SBI Clerk Admit Card: ਸਟੇਟ ਬੈਂਕ ਆਫ ਇੰਡੀਆ (SBI) ਨੇ ਕਲਰਕ ਪ੍ਰੀਲਿਮਿਨਰੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ ਕੀਤਾ ਹੈ। ਜਿਨ੍ਹਾਂ ਉਮੀਦਵਾਰਾਂ ਨੇ ਪ੍ਰੀਖਿਆ ਲਈ ਰਜਿਸਟਰ ਕੀਤਾ ਸੀ, ਉਹ ਅਧਿਕਾਰਤ ਵੈੱਬਸਾਈਟ sbi.co.in ਤੋਂ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਐਡਮਿਟ ਕਾਰਡ ਡਾਊਨਲੋਡ ਕਰਨ ਲਈ, ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਪਵੇਗਾ ਤੇ ਆਪਣਾ ਐਪਲੀਕੇਸ਼ਨ ਨੰਬਰ, ਪਾਸਵਰਡ ਦਰਜ ਕਰਨਾ ਪੈਵੇਗਾ।


ਉਮੀਦਵਾਰਾਂ ਨੂੰ ਇਮਤਿਹਾਨ ਵਿੱਚ ਸ਼ਾਮਲ ਹੋਣ ਸਮੇਂ ਦਾਖਲਾ ਕਾਰਡ ਦੇ ਨਾਲ ਇੱਕ ਵੈਧ ਫੋਟੋ ਆਈਡੀ ਪਰੂਫ਼ ਲੈ ਕੇ ਜਾਣ ਦੀ ਜ਼ਰੂਰਤ ਹੁੰਦੀ ਹੈ। ਫੋਟੋ ਪਛਾਣ ਪੱਤਰ - ਆਧਾਰ ਕਾਰਡ, ਵੋਟਰ ਆਈਡੀ ਕਾਰਡ, ਡਰਾਈਵਿੰਗ ਲਾਇਸੈਂਸ, ਪਾਸਪੋਰਟ, ਪੈਨ ਕਾਰਡ ਅਤੇ ਕਰਮਚਾਰੀ ਆਈਡੀ ਕਾਰਡ। ਕਲਰਕ ਦੇ ਅਹੁਦਿਆਂ 'ਤੇ ਭਰਤੀ ਲਈ ਮੁਢਲੀ ਪ੍ਰੀਖਿਆ ਨਵੰਬਰ 2022 ਵਿੱਚ ਕਰਵਾਈ ਜਾਵੇਗੀ। ਜਦੋਂ ਕਿ ਮੁੱਖ ਪ੍ਰੀਖਿਆ ਦਸੰਬਰ 2022 ਜਾਂ ਜਨਵਰੀ 2023 ਵਿੱਚ ਹੋ ਸਕਦੀ ਹੈ। ਇਹ ਭਰਤੀ ਮੁਹਿੰਮ ਜੂਨੀਅਰ ਐਸੋਸੀਏਟਸ ਦੀਆਂ 5486 ਖਾਲੀ ਅਸਾਮੀਆਂ ਨੂੰ ਭਰਨ ਲਈ ਚਲਾਈ ਜਾ ਰਹੀ ਹੈ। ਰਿਪੋਰਟਾਂ ਦੇ ਅਨੁਸਾਰ, ਉਮੀਦਵਾਰਾਂ ਨੂੰ 100 ਅੰਕਾਂ ਦੇ ਆਨਲਾਈਨ ਔਬਜੈਕਟਿਵ ਟਾਈਪ ਟੈਸਟ (MCQ) ਵਿੱਚ ਸ਼ਾਮਲ ਹੋਣਾ ਪਵੇਗਾ। ਇਹ ਪ੍ਰੀਖਿਆ 1 ਘੰਟੇ ਦੀ ਹੋਵੇਗੀ ਜਿਸ ਵਿੱਚ 3 ਭਾਗ ਹੋਣਗੇ। ਅੰਗਰੇਜ਼ੀ ਭਾਸ਼ਾ - 30 ਅੰਕਾਂ ਲਈ 30 ਪ੍ਰਸ਼ਨ, ਅੰਗਰੇਜ਼ੀ ਭਾਸ਼ਾ - 35 ਅੰਕਾਂ ਲਈ 35 ਪ੍ਰਸ਼ਨ, ਤਰਕ ਯੋਗਤਾ - 35 ਅੰਕਾਂ ਲਈ 35 ਪ੍ਰਸ਼ਨ।



ਐਡਮਿਟ ਕਾਰਡ ਨੂੰ ਕਿਵੇਂ ਡਾਊਨਲੋਡ ਕਰਨਾ ਹੈ


ਸਟੈਪ 1: ਸਭ ਤੋਂ ਪਹਿਲਾਂ ਉਮੀਦਵਾਰ ਸਟੇਟ ਬੈਂਕ ਆਫ ਇੰਡੀਆ ਦੀ ਅਧਿਕਾਰਤ ਵੈੱਬਸਾਈਟ sbi.co.in ਜਾਂ https://ibpsonline.ibps.in/sbijajul22 'ਤੇ ਜਾਓ।
ਸਟੈਪ 2: ਹੁਣ ਉਮੀਦਵਾਰ ਹੋਮਪੇਜ 'ਤੇ ਐਡਮਿਟ ਕਾਰਡ ਲਿੰਕ ਦੇਖੋ
ਸਟੈਪ 3: ਇਸ ਤੋਂ ਬਾਅਦ ਉਮੀਦਵਾਰ ਆਪਣਾ ਲਾਗਇਨ ਪ੍ਰਮਾਣ ਪੱਤਰ ਦਾਖਲ ਕਰੋ
ਸਟੈਪ 4: ਹੁਣ ਉਮੀਦਵਾਰ ਦਾ ਆਪਣਾ ਐਡਮਿਟ ਕਾਰਡ ਡਾਊਨਲੋਡ ਕਰਨ 
ਸਟੈਪ 5: ਅੰਤ ਵਿੱਚ, ਉਮੀਦਵਾਰ ਇਸ ਦਾਖਲਾ ਕਾਰਡ ਦਾ ਪ੍ਰਿੰਟ ਆਊਟ ਲੈ ਲੈਣ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
 
ਇਹ ਵੀ ਪੜ੍ਹੋ:


ਕਿਸਾਨਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਐਮ.ਐਸ.ਪੀ. 'ਤੇ 15000 ਕਰੋੜ ਰੁਪਏ ਤੋਂ ਵੱਧ ਦਾ ਕੀਤਾ ਗਿਆ ਭੁਗਤਾਨ- ਕਟਾਰੂਚੱਕ


Punjab Breaking News LIVE: ਸਿੱਧੂ ਮੂਸੇਵਾਲਾ ਕਤਲ ਕੇਸ 'ਚ ਨਵਾਂ ਖੁਲਾਸਾ, ਲੌਰੈਂਸ ਬਿਸ਼ਨੋਈ ਨੂੰ ਰਿੜਕੇਗੀ ਅੰਮ੍ਰਿਤਸਰ ਪੁਲਿਸ, ਅਫਸਰਾਂ 'ਤੇ ਡਿੱਗਿਆ 'ਪਰਾਲੀ ਬੰਬ', ਮੋਰਬੀ ਵਿੱਚ ਮਾਤਮ ! 140 ਲੋਕਾਂ ਦੀ ਮੌਤ 
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ