ਨਵੀਂ ਦਿੱਲੀ: ਆਰਬੀਆਈ ਨੇ ਨਿੱਜੀ ਖੇਤਰ ਦੇ ਐਚਡੀਐਫਸੀ ਬੈਂਕ 'ਤੇ 1 ਕਰੋੜ ਰੁਪਏ ਦਾ ਜ਼ੁਰਮਾਨਾ ਲਾਇਆ ਹੈ। ਕੇਵਾਈਸੀ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਬੈਂਕ ਨੂੰ ਜ਼ੁਰਮਾਨਾ ਲਾਇਆ ਗਿਆ ਹੈ। ਇਸੇ ਤਰ੍ਹਾਂ ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ ਆਫ਼ ਇੰਡੀਆ (ਆਈਆਰਡੀਏ) ਨੇ ਆਈਸੀਆਈਸੀਆਈ ਲੋਮਬਾਰਡ ਤੇ ਟਾਟਾ ਏਆਈਜੀ ਜਨਰਲ ਬੀਮਾ ਕੰਪਨੀ ਨੂੰ ਵੱਖ-ਵੱਖ ਨਿਯਮਾਂ ਦੀ ਉਲੰਘਣਾ ਕਰਨ 'ਤੇ ਇੱਕ-ਇੱਕ ਕਰੋੜ ਰੁਪਏ ਦਾ ਜ਼ੁਰਮਾਨਾ ਲਾਇਆ ਹੈ।


ਕੇਂਦਰੀ ਬੈਂਕ ਆਰਬੀਆਈ ਮੁਤਾਬਕ ਐਚਡੀਐਫਸੀ ਬੈਂਕ, ਆਈਪੀਓ 'ਚ ਬੋਲੀ ਲਾਉਂਦੇ ਹੋਏ ਗਾਹਕਾਂ ਵੱਲੋਂ ਖੋਲ੍ਹੇ 39 ਮੌਜੂਦਾ ਖਾਤਿਆਂ ਦੀ ਲੋੜੀਂਦੀ ਜਾਂਚ ਚੈੱਕ ਕਰਨ ਵਿੱਚ ਨਾਕਾਮਯਾਬ ਰਿਹਾ ਹੈ। ਆਰਬੀਆਈ ਨੇ ਐਚਡੀਐਫਸੀ ਬੈਂਕ ਨੂੰ ਭੇਜੇ ਕਾਰਨ ਦੱਸੋ ਨੋਟਿਸ ਤੇ ਇਸ ਦੇ ਜਵਾਬ 'ਤੇ ਵਿਚਾਰ ਕਰਦਿਆਂ ਜ਼ੁਰਮਾਨੇ ਦਾ ਫੈਸਲਾ ਕੀਤਾ ਹੈ।

ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਆਫ਼ ਇੰਡੀਆ (ਆਈਆਰਡੀਏ) ਨੇ ਸਿਹਤ ਬੀਮਾ ਨੀਤੀਆਂ ਨਾਲ ਜੁੜੇ ਕੁਝ ਪ੍ਰਬੰਧਾਂ ਦੀ ਉਲੰਘਣਾ ਕਰਨ ਲਈ ਆਈਸੀਆਈਸੀਆਈ ਲੋਂਬਾਰਡ ਨੂੰ 1 ਕਰੋੜ ਦਾ ਜੁਰਮਾਨਾ ਲਗਾਇਆ ਹੈ।