ਮੁੰਬਈ: ਕੋਵਿਡ ਦੇ ਇਸ ਮੌਜੂਦਾ ਸੰਕਟ ਦੌਰਾਨ ‘ਰਿਲਾਇੰਸ ਇੰਡਸਟ੍ਰੀਜ਼’ (RIL-Reliance Industries Ltd.) ਨੇ ਆਪਣੇ ਕਰਮਚਾਰੀਆਂ ਲਈ ਵੱਡੀ ਪਹਿਲ ਕੀਤੀ ਹੈ। ਦਰਅਸਲ, ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਕੋਰੋਨਾ ਵਾਇਰਸ ਦੀ ਲਾਗ ਕਾਰਨ ਜਾਨ ਗੁਆਉਣ ਵਾਲੇ ਆਪਣੇ ਕਰਮਚਾਰੀਆਂ ਦੇ ਪਰਿਵਾਰ ਨੁੰ ਅਗਲੇ ਪੰਜ ਸਾਲਾਂ ਤੱਕ ਮਾਸਿਕ ਤਨਖ਼ਾਹ ਦੇਣ ਦਾ ਐਲਾਨ ਕੀਤਾ ਹੈ। ਇੰਨਾ ਹੀ ਨਹੀਂ, ਕੰਪਨੀ ਵੱਲੋਂ ਪੀੜਤ ਪਰਿਵਾਰ ਦੀ 10 ਲੱਖ ਰੁਪਏ ਤੱਕ ਦੀ ਇੱਕਮੁਸ਼ਤ ਆਰਥਿਕ ਮਦਦ ਵੀ ਕੀਤੀ ਜਾਵੇਗੀ।


ਇਸ ਤੋਂ ਇਲਾਵਾ RIL ਕੋਰੋਨਾ ਕਾਰਨ ਮਰਨ ਵਾਲੇ ਮੁਲਾਜ਼ਮਾਂ ਦੇ ਬੱਚਿਆਂ ਲਈ ਭਾਰਤ ’ਚ ਕਿਸੇ ਵੀ ਸੰਸਥਾਨ ਵਿੱਚ ਵਿਦਿਅਕ ਫ਼ੀਸ, ਹੋਸਟਲ ਤੇ ਗ੍ਰੈਜੂਏਸ਼ਨ ਦੀ ਡਿਗਰੀ ਤੱਕ ਪੁਸਤਕਾਂ ਦੇ ਖ਼ਰਚਿਆਂ ਦਾ 100 ਫ਼ੀਸਦੀ ਭੁਗਤਾਨ ਪ੍ਰਦਾਨ ਕਰੇਗੀ। ਇਸ ਦੇ ਨਾਲ ਹੀ ਰਿਲਾਇੰਸ ਕੰਪਨੀ ਬੱਚੇ ਦੇ ਗ੍ਰੈਜੂਏਟ ਹੋਣ ਤੱਕ ਪਤੀ ਜਾਂ ਪਤਨੀ, ਮਾਤਾ-ਪਿਤਾ ਤੇ ਬੱਚਿਆਂ ਲਈ ਹਸਪਤਾਲ ਵਿੱਚ ਭਰਤੀ ਹੋਣ ਲਈ ਪ੍ਰੀਮੀਅਮ ਦਾ 100 ਫ਼ੀਸਦੀ ਭੁਗਤਾਨ ਵੀ ਝੱਲੇਗੀ।


ਇਸ ਦੇ ਨਾਲ ਹੀ ਰਿਲਾਇੰਸ ਬੱਚੇ ਦੇ ਗ੍ਰੈਜੂਏਟ ਹੋਣ ਤੱਕ ਪਤੀ ਜਾਂ ਪਤਨੀ, ਮਾਤਾ-ਪਿਤਾ ਅਤੇ ਬੱਚਿਆਂ ਲਈ ਹਸਪਤਾਲ ਵਿੱਚ ਭਰਤੀ ਹੋਣ ਲਈ ਪ੍ਰੀਮੀਅਮ ਦਾ 100 ਫ਼ੀਸਦੀ ਭੁਗਤਾਨ ਵੀ ਅਦਾ ਕਰੇਗੀ। ਇਸ ਤੋਂ ਇਲਾਵਾ ਜਿਹੜੇ ਕਰਮਚਾਰੀ ਕੋਰੋਨਾ ਤੋਂ ਪੀੜਤ ਹਨ ਜਾਂ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਕੋਵਿਡ ਦੀ ਲਪੇਟ ’ਚ ਹੈ, ਤਾਂ ਉਹ ਸਰੀਰਕ ਤੇ ਮਾਨਸਿਕ ਤੌਰ ਉੱਤੇ ਪੂਰੀ ਤਰ੍ਹਾਂ ਠੀਕ ਹੋਣ ਤੱਕ ਕੋਵਿਡ-19 ਛੁੱਟੀ ਲੈ ਸਕਦੇ ਹਨ।


ਖ਼ਾਸ ਤੌਰ ਉੱਤੇ ਇਹ ‘ਲੀਵ ਪਾਲਿਸੀ’ ਇਹ ਯਕੀਨੀ ਬਣਾਉਣ ਲਈ ਵਧਾਈ ਗਈ ਹੈ ਕਿ ਰਿਲਾਇੰਸ ਦੇ ਸਾਰੇ ਕਰਮਚਾਰੀ ਪੂਰੀ ਤਰ੍ਹਾਂ ਠੀਕ ਹੋਣ ਜਾਂ ਆਪਣੇ ਕੋਵਿਡ-19 ਪਰਿਵਾਰ ਦੇ ਮੈਂਬਰਾਂ ਦੀ ਦੇਖਭਾਲ ਕਰਨ ਉੱਤੇ ਧਿਆਨ ਕੇਂਦ੍ਰਿਤ ਕਰਨ। ਉੱਧਰ ਰਿਲਾਇੰਸ ਫ਼ਾਊਂਡੇਸ਼ਨ ਦੇ ਮੁਖੀ ਨੀਤਾ ਅੰਬਾਨੀ ਨੇ ਕਿਹਾ ਹੈ ਕਿ ਕੰਪਨੀ ਸਾਰੇ ਆੱਫ਼–ਰੋਲ ਕਰਮਚਾਰੀਆਂ ਦੇ ਸ਼ੋਕਗ੍ਰਸਤ ਪਰਿਵਾਰਾਂ ਦੇ ਮੈਂਬਰਾਂ ਨੂੰ 10 ਲੱਖ ਰੁਪਏ ਦਾ ਭੁਗਤਾਨ ਕਰੇਗੀ, ਜਿਨ੍ਹਾਂ ਨੇ ਕੋਵਿਡ-19 ਕਾਰਣ ਦਮ ਤੋੜ ਦਿੱਤਾ।


ਇਹ ਵੀ ਪੜ੍ਹੋ: Bank Accounts: ਇੱਕ ਤੋਂ ਵੱਧ ਸੇਵਿੰਗ ਅਕਾਊਂਟ ਵਧਾ ਸਕਦੇ ਤੁਹਾਡੀ ਪ੍ਰੇਸ਼ਾਨੀ, ਹੋ ਸਕਦੇ ਇਹ ਨੁਕਸਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904