ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ਼ ਇੰਡੀਆ ਨੇ ਦੇਸ਼ ਦੇ ਕਰੋੜਾਂ ਗਾਹਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਹੁਣ ਐਸਬੀਆਈ ਨੇ ਆਪਣੇ ਗਾਹਕਾਂ ਲਈ ਬੈਂਕ ਖਾਤੇ ਵਿੱਚ ਘੱਟੋ ਘੱਟ ਬਕਾਇਆ ਨਾ ਰੱਖਣ ਦੇ ਚਾਰਜ ਨੂੰ ਖ਼ਤਮ ਕਰ ਦਿੱਤਾ ਹੈ। ਐਸਬੀਆਈ ਗਾਹਕਾਂ ਨੂੰ ਸੇਵਿੰਗਜ਼ ਬੈਂਕ ਖਾਤਿਆਂ ਵਿੱਚ ਘੱਟੋ ਘੱਟ ਬਕਾਇਆ ਨਾ ਹੋਣ 'ਤੇ ਹੁਣ ਤੋਂ ਚਾਰਜ ਨਹੀਂ ਅਦਾ ਕਰਨਾ ਪਏਗਾ।

ਬੈਂਕ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਇਸ ਤੋਂ ਬਾਅਦ ਗਾਹਕਾਂ ਵਲੋਂ ਕੀਤੀ ਜਾ ਰਹੀ ਲੰਬੇ ਸਮੇਂ ਤੋਂ ਮੰਗ ਨੂੰ ਸਵੀਕਾਰ ਕਰ ਲਿਆ ਹੈ। ਗਾਹਕ ਲੰਬੇ ਸਮੇਂ ਤੋਂ ਘੱਟੋ ਘੱਟ ਬੈਂਕ ਰਿਕਵਰੀ ਚਾਰਜ ਵਾਪਸ ਲੈਣ ਦੀ ਮੰਗ ਕਰ ਰਹੇ ਸਨ। ਦੱਸ ਦੇਈਏ ਕਿ ਐਸਬੀਆਈ ਗਾਹਕਾਂ ਨੂੰ ਵੱਖ ਵੱਖ ਖੇਤਰਾਂ ਦੇ ਅਨੁਸਾਰ ਖਾਤੇ ਵਿੱਚ ਘੱਟੋ ਘੱਟ ਬਕਾਇਆ ਨਾ ਰੱਖਣ ਲਈ 3000 ਰੁਪਏ ਤੱਕ ਦਾ ਚਾਰਜ ਦੇਣਾ ਪੈਂਦਾ ਸੀ ਜੋ ਹੁਣ ਤੋਂ ਨਹੀਂ ਦੇਣਾ ਪਾਵੇਗਾ।



ਮੈਟਰੋ ਸ਼ਹਿਰਾਂ ਵਿੱਚ ਰਹਿਣ ਵਾਲੇ ਸੇਵਿੰਗਜ਼ ਬੈਂਕ ਖਾਤਾ ਧਾਰਕਾਂ ਨੂੰ 3000 ਰੁਪਏ ਤਕ ਦੇ ਭੁਗਤਾਨ ਕਰਨੇ ਪੈਂਦਾ ਸੀ। ਜਦਕਿ ਅਰਧ-ਸ਼ਹਿਰੀ ਬਚਤ ਬੈਂਕ ਖਾਤਾ ਧਾਰਕਾਂ ਨੂੰ ਘੱਟੋ ਘੱਟ ਬਕਾਇਆ ਰੱਖ-ਰਖਾਓ ਲਈ 2000 ਰੁਪਏ ਤਕ ਦੇਣੇ ਪੈਂਦੇ ਸਨ। ਪੇਂਡੂ ਖੇਤਰਾਂ ਦੇ ਗਾਹਕ ਖਾਤੇ ਵਿੱਚ ਘੱਟੋ ਘੱਟ ਬਕਾਇਆ ਨਾ ਰੱਖਣ ਲਈ 1000 ਰੁਪਏ ਤੱਕ ਦੀ ਜੁਰਮਾਨਾ ਅਦਾ ਕਰਦੇ ਸੀ।