Punjab Breaking News LIVE: ਸਿੱਧੂ ਮੂਸੇਵਾਲਾ ਕਤਲ ਕੇਸ 'ਚ ਨਵਾਂ ਖੁਲਾਸਾ, ਲੌਰੈਂਸ ਬਿਸ਼ਨੋਈ ਨੂੰ ਰਿੜਕੇਗੀ ਅੰਮ੍ਰਿਤਸਰ ਪੁਲਿਸ, ਅਫਸਰਾਂ 'ਤੇ ਡਿੱਗਿਆ 'ਪਰਾਲੀ ਬੰਬ', ਮੋਰਬੀ ਵਿੱਚ ਮਾਤਮ ! 140 ਲੋਕਾਂ ਦੀ ਮੌਤ

Punjab Breaking News, 31 October 2022 LIVE Updates: ਸਿੱਧੂ ਮੂਸੇਵਾਲਾ ਕਤਲ ਕੇਸ 'ਚ ਨਵਾਂ ਖੁਲਾਸਾ, ਲੌਰੈਂਸ ਬਿਸ਼ਨੋਈ ਨੂੰ ਰਿੜਕੇਗੀ ਅੰਮ੍ਰਿਤਸਰ ਪੁਲਿਸ, ਅਫਸਰਾਂ 'ਤੇ ਡਿੱਗਿਆ 'ਪਰਾਲੀ ਬੰਬ', ਮੋਰਬੀ ਵਿੱਚ ਮਾਤਮ ! 140 ਲੋਕਾਂ ਦੀ ਮੌਤ

ABP Sanjha Last Updated: 31 Oct 2022 04:18 PM
T20 World Cup 2022: ਟੀਮ ਇੰਡੀਆ ਦੀ ਹਾਰ ਤੇ ਭੜਕੇ ਹਰਭਜਨ ਸਿੰਘ

 ਟੀ-20 ਵਿਸ਼ਵ ਕੱਪ 2022 'ਚ ਐਤਵਾਰ ਨੂੰ ਦੱਖਣੀ ਅਫਰੀਕਾ ਤੋਂ 5 ਵਿਕਟਾਂ ਨਾਲ ਮੈਚ ਹਾਰਨ ਤੋਂ ਬਾਅਦ ਭਾਰਤ ਦੇ ਸਾਬਕਾ ਗੇਂਦਬਾਜ਼ ਹਰਭਜਨ ਸਿੰਘ ਨੇ ਟੀਮ ਇੰਡੀਆ ਦੀ ਪਲੇਇੰਗ ਇਲੈਵਨ ਦੀ ਚੋਣ 'ਤੇ ਸਵਾਲ ਚੁੱਕੇ ਹਨ। ਪਰਥ ਦੀ ਧਮਾਕੇਦਾਰ ਪਿੱਚ 'ਤੇ ਟੀਮ ਇੰਡੀਆ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 133 ਦੌੜਾਂ ਹੀ ਬਣਾ ਸਕੀ। ਜਵਾਬ 'ਚ ਦੱਖਣੀ ਅਫਰੀਕਾ ਨੇ ਇਸ ਆਸਾਨ ਟੀਚੇ ਨੂੰ ਪੰਜ ਵਿਕਟਾਂ ਗੁਆ ਕੇ ਹਾਸਲ ਕਰ ਲਿਆ।

T20 WC 2022: ਟੀਮ ਇੰਡੀਆ ਲਈ ਸੈਮੀਫਾਈਨਲ 'ਚ ਪ੍ਰਵੇਸ਼ ਕਰਨਾ ਨਹੀਂ ਆਸਾਨ

T20 ਵਿਸ਼ਵ ਕੱਪ 2022 (T20 World Cup 2022) ਵਿੱਚ, ਭਾਰਤੀ ਟੀਮ ਨੂੰ ਬੀਤੀ ਰਾਤ ਦੱਖਣੀ ਅਫਰੀਕਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰੋਟੀਜ਼ ਨੇ ਟੀਮ ਇੰਡੀਆ ਨੂੰ 5 ਵਿਕਟਾਂ ਨਾਲ ਹਰਾਇਆ। ਵੈਸੇ ਤਾਂ ਭਾਰਤੀ ਟੀਮ ਇਸ ਹਾਰ ਤੋਂ ਜ਼ਿਆਦਾ ਪਰੇਸ਼ਾਨ ਨਹੀਂ ਹੈ ਕਿਉਂਕਿ ਉਹ ਆਪਣੇ ਅਗਲੇ ਦੋ ਮੈਚ ਜਿੱਤ ਕੇ ਆਸਾਨੀ ਨਾਲ ਸੈਮੀਫਾਈਨਲ 'ਚ ਪਹੁੰਚ ਸਕਦੀ ਹੈ, ਪਰ ਜੇਕਰ ਇੱਥੇ ਇਕ ਵੀ ਉਲਟਫੇਰ ਹੁੰਦਾ ਹੈ ਜਾਂ ਮੀਂਹ ਪੈ ਜਾਂਦਾ ਹੈ ਤਾਂ ਟੀਮ ਇੰਡੀਆ ਲਈ ਮੁਸ਼ਕਿਲ ਵਿੱਚ ਪੈ ਸਕਦੀ ਹੈ। 

ਵੋਟਰ ਸੂਚੀ ਨੂੰ ਅਧਾਰ ਨਾਲ ਜੋੜਨ 'ਤੇ ਹੋਏਗੀ ਸੁਣਵਾਈ

ਸੁਪਰੀਮ ਕੋਰਟ ਨੇ ਵੋਟਰ ਸੂਚੀ ਦੇ ਅੰਕੜਿਆਂ ਨੂੰ ਅਧਾਰ ਨਾਲ ਜੋੜਨ ਦੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ ਗੌਰ ਕਰਨ ਦੀ ਸਹਿਮਤੀ ਦਿੱਤੀ ਹੈ। ਜਸਟਿਸ ਐਸਕੇ ਕੌਲ ਤੇ ਜਸਟਿਸ ਅਭੈ ਐਸ ਓਕਾ ਨੇ ਸਾਬਕਾ ਮੇਜਰ ਜਨਰਲ ਐਸਜੀ ਵੋਮਬਾਟਕੇਰੇ ਵੱਲੋਂ ਦਾਇਰ ਪਟੀਸ਼ਨ ਨੂੰ ਅਜਿਹੇ ਹੀ ਦੂਜੇ ਬਕਾਇਆ ਕੇਸਾਂ ਨਾਲ ਜੋੜ ਦਿੱਤਾ ਹੈ। ਕੇਂਦਰ ਨੇ ਪਹਿਲੇ ਚੋਣ ਰਜਿਸਟਰੇਸ਼ਨ ਨੇਮਾਂ ਵਿੱਚ ਸੋਧ ਕਰਦੇ ਹੋਏ ਵੋਟਰਾਂ ਦੇ ਨਾਂ ਇੱਕੋ ਵੇਲੇ ਕਈ ਵੋਟਰ ਸੂਚੀਆਂ ਵਿੱਚ ਹੋਣ ਤੋਂ ਰੋਕਣ ਲਈ ਵੋਟਰ ਸੂਚੀ ਨੂੰ ਅਧਾਰ ਨਾਲ ਜੋੜਨ ਦੀ ਮਨਜ਼ੂਰੀ ਦਿੱਤੀ ਸੀ। 

Lawrence Bisnoi: ਗੈਂਗਸਟਰ ਲੌਰੈਂਸ ਬਿਸ਼ਨੋਈ ਨੂੰ 10 ਦਿਨ ਰਿੜਕੇਗੀ ਅੰਮ੍ਰਿਤਸਰ ਪੁਲਿਸ 

ਗੈਂਗਸਟਰ ਲੌਰੈਂਸ ਬਿਸ਼ਨੋਈ ਦਾ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ 10 ਦਿਨ ਦਾ ਰਿਮਾਂਡ ਮਿਲ ਗਿਆ ਹੈ। ਹੁਣ ਪੁਲਿਸ ਗੈਂਗਸਟਰ ਬਿਸ਼ਨੋਈ ਤੋਂ ਕਈ ਰਾਜ ਪਤਾ ਕਰੇਗੀ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਘਰਿੰਡਾ ਥਾਣੇ 'ਚ ਦਰਜ ਮਾਮਲੇ 'ਚ ਪੁੱਛਗਿੱਛ ਲਈ ਰਿਮਾਂਡ ਲਿਆ ਹੈ। ਦੱਸ ਦਈਏ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਗੈਂਗਸਟਰ ਲੌਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੱਜ ਲੌਰੈਂਸ ਬਿਸ਼ਨੋਈ ਨੂੰ ਜਲੰਧਰ ਤੋਂ ਅੰਮ੍ਰਿਤਸਰ ਲਿਆ ਕੇ ਅੰਮ੍ਰਿਤਸਰ ਦੀ ਅਦਾਲਤ 'ਚ ਪੇਸ਼ ਕੀਤਾ। 

Stubble Burning: ਪਰਾਲੀ ਸਾੜਨ 'ਤੇ ਕਸੂਤੀ ਘਿਰੇ ਅਫਸਰ, ਸਰਕਾਰ ਦੀ ਸਖਤੀ ਮਗਰੋਂ ਖੇਤਾਂ 'ਚ ਪਹੁੰਚੇ

ਇੱਕ ਪਾਸੇ ਪੰਜਾਬ ਸਰਕਾਰ ਪਰਾਲੀ ਸਾੜਨ ਦੇ ਮੁੱਦੇ ਨੂੰ ਲੈ ਕੇ ਸਖ਼ਤ ਰੁਖ ਅਖਤਿਆਰ ਕਰ ਰਹੀ ਹੈ ਤੇ ਦੂਜੇ ਪਾਸੇ ਕਈ ਕਿਸਾਨ ਜਥੇਬੰਦੀਆਂ ਹਾਲੇ ਵੀ ਪਰਾਲੀ ਸਾੜਨ ਦੀ ਜਿੱਦ ਉਪਰ ਅੜੀਆਂ ਹੋਈਆਂ ਹਨ। ਫ਼ਤਹਿਗੜ੍ਹ ਸਾਹਿਬ ਦੇ ਪਿੰਡ ਰੁੜਕੀ ਵਿੱਚ ਪਰਾਲੀ ਸਾੜਨ ਵਾਲੇ ਕਿਸਾਨਾਂ ਦੀ ਜ਼ਮੀਨ ਵਿੱਚ ਨਿਰੀਖਣ ਕਰਨ ਆਏ ਨੋਡਲ ਅਫ਼ਸਰ ਤੇ ਮਾਲ ਮਹਿਕਮੇ ਦੇ ਅਧਿਕਾਰੀਆਂ ਨੂੰ ਕਿਸਾਨਾਂ ਨੇ ਘੇਰਾ ਪਾ ਲਿਆ। ਕਿਸਾਨਾਂ ਦੇ ਵਿਰੋਧ ਕਰਕੇ ਅਧਿਕਾਰੀਆਂ ਨੂੰ ਵਾਪਸ ਮੁੜਨਾ ਪਿਆ।

Stubble Burning: ਕਿਸਾਨਾਂ ਨੇ ਨਹੀਂ ਮੰਨੀ CM ਭਗਵੰਤ ਮਾਨ ਦੀ ਅਪੀਲ

ਪੰਜਾਬ ਸਰਕਾਰ ਦੇ ਲਗਾਤਾਰ ਦਾਅਵਿਆਂ ਦੇ ਬਾਵਜੂਦ ਸੂਬੇ ਵਿੱਚ ਪਰਾਲੀ ਸਾੜਨ ਦੇ ਮਾਮਲੇ ਘੱਟ ਨਹੀਂ ਹੋ ਰਹੇ। ਐਤਵਾਰ ਨੂੰ ਸੂਬੇ ਭਰ ਵਿੱਚ ਪਰਾਲੀ ਸਾੜਨ ਦੇ 1761 ਮਾਮਲੇ ਸਾਹਮਣੇ ਆਏ, ਜਿਸ ਨੇ 2021 ਦਾ ਰਿਕਾਰਡ ਤੋੜ ਦਿੱਤਾ। ਪਿਛਲੇ ਸਾਲ 30 ਅਕਤੂਬਰ ਨੂੰ ਪੰਜਾਬ ਵਿੱਚ ਪਰਾਲੀ ਸਾੜਨ ਦੇ 1373 ਮਾਮਲੇ ਸਾਹਮਣੇ ਆਏ ਸਨ। ਇਸ ਦੇ ਨਾਲ ਹੀ ਪੰਜਾਬ ਵਿੱਚ 15 ਸਤੰਬਰ ਤੋਂ ਐਤਵਾਰ (30 ਅਕਤੂਬਰ) ਤੱਕ ਪਰਾਲੀ ਸਾੜਨ ਦੇ ਸਾਹਮਣੇ ਆਏ ਕੁੱਲ ਕੇਸਾਂ ਦੀ ਗਿਣਤੀ ਨੇ ਵੀ ਪਿਛਲੇ ਸਾਲ ਦਾ ਰਿਕਾਰਡ ਤੋੜ ਦਿੱਤਾ ਹੈ।

Sidhu Moosewala Murder case: ਸਿੱਧੂ ਮੂਸੇਵਾਲਾ ਦੇ ਪਿਤਾ ਦੇ ਇਲਜ਼ਾਮਾਂ ਮਗਰੋਂ ਸੀਐਮ ਭਗਵੰਤ ਮਾਨ ਦਾ ਵੱਡਾ ਦਾਅਵਾ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਇਲਜ਼ਾਮਾਂ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਪਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਸਾਡੇ ਵੱਲੋਂ ਕਿਸੇ ਵੀ ਪੱਧਰ 'ਤੇ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਹੈ ਕਿ ਇਹ ਮਾਮਲਾ ਬਹੁਤ ਸੰਗੀਨ ਹੈ। ਉਨ੍ਹਾਂ ਕਿਹਾ ਕਿ ਜਿੰਨੇ ਵੀ ਮੁਲਜ਼ਮ ਸਿੱਧੂ ਮੂਸੇਵਾਲਾ 'ਤੇ ਹਮਲਾ ਕਰਨ ਗਏ ਸੀ ਜਾਂ ਉਨ੍ਹਾਂ ਨਾਲ ਸਬੰਧਤ ਜਾਂ ਜੋ ਵੀ ਪਲੈਨਿੰਗ ਬਣਾਉਣ ਵਾਲੇ ਸੀ, ਉਹ ਸਾਰੇ ਫੜ ਲਏ ਹਨ। ਇਸ ਕੇਸ ਵਿੱਚ ਚਾਲਾਨ ਵੀ ਪੇਸ਼ ਕਰ ਦਿੱਤਾ ਗਿਆ ਹੈ। 

Punjab News: ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਨਾ ਦੇ ਕੇ ਧੋਖਾ ਕੀਤਾ: ਬਾਜਵਾ

ਵਿਰੋਧੀ ਧਿਰ ਦੇ ਲੀਡਰ ਤੇ ਕਾਂਗਰਸ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਪਰਾਲੀ ਸਾੜਨ ਦੇ ਮਾਮਲੇ ਉੱਪਰ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਪੰਜਾਬ ਵਿੱਚ ਝੋਨਾ ਉਤਪਾਦਕਾਂ ਨੂੰ 2500 ਰੁਪਏ ਦੇ ਨਗ਼ਦ ਪ੍ਰੋਤਸਾਹਨ ’ਤੇ ਧੋਖਾ ਦੇਣ ਲਈ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ‘ਆਪ’ ਸਰਕਾਰ ਨੇ 2500 ਰੁਪਏ ਦੇ ਨਗ਼ਦ ਪ੍ਰੋਤਸਾਹਨ ਨਾਲ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਦਾ ਐਲਾਨ ਕੀਤਾ ਸੀ। ‘ਆਪ’ ਵੱਲੋਂ ਆਪਣਾ ਵਾਅਦਾ ਨਿਭਾਉਣ ਵਿੱਚ ਅਸਫ਼ਲ ਰਹਿਣ ਕਾਰਨ, ਝੋਨਾ ਉਤਪਾਦਕ ਪਰਾਲੀ ਨੂੰ ਸਾੜਨ ਲਈ ਮਜਬੂਰ ਹਨ। ਬਾਜਵਾ ਨੇ ਕਿਹਾ ਕਿ ਪੰਜਾਬ ਪਰਾਲੀ ਸਾੜਨ ਦੇ 12,000 ਮਾਮਲਿਆਂ ਨੂੰ ਪਾਰ ਕਰ ਗਿਆ ਹੈ ਤੇ ਪਿਛਲੇ ਹਫ਼ਤੇ ਵਿੱਚ 8000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

Morbi Bridge Collapse: ਮੋਰਬੀ ਹਾਦਸੇ 'ਤੇ ਪੁਲਿਸ ਹਰਕਤ 'ਚ, 9 ਲੋਕਾਂ ਨੂੰ ਹਿਰਾਸਤ 'ਚ ਲਿਆ

Gujarat Morbi Bridge Collapse: ਗੁਜਰਾਤ ਦੇ ਮੋਰਬੀ 'ਚ ਕੇਬਲ ਬ੍ਰਿਜ ਹਾਦਸੇ 'ਚ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਇਸ ਮਾਮਲੇ 'ਚ 9 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇਸ ਹਾਦਸੇ 'ਚ ਹੁਣ ਤੱਕ 134 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਵੱਡੀ ਗਿਣਤੀ 'ਚ ਲੋਕ ਜ਼ਖਮੀ ਹੋਏ ਹਨ।

Stubble burning: ਖੇਤੀ ਮੰਤਰੀ ਵੱਲੋਂ ਚਾਰ ਖੇਤੀਬਾੜੀ ਅਫਸਰ ਸਸਪੈਂਡ

ਪੰਜਾਬ ਅੰਦਰ ਪਰਾਲੀ ਸਾੜਨ ਦੇ ਰਿਕਾਰਡ ਟੁੱਟਣ ਮਗਰੋਂ ਭਗਵੰਤ ਮਾਨ ਸਰਕਾਰ ਅਫਸਰਾਂ ਦੁਆਲੇ ਹੋ ਗਈ ਹੈ। ਪਰਾਲੀ ਸਾੜਨ ਦੇ ਕੇਸ ਵਧਣ ਮਗਰੋਂ ਚਾਰ ਖੇਤੀਬਾੜੀ ਅਧਿਕਾਰੀਆਂ ਨੂੰ ਡਿਊਟੀ ਵਿੱਚ ਕੁਤਾਹੀ ਵਰਤਣ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਅਗਲੇ ਦਿਨਾਂ ਅੰਦਰ ਹੋਰ ਮੁਲਾਜ਼ਮਾਂ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ। ਉਂਝ ਪੰਜਾਬ ਸਰਕਾਰ ਕਿਸਾਨਾਂ ਪ੍ਰਤੀ ਨਰਮੀ ਵਰਤ ਰਹੀ ਹੈ। 

Stubble burning: ਖੇਤੀ ਮੰਤਰੀ ਵੱਲੋਂ ਚਾਰ ਖੇਤੀਬਾੜੀ ਅਫਸਰ ਸਸਪੈਂਡ

ਪੰਜਾਬ ਅੰਦਰ ਪਰਾਲੀ ਸਾੜਨ ਦੇ ਰਿਕਾਰਡ ਟੁੱਟਣ ਮਗਰੋਂ ਭਗਵੰਤ ਮਾਨ ਸਰਕਾਰ ਅਫਸਰਾਂ ਦੁਆਲੇ ਹੋ ਗਈ ਹੈ। ਪਰਾਲੀ ਸਾੜਨ ਦੇ ਕੇਸ ਵਧਣ ਮਗਰੋਂ ਚਾਰ ਖੇਤੀਬਾੜੀ ਅਧਿਕਾਰੀਆਂ ਨੂੰ ਡਿਊਟੀ ਵਿੱਚ ਕੁਤਾਹੀ ਵਰਤਣ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਅਗਲੇ ਦਿਨਾਂ ਅੰਦਰ ਹੋਰ ਮੁਲਾਜ਼ਮਾਂ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ। ਉਂਝ ਪੰਜਾਬ ਸਰਕਾਰ ਕਿਸਾਨਾਂ ਪ੍ਰਤੀ ਨਰਮੀ ਵਰਤ ਰਹੀ ਹੈ। 

Sidhu Moosewala Murder case: 41 ਸਕਿੰਟ ਦੀ ਵੀਡੀਓ ਨੇ ਕੀਤਾ ਸਿੱਧੂ ਮੂਸੇਵਾਲਾ ਕਤਲ ਕੇਸ ਬਾਰੇ ਵੱਡਾ ਖੁਲਾਸਾ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਪੁਲਿਸ ਦੀ ਕਾਰਗੁਜਾਰੀ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ। ਹੁਣ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਨਾਲ ਪੁਲਿਸ ਨੂੰ ਸ਼ਰਮਸਾਰ ਹੋਣਾ ਪਿਆ ਹੈ। ਇਸ ਵੀਡੀਓ ਵਿੱਚ ਮਾਨਸਾ ਦੇ ਸਾਬਕਾ ਇੰਚਾਰਜ ਪ੍ਰਿਤਪਾਲ ਦੀ ਕਰਤੂਤ ਵੇਖਣ ਨੂੰ ਮਿਲ ਰਹੀ ਹੈ। ਇਹ 41 ਸਕਿੰਟ ਦੀ ਵੀਡੀਓ ਕਿਸੇ ਆਮ ਬੰਦੇ ਰਾਹੀਂ ਨਹੀਂ, ਸਗੋਂ ਮੋਹਿਤ ਨੂੰ ਹਿਰਾਸਤ ਵਿੱਚ ਲੈਣ ਮਗਰੋਂ ਉਸ ਦੇ ਮੋਬਾਈਲ ਵਿਚੋਂ ਹੀ ਮਿਲੀ ਦੱਸੀ ਜਾਂਦੀ ਹੈ ਤੇ ਇਸ ਵੀਡੀਓ ਨੂੰ ਮੋਹਿਤ ਨੇ ਹੀ ਬਣਾਇਆ ਸੀ। 

ਪਿਛੋਕੜ

Punjab Breaking News, 31 October 2022 LIVE Updates: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਪੁਲਿਸ ਦੀ ਕਾਰਗੁਜਾਰੀ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ। ਹੁਣ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਨਾਲ ਪੁਲਿਸ ਨੂੰ ਸ਼ਰਮਸਾਰ ਹੋਣਾ ਪਿਆ ਹੈ। ਇਸ ਵੀਡੀਓ ਵਿੱਚ ਮਾਨਸਾ ਦੇ ਸਾਬਕਾ ਇੰਚਾਰਜ ਪ੍ਰਿਤਪਾਲ ਦੀ ਕਰਤੂਤ ਵੇਖਣ ਨੂੰ ਮਿਲ ਰਹੀ ਹੈ। ਇਹ 41 ਸਕਿੰਟ ਦੀ ਵੀਡੀਓ ਕਿਸੇ ਆਮ ਬੰਦੇ ਰਾਹੀਂ ਨਹੀਂ, ਸਗੋਂ ਮੋਹਿਤ ਨੂੰ ਹਿਰਾਸਤ ਵਿੱਚ ਲੈਣ ਮਗਰੋਂ ਉਸ ਦੇ ਮੋਬਾਈਲ ਵਿਚੋਂ ਹੀ ਮਿਲੀ ਦੱਸੀ ਜਾਂਦੀ ਹੈ ਤੇ ਇਸ ਵੀਡੀਓ ਨੂੰ ਮੋਹਿਤ ਨੇ ਹੀ ਬਣਾਇਆ ਸੀ। 41 ਸਕਿੰਟ ਦੀ ਵੀਡੀਓ ਨੇ ਕੀਤਾ ਸਿੱਧੂ ਮੂਸੇਵਾਲਾ ਕਤਲ ਕੇਸ ਬਾਰੇ ਵੱਡਾ ਖੁਲਾਸਾ


 


ਹੁਣ ਲੌਰੈਂਸ ਬਿਸ਼ਨੋਈ ਨੂੰ ਰਿੜਕੇਗੀ ਅੰਮ੍ਰਿਤਸਰ ਦਿਹਾਤੀ ਪੁਲਿਸ


ਅੰਮ੍ਰਿਤਸਰ ਦਿਹਾਤੀ ਪੁਲਿਸ ਗੈਂਗਸਟਰ ਲੌਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਰਹੀ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਘਰਿੰਡਾ ਥਾਣੇ 'ਚ ਦਰਜ ਮਾਮਲੇ 'ਚ ਲੌਰੈਂਸ ਬਿਸ਼ਨੋਈ ਨਾਮਜ਼ਦ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਸੀਆਈਏ ਸਟਾਫ ਵੱਲੋਂ 2021 'ਚ ਗੈਂਗਸਟਰ ਨਿਤਿਨ ਨਾਹਰ, ਬਿਕਰਮ ਸਿੰਘ ਸਮੇਤ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅੰਮ੍ਰਿਤਸਰ ਦਿਹਾਤੀ ਪੁਲਿਸ ਗੈਂਗਸਟਰ ਲੌਰੈਂਸ ਬਿਸ਼ਨੋਈ ਨੂੰ ਜਲੰਧਰ ਤੋਂ ਅੰਮ੍ਰਿਤਸਰ ਲਿਆ ਰਹੀ ਹੈ। ਉਸ ਨੂੰ ਅੱਜ ਅੰਮ੍ਰਿਤਸਰ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਨਿਤਿਨ ਨਾਹਰ ਤੇ ਉਸ ਦੇ ਸਾਥੀਆਂ ਨੇ ਲੌਰੈਂਸ ਬਿਸ਼ਨੋਈ ਦੇ ਕਹਿਣ 'ਤੇ ਮੋਹਾਲੀ ਦੇ ਇੱਕ ਸ਼ਰਾਬ ਵਪਾਰੀ ਦੇ ਘਰ ਬਾਹਰ 2021 'ਚ ਫਾਇਰਿੰਗ ਕੀਤੀ ਸੀ। ਹੁਣ ਲੌਰੈਂਸ ਬਿਸ਼ਨੋਈ ਨੂੰ ਰਿੜਕੇਗੀ ਅੰਮ੍ਰਿਤਸਰ ਦਿਹਾਤੀ ਪੁਲਿਸ


 


stubble burning: ਅਫਸਰਾਂ 'ਤੇ ਡਿੱਗਿਆ 'ਪਰਾਲੀ ਬੰਬ'


ਪੰਜਾਬ ਅੰਦਰ ਪਰਾਲੀ ਸਾੜਨ ਦੇ ਰਿਕਾਰਡ ਟੁੱਟਣ ਮਗਰੋਂ ਭਗਵੰਤ ਮਾਨ ਸਰਕਾਰ ਅਫਸਰਾਂ ਦੁਆਲੇ ਹੋ ਗਈ ਹੈ। ਪਰਾਲੀ ਸਾੜਨ ਦੇ ਕੇਸ ਵਧਣ ਮਗਰੋਂ ਚਾਰ ਖੇਤੀਬਾੜੀ ਅਧਿਕਾਰੀਆਂ ਨੂੰ ਡਿਊਟੀ ਵਿੱਚ ਕੁਤਾਹੀ ਵਰਤਣ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਅਗਲੇ ਦਿਨਾਂ ਅੰਦਰ ਹੋਰ ਮੁਲਾਜ਼ਮਾਂ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ। ਉਂਝ ਪੰਜਾਬ ਸਰਕਾਰ ਕਿਸਾਨਾਂ ਪ੍ਰਤੀ ਨਰਮੀ ਵਰਤ ਰਹੀ ਹੈ।  stubble burning: ਅਫਸਰਾਂ 'ਤੇ ਡਿੱਗਿਆ 'ਪਰਾਲੀ ਬੰਬ'


 


ਮੋਰਬੀ ਵਿੱਚ ਮਾਤਮ ! 140 ਲੋਕਾਂ ਦੀ ਮੌਤ


Gujarat Morbi Bridge Collapse: ਗੁਜਰਾਤ ਦੇ ਮੋਰਬੀ ਵਿੱਚ ਐਤਵਾਰ ਸ਼ਾਮ ਨੂੰ ਪੁਲ ਹਾਦਸੇ ਵਿੱਚ ਕਰੀਬ 140 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਅਜੇ ਵੀ ਕਈ ਲੋਕ ਲਾਪਤਾ ਹਨ ਅਤੇ ਉਨ੍ਹਾਂ ਨੂੰ ਲੱਭਣ ਲਈ ਵੱਡੇ ਪੱਧਰ 'ਤੇ ਬਚਾਅ ਕਾਰਜ ਜਾਰੀ ਹੈ। ਇਹ ਹਾਦਸਾ ਕਿੰਨਾ ਵੱਡਾ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਨਾ ਸਿਰਫ ਪੁਲਸ ਅਤੇ ਸਥਾਨਕ ਗੋਤਾਖੋਰ ਸਗੋਂ NDRF ਅਤੇ ਭਾਰਤੀ ਜਲ ਸੈਨਾ ਦੇ ਜਵਾਨ ਵੀ ਬਚਾਅ ਲਈ ਲੱਗੇ ਹੋਏ ਹਨ। ਉਥੇ ਹੀ ਦੂਜੇ ਪਾਸੇ ਗ੍ਰਹਿ ਮੰਤਰੀ ਅਮਿਤ ਸ਼ਾਹ ਮੋਰਬੀ ਹਾਦਸੇ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਖੁਦ ਰਾਤੋ ਰਾਤ ਪੀਐਮਓ ਦੇ ਸੰਪਰਕ ਵਿੱਚ ਰਹੇ।  ਮੋਰਬੀ ਵਿੱਚ ਮਾਤਮ ! 140 ਲੋਕਾਂ ਦੀ ਮੌਤ


 


ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਸਮੇਤ ਪੰਜਾਬ ਦੇ 16 ਅਧਿਕਾਰੀਆਂ ਨੂੰ ਦਿੱਤਾ ਜਾਵੇਗਾ Special Operation Medal


ਅੱਜ ਦੇਸ਼ ਭਰ ਵਿੱਚ ਰਾਸ਼ਟਰੀ ਏਕਤਾ ਦਿਵਸ ਮਨਾਇਆ ਜਾ ਰਿਹਾ ਹੈ ,ਜੋ ਕਿ ਸਰਦਾਰ ਪਟੇਲ ਜੀ ਦੀ ਜਯੰਤੀ 'ਤੇ ਮਨਾਇਆ ਜਾ ਰਿਹਾ ਹੈ, ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦੀ ਦਿਵਾਈ ਅਤੇ ਪੂਰੇ ਦੇਸ਼ ਨੂੰ ਇੱਕ ਧਾਗੇ ਵਿੱਚ ਬੰਨ੍ਹਣ ਦਾ ਕੰਮ ਕੀਤਾ ਅਤੇ ਇੱਕ ਆਧੁਨਿਕ ਭਾਰਤ ਦੀ ਨੀਂਹ ਰੱਖੀ ਅਤੇ ਅੱਜ ਉਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਅੱਗੇ ਲਿਜਾਣ ਲਈ ਕੰਮ ਕਰ ਰਹੇ ਹਨ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਸਮੇਤ ਪੰਜਾਬ ਦੇ 16 ਅਧਿਕਾਰੀਆਂ ਨੂੰ ਦਿੱਤਾ ਜਾਵੇਗਾ Special Operation Medal

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.