Rupee at All time Low: ਡਾਲਰ ਦੇ ਮੁਕਾਬਲੇ ਰੁਪਏ ਵਿੱਚ ਰਿਕਾਰਡ ਗਿਰਾਵਟ ਦਰਜ ਕੀਤੀ ਗਈ ਹੈ। ਪਹਿਲੀ ਵਾਰ ਡਾਲਰ ਦੇ ਮੁਕਾਬਲੇ ਰੁਪਿਆ 78 ਰੁਪਏ ਤੋਂ ਹੇਠਾਂ ਆ ਗਿਆ ਹੈ। ਰੁਪਿਆ 43 ਪੈਸੇ ਡਿੱਗ ਕੇ 78.28 ਰੁਪਏ 'ਤੇ ਆ ਗਿਆ ਹੈ। ਦਰਅਸਲ, ਵਿਦੇਸ਼ੀ ਨਿਵੇਸ਼ਕਾਂ ਦੀ ਵਿਕਰੀ ਅਤੇ ਅਮਰੀਕਾ ਵਿੱਚ ਮਹਿੰਗਾਈ ਦੇ ਅੰਕੜਿਆਂ ਵਿੱਚ ਵਾਧੇ ਕਾਰਨ ਇੱਕ ਡਾਲਰ ਦੇ ਮੁਕਾਬਲੇ ਰੁਪਏ ਵਿੱਚ ਇੰਨੀ ਵੱਡੀ ਗਿਰਾਵਟ ਆਈ ਹੈ।


ਡਾਲਰ ਦੇ ਮੁਕਾਬਲੇ ਰੁਪਿਆ ਡਿੱਗਿਆ


ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਤੇਜ਼ੀ ਅਤੇ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਸ਼ੇਅਰ ਬਾਜ਼ਾਰਾਂ 'ਚ ਲਗਾਤਾਰ ਵਿਕਰੀ ਕਾਰਨ ਰੁਪਏ 'ਚ ਇਹ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ। ਖਾਸ ਤੌਰ 'ਤੇ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਤੋਂ ਬਾਅਦ ਡਾਲਰ ਦੇ ਮੁਕਾਬਲੇ ਰੁਪਿਆ ਲਗਾਤਾਰ ਡਿੱਗ ਰਿਹਾ ਹੈ। ਡਾਲਰ ਦੇ ਮੁਕਾਬਲੇ ਰੁਪਿਆ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 78.26 ਰੁਪਏ 'ਤੇ ਆ ਗਿਆ ਹੈ ਕਿਉਂਕਿ ਵਿਦੇਸ਼ੀ ਨਿਵੇਸ਼ਕਾਂ ਨੇ ਗਲੋਬਲ ਅਸਥਿਰਤਾ ਕਾਰਨ ਆਪਣਾ ਨਿਵੇਸ਼ ਵਾਪਸ ਲੈ ਲਿਆ ਹੈ। ਦੱਸ ਦੇਈਏ ਕਿ 23 ਫਰਵਰੀ 2022 ਨੂੰ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਡਾਲਰ ਦੇ ਮੁਕਾਬਲੇ ਰੁਪਿਆ 74.62 ਰੁਪਏ 'ਤੇ ਸੀ, ਜੋ 10 ਜੂਨ 2022 ਨੂੰ ਡਿੱਗ ਕੇ 77.82 ਰੁਪਏ 'ਤੇ ਆ ਚੁੱਕ ਹੈ। RBI ਨੇ ਰੁਪਏ ਦੀ ਗਿਰਾਵਟ ਨੂੰ ਰੋਕਣ ਲਈ ਕਈ ਨਵੇਂ ਕਦਮ ਚੁੱਕੇ ਹਨ।


ਰੁਪਿਆ ਕਿਉਂ ਡਿੱਗਿਆ?


ਦਰਅਸਲ ਅਮਰੀਕਾ ਵਿਚ ਮਹਿੰਗਾਈ ਵਧੀ ਹੈ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਹੁਣ ਖਦਸ਼ਾ ਹੈ ਕਿ ਅਮਰੀਕੀ ਫੈਡਰਲ ਰਿਜ਼ਰਵ (Federal Reserve) ਵਿਆਜ ਦਰ (Interest Rate) ਵਧਾ ਸਕਦਾ ਹੈ।


ਵਿਦੇਸ਼ੀ ਨਿਵੇਸ਼ਕਾਂ ਨੇ 14,000 ਕਰੋੜ ਰੁਪਏ ਵੇਚੇ


ਭਾਰਤੀ ਸ਼ੇਅਰ ਬਾਜ਼ਾਰ 'ਚ ਵਿਦੇਸ਼ੀ ਨਿਵੇਸ਼ਕ ਲਗਾਤਾਰ ਵਿਕਰੀ ਕਰ ਰਹੇ ਹਨ। ਜੂਨ ਮਹੀਨੇ 'ਚ ਹੁਣ ਤੱਕ ਵਿਦੇਸ਼ੀ ਨਿਵੇਸ਼ਕਾਂ ਨੇ 14,000 ਕਰੋੜ ਰੁਪਏ ਦੇ ਸ਼ੇਅਰ ਵੇਚੇ ਹਨ। ਇਸ ਦੇ ਨਾਲ ਹੀ ਮਈ ਮਹੀਨੇ ਦੇ ਪ੍ਰਚੂਨ ਮਹਿੰਗਾਈ ਦੇ ਅੰਕੜੇ ਵੀ ਆਉਣ ਵਾਲੇ ਹਨ, ਜਿਸ 'ਤੇ ਨਜ਼ਰ ਰੱਖੀ ਜਾ ਰਹੀ ਹੈ।