ਮੁੰਬਈ: ਕੋਰੋਨਾਵਾਇਰਸ ਦੇ ਕਹਿਰ ਦੇ ਬਾਵਜੂਦ ਕੱਲ੍ਹ ਕੁਝ ਬੈਂਕਾਂ ਦਾ ਭੋਗ ਪੈ ਜਾਏਗਾ। ਚਰਚਾ ਸੀ ਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਕੋਰੋਨਾਵਾਇਰਸ ਕਰਕੇ ਇਨ੍ਹਾਂ ਬੈਂਕਾਂ ਦੇ ਰਲੇਵੇਂ ਨੂੰ ਟਾਲ ਸਕਦਾ ਹੈ ਪਰ ਆਰਬੀਆਈ ਨੇ ਸਪਸ਼ਟ ਕਰ ਦਿੱਤਾ ਹੈ ਕਿ ਪਹਿਲੀ ਅਪਰੈਲ ਨੂੰ 10 ਬੈਂਕਾਂ ਦਾ ਰਲੇਵਾਂ ਹੋ ਜਾਏਗਾ। ਇਨ੍ਹਾਂ ਵਿੱਚੋਂ ਛੇ ਬੈਂਕ ਖਤਮ ਹੋ ਜਾਣਗੇ।
ਇਸ ਤਹਿਤ ਆਰਬੀਆਈ ਨੇ ਰਾਜ ਪੱਧਰੀ ਬੈਂਕ ਕਮੇਟੀਆਂ (ਐਸਐਲਬੀਸੀ) ਦੇ ਕਨਵੀਨਰਾਂ ਨੂੰ ਬਦਲਣ ਦੀ ਤਜਵੀਜ਼ ਰੱਖੀ ਹੈ। ਕੇਂਦਰੀ ਬੈਂਕ ਨੇ ਪਹਿਲੀ ਅਪਰੈਲ ਤੋਂ 10 ਸਰਕਾਰੀ ਬੈਂਕਾਂ ਦਾ ਰਲੇਵਾਂ ਕਰਕੇ ਇਨ੍ਹਾਂ ਨੂੰ ਚਾਰ ਬੈਂਕਾਂ ਵਿੱਚ ਤਬਦੀਲ ਕਰਨ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਹੈ। ਸਰਕਾਰ ਨੇ 4 ਮਾਰਚ ਨੂੰ 10 ਸਰਕਾਰੀ ਬੈਂਕਾਂ ਦਾ ਰਲੇਵਾਂ ਕਰਕੇ ਚਾਰ ਮਜ਼ਬੂਤ ਤੇ ਵੱਡੇ ਬੈਂਕ ਬਣਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ।
ਉਂਜ ਸਰਕਾਰ ਦੇ ਇਸ ਫੈਸਲੇ ਨਾਲ 6 ਬੈਂਕਾਂ ਦੀ ਹੋਂਦ ਖ਼ਤਮ ਹੋ ਜਾਵੇਗੀ। ਰਲੇਵੇਂ ਦੀ ਇਹ ਯੋਜਨਾ ਪਹਿਲੀ ਅਪਰੈਲ ਤੋਂ ਅਮਲ ’ਚ ਆਏਗੀ। ਬੈਂਕਾਂ ਦੇ ਇਸ ਰਲੇਵੇਂ ਨਾਲ ਛੇ ਬੈਂਕਾਂ ਦੇ ਕਨਵੀਨਰਾਂ ਵਿੱਚ ਲਾਜ਼ਮੀ ਫੇਰਬਦਲ ਕਰਨਾ ਹੋਵੇਗਾ। ਇਸ ਨਾਲ ਇਨ੍ਹਾਂ ਛੇ ਬੈਂਕਾਂ ਦੇ ਕਨਵੀਨਰ ਬੈਂਕ ਦੀ ਜ਼ਿੰਮੇਵਾਰੀ ਉਨ੍ਹਾਂ ਦਾ ਰਲੇਵਾਂ ਕਰਨ ਵਾਲੇ ਬੈਂਕਾਂ ਕੋਲ ਚਲੀ ਜਾਏਗੀ।
ਬੈਂਕਾਂ ਦੀ ਰਲੇਵਾਂ ਯੋਜਨਾ ਮੁਤਾਬਕ ਓਰੀਐਂਟਲ ਬੈਂਕ ਆਫ਼ ਇੰਡੀਆ ਤੇ ਯੂਨਾਈਟਿਡ ਬੈਂਕ ਆਫ਼ ਇੰਡੀਆ ਦਾ ਪੰਜਾਬ ਨੈਸ਼ਨਲ ਬੈਂਕ ’ਚ ਰਲੇਵਾਂ ਹੋਵੇਗਾ। ਸਿੰਡੀਕੇਟ ਬੈਂਕ ਦਾ ਕੈਨਰਾ ਬੈਂਕ ’ਚ, ਅਲਾਹਾਬਾਦ ਬੈਂਕ ਦਾ ਇੰਡੀਅਨ ਬੈਂਕ ’ਚ, ਆਂਧਰਾ ਬੈਂਕ ਤੇ ਕਾਰਪੋਰੇਸ਼ਨ ਬੈਂਕ ਦਾ ਯੂਨੀਅਨ ਬੈਂਕ ਆਫ਼ ਇੰਡੀਆ ਵਿੱਚ ਰਲੇਵਾਂ ਹੋਵੇਗਾ। ਰਿਜ਼ਰਵ ਬੈਂਕ ਦੇ ਨੋਟੀਫਿਕੇਸ਼ਨ ਮੁਤਾਬਕ ਰਲੇਵੇਂ ਮਗਰੋਂ ਦਿੱਲੀ ਵਿੱਚ ਐਸਐਲਬੀਸੀ ਕਨਵੀਨਰ ਦੀ ਜ਼ਿੰਮੇਵਾਰੀ ਪੀਐੱਨਬੀ ਕੋਲ ਆ ਜਾਵੇਗੀ, ਜੋ ਹੁਣ ਤਕ ਓਰੀਐਂਟਲ ਬੈਂਕ ਆਫ਼ ਕਾਮਰਸ ਕੋਲ ਹੈ।
ਉਧਰ ਤ੍ਰਿਪੁਰਾ ਤੇ ਪੱਛਮੀ ਬੰਗਾਲ ਵਿੱਚ ਵੀ ਐਸਐਲਬੀਸੀ ਦੀ ਜ਼ਿੰਮੇਵਾਰੀ ਪੀਐਨਬੀ ਕੋਲ ਹੋਵੇਗੀ। ਹਾਲੀ ਦੀ ਘੜੀ ਇਹ ਆਂਧਰਾ ਬੈਂਕ ਕੋਲ ਹੈ। ਕਰਨਾਟਕ ਵਿੱਚ ਸਿੰਡੀਕੇਟ ਬੈਂਕ ਇਹ ਜ਼ਿੰਮੇਵਾਰੀ ਕੈਨਰਾ ਬੈਂਕ ਨੂੰ ਸੌਂਪ ਦੇਵੇਗਾ। ਐਸਐਲਬੀਸੀ ਦੇ ਨਾਲ ਜ਼ਿਲ੍ਹਾ ਪੱਧਰ ’ਤੇ ‘ਪ੍ਰਮੁੱਖ ਬੈਂਕ’ ਦੀ ਸਥਿਤੀ ਵਿੱਚ ਵੀ ਫੇਰਬਦਲ ਹੋਵੇਗਾ। ਨਵੇਂ ਵੱਤੀ ਸਾਲ ਤੋਂ ਕਰੀਬ 111 ਜ਼ਿਲ੍ਹਿਆਂ ਵਿੱਚ ‘ਪ੍ਰਮੁੱਖ ਬੈਂਕ’(ਕਨਵੀਨਰ ਬੈਂਕ) ਬਦਲ ਜਾਣਗੇ।
ਕੱਲ੍ਹ ਇਨ੍ਹਾਂ ਛੇ ਬੈਂਕਾਂ ਦਾ ਪੈ ਜਾਏਗਾ ਭੋਗ, ਰਿਜ਼ਰਵ ਬੈਂਕ ਦਾ ਵੱਡਾ ਫੈਸਲਾ
ਏਬੀਪੀ ਸਾਂਝਾ
Updated at:
31 Mar 2020 01:48 PM (IST)
ਕੋਰੋਨਾਵਾਇਰਸ ਦੇ ਕਹਿਰ ਦੇ ਬਾਵਜੂਦ ਕੱਲ੍ਹ ਕੁਝ ਬੈਂਕਾਂ ਦਾ ਭੋਗ ਪੈ ਜਾਏਗਾ। ਚਰਚਾ ਸੀ ਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਕੋਰੋਨਾਵਾਇਰਸ ਕਰਕੇ ਇਨ੍ਹਾਂ ਬੈਂਕਾਂ ਦੇ ਰਲੇਵੇਂ ਨੂੰ ਟਾਲ ਸਕਦਾ ਹੈ ਪਰ ਆਰਬੀਆਈ ਨੇ ਸਪਸ਼ਟ ਕਰ ਦਿੱਤਾ ਹੈ ਕਿ ਪਹਿਲੀ ਅਪਰੈਲ ਨੂੰ 10 ਬੈਂਕਾਂ ਦਾ ਰਲੇਵਾਂ ਹੋ ਜਾਏਗਾ। ਇਨ੍ਹਾਂ ਵਿੱਚੋਂ ਛੇ ਬੈਂਕ ਖਤਮ ਹੋ ਜਾਣਗੇ।
- - - - - - - - - Advertisement - - - - - - - - -