ਸ਼ੇਅਰ ਬਜ਼ਾਰ 'ਚ ਤੇਜ਼ੀ ਦਾ ਰੁਖ਼ ਬਣਿਆ ਹੋਇਆ ਹੈ। ਸੈਂਸੇਕਸ 'ਤੇ ਨਿਫਟੀ ਇਕ ਵਾਰ ਫਿਰ ਨਵਾਂ ਰਿਕਾਰਡ ਬਣਾਉਂਦਿਆਂ ਦਿਖਾਈ ਦੇ ਰਹੇ ਹਨ। ਪਈ-ਓਪਨਿੰਗ 'ਚ ਸੈਂਸੇਕਸ 'ਚ 135 ਅੰਕ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ ਤਾਂ ਉੱਥੇ ਹੀ ਨਿਫਟੀ 23 ਅੰਕ ਤੇਜ ਹੈ। ਇਸ ਦੇ ਨਾਲ ਹੀ ਸੈਂਸੇਕਸ 47,000 ਦੇ ਪਾਰ ਪਹੁੰਚਦਾ ਨਜ਼ਰ ਆ ਰਿਹਾ ਹੈ।
SGX ਨਿਫ਼ਟੀ 'ਚ ਅੱਜ ਤੇਜ਼ੀ ਦਾ ਰੁਖ਼ ਹੈ। SGX ਨਿਫ਼ਟੀ 25 ਅੰਕ ਉਛਾਲ ਦੇ ਨਾਲ 13,769 ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਵੀਰਵਾਰ ਰੁਪਇਆ ਇਕ ਪੈਸੇ ਦੀ ਗਿਰਾਵਟ ਦੇ ਨਾਲ 73.59 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ