ਨਵੀਂ ਦਿੱਲੀ: ਅਰਥ ਵਿਵਸਥਾ ਦੇ ਮੋਰਚਿਆਂ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਤਾਜ਼ਾ ਖ਼ਬਰਾਂ ਮੁਤਾਬਕ ਰੁਪਿਆ 52 ਹਫਤਿਆਂ ਵਿੱਚ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਇੱਕ ਡਾਲਰ ਦੇ ਮੁਕਾਬਲੇ ਰੁਪਿਆ 74.16 ਰੁਪਏ 'ਤੇ ਪਹੁੰਚ ਗਿਆ ਹੈ। ਪਹਿਲਾਂ ਇਸ ਦੀ ਕੀਮਤ 73.7825 ਰੁਪਏ ਸੀ। ਦੱਸ ਦੇਈਏ ਕਿ ਇਸ ਸਮੇਂ ਏਸ਼ੀਆ ਦੇ ਸਿਰਫ ਪਾਕਿਸਤਾਨ ਤੇ ਦੱਖਣੀ ਕੋਰੀਆ ਨਾਲੋਂ ਭਾਰਤੀ ਰੁਪਏ ਦੀ ਸਥਿਤੀ ਵਧੀਆ ਹੈ।
ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਰੁਪਿਆ 38 ਪੈਸੇ ਦੀ ਗਿਰਾਵਟ ਦੇ ਨਾਲ ਡਾਲਰ ਦੇ ਮੁਕਾਬਲੇ 73.72 ਰੁਪਏ ਦੇ ਪੱਧਰ 'ਤੇ ਬੰਦ ਹੋਇਆ ਸੀ। ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 31 ਪੈਸੇ ਦੀ ਤੇਜ਼ੀ ਨਾਲ 74.03 ਦੇ ਪੱਧਰ 'ਤੇ ਖੁੱਲ੍ਹਿਆ।
ਅਹਿਮ ਗੱਲ ਇਹ ਹੈ ਕਿ 2018 'ਚ ਰੁਪਿਆ ਇੱਕ ਡਾਲਰ ਦੇ ਮੁਕਾਬਲੇ 74 ਰੁਪਏ ਤੋਂ ਜ਼ਿਆਦਾ ਸੀ। ਮਾਹਰਾਂ ਦਾ ਕਹਿਣਾ ਹੈ ਕਿ ਇਸ ਦਾ ਕਾਰਨ ਡਿੱਗ ਰਹੀ ਆਰਥਿਕਤਾ ਤੇ ਵਧ ਰਹੀ ਮਹਿੰਗਾਈ ਹੈ। ਮਾਰਕੀਟ ਸੂਤਰਾਂ ਨੇ ਕਿਹਾ ਕਿ ਡਾਲਰ ਦੇ ਮਜ਼ਬੂਤ ਹੋਣ ਕਰਕੇ ਬਾਜ਼ਾਰ ਦਾ ਦਬਾਅ ਵਧਣ ਦੀ ਸੰਭਾਵਨਾ ਹੈ।
ਪੰਜ ਸਾਲਾਂ ਵਿੱਚ ਸ਼ੇਅਰ ਬਾਜ਼ਾਰ ਵਿੱਚ ਸਭ ਤੋਂ ਵੱਡੀ ਗਿਰਾਵਟ, ਪੜ੍ਹੋ ਖ਼ਬਰ:
ਆਰਥਿਕ ਝਟਕਾ! ਮਿੰਟਾਂ 'ਚ ਲੋਕਾਂ ਦੇ ਪੰਜ ਲੱਖ ਕਰੋੜ ਰੁਪਏ ਡੁੱਬੇ
ਰੁਪਿਆ ਸਭ ਤੋਂ ਹੇਠਲੇ ਪੱਧਰ 'ਤੇ, ਡਾਲਰ ਦੀ ਕੀਮਤ 74 ਰੁਪਏ ਤੋਂ ਪਾਰ
ਏਬੀਪੀ ਸਾਂਝਾ
Updated at:
09 Mar 2020 03:16 PM (IST)
ਸਟਾਕ ਮਾਰਕੀਟ ਵੀ ਭਾਰੀ ਗਿਰਾਵਟ ਦੇ ਰੁਝਾਨ ਨਾਲ ਅੱਜ ਖੁੱਲ੍ਹਾ ਹੈ ਤੇ ਸ਼ੁਰੂਆਤੀ ਕਾਰੋਬਾਰ ਵੀ ਇੱਕ ਇਤਿਹਾਸਕ ਗਿਰਾਵਟ ਦਾ ਸਾਹਮਣਾ ਕਰ ਰਿਹਾ ਹੈ। ਸ਼ੁੱਕਰਵਾਰ ਨੂੰ ਰੁਪਿਆ 38 ਪੈਸੇ ਦੇ ਨੁਕਸਾਨ ਨਾਲ ਡਾਲਰ ਦੇ ਮੁਕਾਬਲੇ 73.72 ਰੁਪਏ ਦੇ ਪੱਧਰ 'ਤੇ ਬੰਦ ਹੋਇਆ।
- - - - - - - - - Advertisement - - - - - - - - -