ਮੁੰਬਈ: ਕਾਰੋਬਾਰੀ ਹਫਤੇ ਦੇ ਆਖਰੀ ਦਿਨ ਸ਼ੇਅਰ ਬਾਜ਼ਾਰ 'ਚ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ ਹੈ। ਆਈਟੀ, ਬੈਂਕਿੰਗ ਅਤੇ ਆਟੋ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ। ਧਾਤੂ ਅਤੇ ਐਫਐਮਸੀਜੀ ਸੂਚਕਾਂਕ ਵਾਧੇ ਨਾਲ ਬੰਦ ਹੋਏ, ਜਦੋਂ ਕਿ ਰਿਐਲਟੀ, ਬੁਨਿਆਦੀ ਅਤੇ ਊਰਜਾ ਸਟਾਕਾਂ ਵਿੱਚ ਦਬਾਅ ਦੇਖਿਆ ਗਿਆ। ਕਾਰੋਬਾਰ ਦੇ ਅੰਤ 'ਚ ਸੈਂਸੈਕਸ 104.92 ਅੰਕ ਭਾਵ 0.18 ਫੀਸਦੀ ਦੇ ਵਾਧੇ ਨਾਲ 59,793.14 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ 34.60 ਅੰਕ ਭਾਵ 0.19 ਫੀਸਦੀ ਦੇ ਵਾਧੇ ਨਾਲ 17,833.35 ਦੇ ਪੱਧਰ 'ਤੇ ਬੰਦ ਹੋਇਆ।



ਵੀਰਵਾਰ ਨੂੰ ਹਰੇ ਨਿਸ਼ਾਨ 'ਤੇ ਬੰਦ ਹੋਇਆ ਬਾਜ਼ਾਰ 

ਆਖਰੀ ਕਾਰੋਬਾਰੀ ਸੈਸ਼ਨ 'ਚ ਵੀਰਵਾਰ ਨੂੰ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 659.31 ਅੰਕ ਭਾਵ 1.12 ਫੀਸਦੀ ਦੇ ਵਾਧੇ ਨਾਲ 59,688.22 ਦੇ ਪੱਧਰ 'ਤੇ ਬੰਦ ਹੋਇਆ। ਦੂਜੇ ਪਾਸੇ ਨਿਫਟੀ 174.35 ਅੰਕ ਜਾਂ 0.99 ਫੀਸਦੀ ਦੇ ਵਾਧੇ ਨਾਲ 17,798.75 'ਤੇ ਬੰਦ ਹੋਇਆ।


 


 ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਨਜ਼ਦੀਕ ਨੌਜਵਾਨ ਦੇ ਕਤਲ ਮਾਮਲੇ 'ਚ ਤੀਜਾ ਮੁਲਜ਼ਮ ਵੀ ਗ੍ਰਿਫਤਾਰ

ਅਗਸਤ ਵਿੱਚ ਮਿਉਚੁਅਲ ਫੰਡ ਵਿੱਚ ₹6,120 ਕਰੋੜ ਦਾ ਨਿਵੇਸ਼

ਮਿਉਚੁਅਲ ਫੰਡ ਵਿੱਚ ਨਿਵੇਸ਼ਕਾਂ ਦੀ ਦਿਲਚਸਪੀ ਘੱਟ ਰਹੀ ਹੈ। ਦਰਅਸਲ, ਘਰੇਲੂ ਸਟਾਕ ਮਾਰਕੀਟ ਵਿੱਚ ਅਸਥਿਰ ਮਾਹੌਲ ਦੇ ਵਿਚਕਾਰ ਅਗਸਤ ਵਿੱਚ ਮਿਊਚਲ ਫੰਡ ਵਿੱਚ 6,120 ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ। ਇਹ ਅੰਕੜਾ ਪਿਛਲੇ 10 ਮਹੀਨਿਆਂ ਵਿੱਚ ਸਭ ਤੋਂ ਘੱਟ ਹੈ। ਇਹ ਜਾਣਕਾਰੀ ਐਸੋਸੀਏਸ਼ਨ ਆਫ ਮਿਉਚੁਅਲ ਫੰਡ ਇਨ ਇੰਡੀਆ ਯਾਨੀ ਐਮਫੀ ਦੇ ਅੰਕੜਿਆਂ ਤੋਂ ਪ੍ਰਾਪਤ ਹੋਈ ਹੈ।

ਟਾਟਾ ਗਰੁੱਪ ਭਾਰਤ 'ਚ ਆਈਫੋਨ ਦਾ ਕਰ ਸਕਦਾ ਉਤਪਾਦਨ 

ਟਾਟਾ ਗਰੁੱਪ ਐਪਲ ਨੂੰ ਆਈਫੋਨ ਸਪਲਾਈ ਕਰਨ ਵਾਲੀ ਤਾਈਵਾਨ ਦੀ ਕੰਪਨੀ ਵਿਸਟ੍ਰੋਨ ਕਾਰਪ ਨਾਲ ਗੱਲਬਾਤ ਕਰ ਰਿਹਾ ਹੈ। ਟਾਟਾ ਗਰੁੱਪ ਤਾਈਵਾਨ ਕੰਪਨੀ ਨਾਲ ਮਿਲ ਕੇ ਭਾਰਤ ਵਿੱਚ ਸਾਂਝਾ ਵੇਚਰ ਬਣਨਾ ਚਾਹੁੰਦਾ ਹੈ। ਇਹ ਸਾਂਝਾ ਉੱਦਮ ਭਾਰਤ ਵਿੱਚ ਆਈਫੋਨ ਦਾ ਉਤਪਾਦਨ ਕਰੇਗਾ।


 


ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।