ਮੁੰਬਈ: ਭਾਰਤੀ ਸਟਾਕ ਮਾਰਕੀਟ ਵੀਰਵਾਰ ਨੂੰ ਇੱਕ ਜ਼ੋਰਦਾਰ ਤੇਜ਼ੀ ਨਾਲ ਸ਼ੁਰੂ ਹੋਇਆ, ਪਰ ਮਾਰਕੀਟ ਜਲਦੀ ਹੀ ਵਿਕਰੀ ਦੇ ਦਬਾਅ 'ਚ ਟੁੱਟ ਗਈ। ਚੀਨ 'ਚ ਕੋਰੋਨਾਵਾਇਰਸ ਦੇ ਫੈਲਣ ਕਾਰਨ ਵਿਦੇਸ਼ੀ ਸੰਕੇਤ ਨੂੰ ਕਮਜ਼ੋਰ ਕਰਨ ਨਾਲ ਘਰੇਲੂ ਸਟਾਕ ਮਾਰਕੀਟ 'ਚ ਗਿਰਾਵਟ ਆਈ।
ਸੈਂਸੈਕਸ ਸਵੇਰੇ 9.39 ਵਜੇ ਪਿਛਲੇ ਸੈਸ਼ਨ ਨਾਲੋਂ 157.81 ਅੰਕ ਜਾਂ 0.38% ਦੀ ਗਿਰਾਵਟ ਨਾਲ 41.398.66 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਨਿਫਟੀ 49.55 ਅੰਕ ਯਾਨੀ 0.41 ਫੀਸਦੀ ਦੀ ਕਮਜ਼ੋਰੀ ਦੇ ਨਾਲ 12,079.95 'ਤੇ ਕਾਰੋਬਾਰ ਕਰ ਰਿਹਾ ਸੀ।
ਇਸ ਤੋਂ ਪਹਿਲਾਂ ਬੰਬੇ ਸਟਾਕ ਐਕਸਚੇਂਜ (ਬੀਐਸਈ) ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਇੰਡੈਕਸ ਸੈਂਸੈਕਸ ਪਿਛਲੇ ਸੈਸ਼ਨ ਦੇ ਮੁਕਾਬਲੇ 181.48 ਅੰਕਾਂ ਦੀ ਤੇਜ਼ੀ ਨਾਲ 41,380.14 ਦੇ ਪੱਧਰ 'ਤੇ ਖੁੱਲ੍ਹਿਆ, ਪਰ ਖਰੀਦ ਦੇ ਦਬਾਅ ਹੇਠਾਂ 41,023.13 'ਤੇ ਆ ਗਿਆ।
ਨੈਸ਼ਨਲ ਸਟਾਕ ਐਕਸਚੇਂਜ ਦਾ 50 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਇੰਡੈਕਸ ਨਿਫਟੀ ਵੀ ਪਿਛਲੇ ਸੈਸ਼ਨ ਦੇ ਮੁਕਾਬਲੇ 12,147.75 'ਤੇ ਖੁੱਲ੍ਹਿਆ ਤੇ 12,150.30 'ਤੇ ਪਹੁੰਚ ਗਿਆ, ਪਰ ਜਲਦੀ ਹੀ ਖਿਸਕ ਕੇ 12,072.65 'ਤੇ ਆ ਗਿਆ। ਨਿਫਟੀ ਪਿਛਲੇ ਸੈਸ਼ਨ ਵਿੱਚ 12,129.50 ਦੇ ਪੱਧਰ 'ਤੇ ਬੰਦ ਹੋਇਆ ਸੀ।
ਸ਼ੇਅਰ ਬਾਜ਼ਾਰ ਨੂੰ ਵੀ ਕੋਰੋਨਾ ਵਾਇਰਸ ਦਾ ਡੰਗ
ਏਬੀਪੀ ਸਾਂਝਾ
Updated at:
30 Jan 2020 12:15 PM (IST)
ਚੀਨ 'ਚ ਕੋਰੋਨਾਵਾਇਰਸ ਦੇ ਕਹਿਰ ਕਰਕੇ ਵਿਦੇਸ਼ੀ ਸੰਕੇਤ ਕਮਜ਼ੋਰ ਹੋਣ ਨਾਲ ਘਰੇਲੂ ਸਟਾਕ ਮਾਰਕੀਟ 'ਚ ਗਿਰਾਵਟ ਆਈ ਹੈ। ਏਸ਼ੀਆ ਦੇ ਬਾਜ਼ਾਰਾਂ 'ਚ ਕੋਰੋਨਵਾਇਰਸ ਦੇ ਫੈਲਣ ਕਾਰਨ ਪੈਦਾ ਹੋਈ ਆਰਥਿਕ ਚਿੰਤਾ ਕਾਰਨ ਮਾਰਕਿਟ 'ਚ ਨਰਮੀ ਆ ਗਈ ਹੈ।
- - - - - - - - - Advertisement - - - - - - - - -