Stock Market Opening: ਅੱਜ ਗਲੋਬਲ ਸੰਕੇਤ (Global Cues) ਕਮਜ਼ੋਰ ਨਜ਼ਰ ਆ ਰਹੇ ਹਨ ਤੇ ਇਸਦੇ ਅਸਰ ਨਾਲ ਘਰੇਲੂ ਸ਼ੇਅਰ ਬਾਜ਼ਾਰ (Stock Market) ’ਚ ਵੀ ਸੁਸਤੀ ਨਜ਼ਰ ਆ ਰਹੀ ਹੈ। ਅੱਜ ਵੀਰਵਾਰ ਨੂੰ ਵੀਕਲੀ ਐਕਸਪਾਇਰੀ ਦੇ ਦਿਨ ਬਾਜ਼ਾਰ ‘ਚ ਜ਼ਿਆਦਾ ਉਤਸਾਹ ਨਹੀਂ ਹੈ ਤੇ ਸੈਂਸੇਕਸ (Sensex) 60,000 ਤੋਂ ਹੇਠਾਂ ਤੱਕ ਫਿਸਲ ਗਿਆ ਹੈ।
ਅੱਜ ਕਿਹੋ ਜਿਹਾ ਰਿਹਾ ਬਾਜ਼ਾਰ ‘ਚ ਕਾਰੋਬਾਰ
ਅੱਜ ਸ਼ੇਅਰ ਬਾਜ਼ਾਰ ਦੀ ਭਾਰੀ ਗਿਰਾਵਟ ‘ਚ ਸੈਂਸੈਕਸ 500 ਅੰਕਾਂ ਤੋਂ ਜ਼ਿਆਦਾ ਟੁੱਟ ਕੇ ਖੁੱਲ੍ਹਿਆ ਹੈ। ਸੈਂਸੈਕਸ ‘ਚ 504.86 ਅੰਕ ਯਾਨੀ 0.84 ਫੀਸਦੀ ਦੀ ਗਿਰਾਵਟ ਨਾਲ 59,718.29 ‘ਤੇ ਕਾਰੋਬਾਰ ਦੇਖਿਆ ਜਾ ਰਿਹਾ ਹੈ। ਨਿਫਟੀ 168 ਅੰਕਾਂ ਦੀ ਗਿਰਾਵਟ ਨਾਲ 17768 ‘ਤੇ ਖੁੱਲ੍ਹਿਆ ਹੈ।
ਨਿਫਟੀ ਦੇ ਸ਼ੇਅਰਾਂ ਦਾ ਹਾਲ
ਅੱਜ ਸ਼ੁਰੂਆਤੀ ਕਾਰੋਬਾਰ ‘ਚ ਨਿਫਟੀ ਦੇ 50 ਚੋਂ 43 ਸ਼ੇਅਰਾਂ ‘ਚ ਗਿਰਾਵਟ ਦੇ ਨਾਲ ਟ੍ਰੈਂਡ ਹੋ ਰਿਹਾ ਹੈ। ਸਭ ਤੋਂ ਵੱਧ ਚੜ੍ਹਨ ਵਾਲਟ ਸ਼ੇਅਰਾਂ ‘ਚ ਹਿੰਡਾਲਕੋ ‘ਚ 1.62 ਫੀਸਦੀ ਦੀ ਤੇਜ਼ੀ ਦੇਖੀ ਜਾ ਰਹੀ ਹੈ। ਯੁਪੀਐੱਲ ‘ਚ 1.27 ਫੀਸਦੀ ਦਾ ਵਾਧਾ ਦੇਖਿਆ ਜਾ ਰਿਹਾ ਹੈ। ਭਾਰਤੀ ਏਅਰਟੈੱਲ ‘ਚ 1.21 ਫੀਸਦੀ ਦੀ ਮਜਬੂਤੀ ਬਣੀ ਹੋਈ ਹੈ। ਕੋਲ ਇੰਡੀਆ 0.42 ਫੀਸਦੀ ਅਤੇ ਸਨ ਫਾਰਮਾ 0.39 ਫੀਸਦੀ ਦੀ ਤੇਜੀ ਦੇ ਨਾਲ ਕਾਰੋਬਾਰ ਕਰ ਰਿਹਾ ਹੈ।
ਪ੍ਰੀ-ਮਾਰਕਿਟ ‘ਚ ਬਾਜ਼ਾਰ ਦੀ ਚਾਲ
ਪ੍ਰੀ ਮਾਰਕਿਟ ‘ਚ ਭਾਰਤੀ ਸ਼ੇਅਰ ਬਾਜ਼ਾ ‘ਚ ਸੈਂਸੈਕਸ ‘ਚ 496 ਅੰਕਾਂ ਦੀ ਗਿਰਾਵਟ ਦੇਖੀ ਜਾ ਰਹੀ ਹੈ ਅਤੇ ਇਹ 59,736 ‘ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ 50 ਚੋਂ 156 ਅੰਕਾਂ ਦੀ ਗਿਰਾਵਟ ਦੇ ਨਾਲ 17768 ਦੇ ਲੈਵਲ ‘ਤੇ ਟ੍ਰੈਂਡ ਹੋ ਰਿਹਾ ਹੈ। ਬਾਜ਼ਾਰ ਸ਼ੁਰੂ ਹੋਣ ਤੋਂ ਪਹਿਲਾਂ SGX Nifty ‘ਚ ਵੀ 160 ਅੰਕ ਹੇਠਾਂ ਕਾਰੋਬਾਰ ਹੋ ਰਿਹਾ ਸੀ।
ਏਸ਼ਿਆਈ ਬਾਜ਼ਾਰ ‘ਚ ਵੀ ਚੁਫੇਰਿਓਂ ਗਿਰਾਵਟ
ਅੱਜ ਗਲੋਬਲ ਸੰਕੇਤਾਂ ਦੇ ਸੁਸਤ ਰਹਿਣ ਕਾਰਨ ਏਸ਼ੀਆਈ ਬਾਜ਼ਾਰ ਦੀ ਵੱਡੀ ਗਿਰਾਵਟ ਦਾ ਸਾਹਮਣਾ ਕਰ ਰਹੇ ਹਨ। ਜਾਪਾਨ ਦਾ ਨਿੱਕੇਈ ਕਰੀਬ 650 ਅੰਕ ਟੁੱਟਿਆ ਹੈ ਇਸਦੇ ਇਲਾਵਾ ਹੈਂਗਸੇਂਗ, ਤਾਈਵਾਨ ਇੰਡੈਕਸ, ਸ਼ੰਘਾਈ ਕੰਪੋਜ਼ਿਟ ਤੇ ਕੋਸਪੀ ‘ਚ ਲਾਲ ਨਿਸ਼ਾਨ ‘ਚ ਕਾਰੋਬਾਰ ਦੇਖਿਆ ਜਾ ਰਿਹਾ ਹੈ। ਸਿਰਫ ਸਿੰਗਾਪੁਰ ਦਾ ਸਟ੍ਰੇਟ ਟਾਈਮਜ਼ ਹੀ ਵਾਧੇ ਦੇ ਹਰੇ ਨਿਸ਼ਾਨ ਦੇ ਨਾਲ ਕਾਰੋਬਾਰ ਕਰ ਰਿਹਾ ਹੈ।
ਅਮਰੀਕੀ ਬਾਜ਼ਾਰਾਂ ‘ਚ ਭਾਰੀ ਗਿਰਾਵਟ
ਕੱਲ੍ਹ ਬੁੱਧਵਾਰ ਨੂੰ ਅਮਰੀਕੀ ਬਾਜ਼ਾਰਾਂ ‘ਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਡਾਓ ਜੋਨਸ, ਨੈਸਡੇਕ ਅਤੇ ਐੱਸਐਂਡਪੀ 500 ਤੇਜੀ ਨਾਲ ਹੇਠਾਂ ਆ ਗਏ। ਡਾਓ ਜੋਨਸ ‘ਚ 1 ਫੀਸਦੀ ਤੋਂ ਜ਼ਿਆਦਾ, ਨੈਸਡੇਕ ‘ਚ 3.34 ਫੀਸਦੀ ਅਤੇ ਐੱਸਐਂਡਪੀ 500 ਇੰਡੈਕਸ ਦੇ ਕਰੀਬ 2 ਫੀਸਦੀ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904