ਨਵੀਂ ਦਿੱਲੀ: ਭਾਰਤ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਆਮ ਲੋਕਾਂ ਦੇ ਜੀਵਨ 'ਤੇ ਡੂੰਘਾ ਪ੍ਰਭਾਵ ਪਾਉਂਦੀਆਂ ਹਨ। ਇੱਕ ਵਾਰ ਫਿਰ ਤੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ ਅਤੇ ਲੋਕਾਂ ਲਈ ਇਹ ਸਿਰਦਰਦ ਬਣ ਰਹੀਆਂ ਹਨ। ਇਸ ਕਰਕੇ ਲੋਕਾਂ ਦੀਆਂ ਜੇਬਾਂ 'ਤੇ ਕਾਫ਼ੀ ਭਾਰ ਪੈ ਰਿਹਾ ਹੈ।

ਫਿਲਹਾਲ ਦੇਸ਼ ਵਿੱਚ ਤੇਲ ਕੰਪਨੀਆਂ ਨੇ 20 ਨਵੰਬਰ ਤੋਂ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਿੱਚ 15 ਵਾਰ ਵਾਧਾ ਹੋ ਚੁੱਕੀਆ ਹੈ ਜਿਸ ਕਾਰਨ ਦੇਸ਼ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਪਿਛਲੇ 2 ਸਾਲਾਂ ਵਿੱਚ ਆਪਣੇ ਉੱਚੇ ਪੱਧਰ 'ਤੇ ਪਹੁੰਚ ਗਈਆਂ ਹਨ।

ਦੱਸ ਦਈਏ ਕਿ ਦੇਸ਼ ਦੀਆਂ ਸਰਕਾਰੀ ਤੇਲ ਕੰਪਨੀਆਂ ਨੇ ਪਿਛਲੇ 18 ਦਿਨਾਂ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ 15 ਵਾਰ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਦਸੰਬਰ ਵਿੱਚ ਹੁਣ ਤੱਕ ਦੇ ਪਿਛਲੇ 7 ਦਿਨਾਂ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਲਗਾਤਾਰ 6 ਵਾਰ ਵਾਧਾ ਹੋਇਆ ਹੈ।

ਦਿੱਲੀ ਧਰਨੇ 'ਤੇ ਡਟੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਬੀਤੇ ਦਿਨ 7 ਦਸੰਬਰ ਨੂੰ ਤੇਲ ਕੰਪਨੀਆਂ ਨੇ ਪੈਟਰੋਲ ਦੀ ਕੀਮਤਾਂ '33 ਪੈਸੇ ਤੇ ਡੀਜ਼ਲ ਦੀ ਕੀਮਤ '31 ਪੈਸੇ ਦਾ ਵਾਧਾ ਕੀਤਾ ਸੀ। 20 ਨਵੰਬਰ ਤੋਂ ਬਾਅਦ ਹੁਣ ਤਕ ਪੈਟਰੋਲ ਦੀਆਂ ਕੀਮਤਾਂ 'ਚ ਕਰੀਬ 2.65 ਰੁਪਏ ਤੇ ਡੀਜ਼ਲ 'ਚ ਕਰੀਬ 3.41 ਰੁਪਏ ਤਕ ਪ੍ਰਤੀ ਲੀਟਰ ਦਾ ਵਾਧਾ ਹੋ ਚੁੱਕਿਆ ਹੈ। ਉਧਰ, ਵਧੀਆਂ ਹੋਇਆਂ ਕੀਮਤਾਂ ਕਰਕੇ ਬੀਤੇ ਦੋ ਸਾਲ ਦੇ ਸਭ ਤੋਂ ਜ਼ਿਆਦਾ ਮਹਿੰਗੇ ਦਾਮ 84 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ।

ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਪੈਟਰੋਲ ਦੀ ਕੀਮਤ ਦਿੱਲੀ ਵਿੱਚ 83.71 ਰੁਪਏ, ਕੋਲਕਾਤਾ ਵਿੱਚ 85.19 ਰੁਪਏ, ਮੁੰਬਈ ਵਿੱਚ 90.34 ਰੁਪਏ ਅਤੇ ਚੇਨਈ ਵਿੱਚ 86.51 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ ਦਿੱਲੀ ਵਿਚ 73.87 ਰੁਪਏ, ਕੋਲਕਾਤਾ ਵਿੱਚ 77.44 ਰੁਪਏ, ਮੁੰਬਈ ਵਿਚ 80.51 ਰੁਪਏ ਤੇ ਚੇਨਈ ਵਿੱਚ 79.21 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904