਿਯੋਗ ਅੰਦੋਲਨ, ਖਿਲਾਫਤ ਅੰਦੋਲਨ ਅਤੇ ਭਾਰਤ ਛੱਡੋ ਅੰਦੋਲਨ ਸ਼ਾਮਲ ਸਨ।
- ਗਾਂਧੀ ਜੀ ਅਹਿੰਸਾ ਦੇ ਸਿਧਾਂਤ ਨੂੰ ਪਰਮੋ ਧਰਮ ਮੰਨਦੇ ਸਨ ਅਤੇ ਇਸੇ ਲਈ ਗਾਂਧੀ ਜਯੰਤੀ ਦੇ ਦਿਨ ਨੂੰ ਅੰਤਰਰਾਸ਼ਟਰੀ ਅਹਿੰਸਾ ਦਿਵਸ ਵਜੋਂ ਘੋਸ਼ਿਤ ਕੀਤਾ ਗਿਆ ਹੈ।
ਗਾਂਧੀ ਜਯੰਤੀ ਦਾ ਮਹੱਤਵ
- ਮਹਾਤਮਾ ਗਾਂਧੀ ਦੇ ਜਨਮ ਦਿਨ 'ਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਆਦਰਸ਼ਾਂ ਨੂੰ ਕਾਇਮ ਰੱਖਣ ਦਾ ਸੰਕਲਪ ਲਿਆ ਜਾਂਦਾ ਹੈ। ਖਾਸ ਕਰਕੇ ਪੀੜ੍ਹੀ ਦਰ ਪੀੜ੍ਹੀ
- ਬੱਚਿਆਂ ਨੂੰ ਗਾਂਧੀ ਜੀ ਦੇ ਸ਼ਾਂਤੀ ਅਤੇ ਅਹਿੰਸਾ ਦੇ ਸਿਧਾਂਤਾਂ ਤੋਂ ਜਾਣੂ ਕਰਵਾਉਣ ਦੇ ਯਤਨ ਕੀਤੇ ਜਾਂਦੇ ਹਨ ਅਤੇ ਬੱਚਿਆਂ ਨੂੰ ਇਹ ਗੁਣ ਸਿਖਾਏ ਜਾਂਦੇ ਹਨ।
- ਡਰ ਸਰੀਰ ਦਾ ਰੋਗ ਨਹੀਂ, ਆਤਮਾ ਨੂੰ ਮਾਰ ਦਿੰਦਾ ਹੈ।
- ਆਜ਼ਾਦੀ ਇੱਕ ਜਨਮ ਵਰਗੀ ਹੈ। ਜਦੋਂ ਤੱਕ ਅਸੀਂ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੋ ਜਾਂਦੇ, ਅਸੀਂ ਨਿਰਭਰ ਰਹਾਂਗੇ। ਆਜ਼ਾਦੀ ਦਾ ਕੋਈ ਮਤਲਬ ਨਹੀਂ ਹੈ ਜਦੋਂ ਤੱਕ ਗਲਤੀਆਂ ਕਰਨ ਦੀ ਆਜ਼ਾਦੀ ਨਹੀਂ ਹੈ।
- ਪਹਿਲਾਂ ਉਹ ਤੁਹਾਨੂੰ ਨਜ਼ਰਅੰਦਾਜ਼ ਕਰਨਗੇ, ਫਿਰ ਉਹ ਤੁਹਾਡੇ 'ਤੇ ਹੱਸਣਗੇ, ਫਿਰ ਉਹ ਤੁਹਾਡੇ ਨਾਲ ਲੜਨਗੇ, ਅਤੇ ਫਿਰ ਤੁਸੀਂ ਜਿੱਤੋਗੇ
- ਸਾਡੀ ਜ਼ਿੰਦਗੀ ਦਾ ਮਕਸਦ ਦੂਜਿਆਂ ਦੀ ਮਦਦ ਕਰਨਾ ਹੈ।