Iraq News: ਇਰਾਕ 'ਚ ਅਮਰੀਕੀ ਸੈਨਾ (US Army) ਦੇ ਏਅਰਬੇਸ 'ਤੇ ਰਾਕੇਟ ਹਮਲਾ ਕੀਤਾ ਗਿਆ ਹੈ। ਮੀਡੀਆ ਰਿਪੋਰਟਸ ਮੁਤਾਬਕ ਏਅਰਬੇਸ 'ਤੇ 5 ਰਾਕੇਟ ਦਾਗੇ ਗਏ। ਇੱਕ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਨੂੰ ਪੱਛਮੀ ਇਰਾਕ ਵਿੱਚ ਅਮਰੀਕੀ ਅਗਵਾਈ ਵਾਲੇ ਗਠਬੰਧਨ ਸੈਨਿਕਾਂ ਵੱਲੋਂ ਵਰਤੇ ਗਏ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ ਗਿਆ। ਹਮਲੇ ਵਿੱਚ ਕਿਸੇ ਤਰ੍ਹਾਂ ਨੁਕਸਾਨ ਨਹੀਂ ਹੋਇਆ।
ਰਾਕੇਟ ਪੱਛਮੀ ਇਰਾਕ ਵਿੱਚ ਅਲ ਅਨਬਰ ਪ੍ਰਾਂਤ ਦੇ ਰੇਗਿਸਤਾਨ ਵਿੱਚ ਏਨ ਅਲ ਅਸਦ ਹਵਾਈ ਅੱਡੇ ਨੇੜੇ ਡਿੱਗਿਆ। ਮੀਡੀਆ ਰਿਪੋਰਟਸ ਵਿੱਚ ਇੱਕ ਅਧਿਕਾਰੀ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਪੰਜ ਰਾਕੇਟ ਨਾਲ ਹਮਲੇ ਕੀਤੇ ਗਏ ਜਿਸ ਦਾ ਸਭ ਤੋਂ ਨੇੜੇ ਦਾ ਪ੍ਰਭਾਵ ਦੋ ਕਿਲੋਮੀਟਰ ਦੂਰ ਸੀ। ਇਸ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਕੋਈ ਜ਼ਖਮੀ ਹੋਇਆ ਹੈ।
ਇਰਾਕ ਵਿੱਚ ਅਮਰੀਕੀ ਸੈਨਾ ਦੇ ਏਅਰਬੇਸ 'ਤੇ ਹਮਲਾ
ਅਮਰੀਕੀ ਅਗਵਾਈ ਵਾਲੇ ਸੈਨਿਕ ਇਸ ਏਅਰਬੇਸ ਦਾ ਇਸਲਾਮਿਕ ਸਟੇਟ ਗਰੁੱਪ (Islamic State group) ਖਿਲਾਫ ਆਪਣੀ ਲੜਾਈ ਵਿੱਚ ਇਸਤੇਮਾਲ ਕਰਦੇ ਹਨ। ਮੰਗਲਵਾਰ ਨੂੰ ਵੀ ਇਸੇ ਬੇਸ ਤੇ ਦੋ ਡ੍ਰੋਨ ਨਾਲ ਹਮਲਾ ਕੀਤਾ ਗਿਆ ਸੀ ਪਰ ਅਮਰੀਕਾ ਦੀ ਅਗਵਾਈ ਵਾਲੀ ਗਠਬੰਧਨ ਫੌਜ ਨੇ ਦੋਨਾਂ ਹਥਿਆਰਬੰਦ ਡ੍ਰੋਨ ਨੂੰ ਮਾਰ ਸੁੱਟਿਆ ਸੀ। ਸੋਮਵਾਰ ਨੂੰ ਵੀ ਗਠਬੰਧਨ (Coalition) ਨੇ ਇਰਾਕ ਦੀ ਰਾਜਧਾਨੀ ਬਗਦਾਦ ਚ ਹਵਾਈ ਅੱਡੇ ਤੇ ਆਪਣੇ ਕੈਂਪਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੇ ਡ੍ਰੋਨ (Drones) ਨੂੰ ਮਾਰ ਸੁੱਟਿਆ ਸੀ।
ਇਰਾਨੀ ਜਨਰਲ ਕਾਸਿਮ ਸੁਲੇਮਾਨੀ ਦਾ ਬਦਲਾ
ਦੱਸਿਆ ਜਾ ਰਿਹਾ ਹੈ ਕਿ ਇਰਾਨ ਤੇ ਇਸਦੇ ਸਹਿਯੋਗੀਆਂ ਨੇ ਅਮਰੀਕੀ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਇਸ ਹਮਲੇ ਨੂੰ ਬਗਦਾਦ ਇੰਟਰਨੈਸ਼ਨਲ ਏਅਰਪੋਰਟ ਤੇ ਅਮਰੀਕੀ ਡ੍ਰੋਨ ਹਮਲੇ ਦੀ ਬਰਸੀ ਦੇ ਤੌਰ ਤੇ ਜੋੜਕੇ ਦੇਖਿਆ ਜਾ ਰਿਹਾ ਹੈ ਜਿਸ ਚ ਇਰਾਨੀ ਜਨਰਲ ਕਾਸਿਮ ਸੁਲੇਮਾਨੀ (Qasem Soleimani) ਦੀ ਮੌਤ ਹੋਈ ਸੀ। ਅਮਰੀਕੀ ਅਧਿਕਾਰੀਆਂ ਨੇ ਹਮਲਿਆਂ ਲਈ ਕੱਟਰ ਇਰਾਨ ਸਮਰਥਕ ਗੁੱਟਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904