ਨਵੀਂ ਦਿੱਲੀ: ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ SBI) ਨੇ ਆਪਣੇ ਟਵਿੱਟਰ ਅਕਾਊਂਟ ਰਾਹੀਂ ਆਪਣੇ ਗਾਹਕਾਂ ਲਈ ਬਹੁਤ ਸਾਰੇ ਨਵੇਂ ਫ਼ਾਇਦਿਆਂ ਦਾ ਐਲਾਨ ਕੀਤਾ ਹੈ। SBI ਨੇ ਹੋਮ ਲੋਨ, ਕਾਰ ਲੋਨ ਤੇ ਪਰਸਨਲ ਲੋਨ ਬਾਰੇ ਨਵੇਂ ਆਫਰ ਪੇਸ਼ ਕੀਤੇ ਹਨ। ਕੋਈ ਵੀ ਐਸਬੀਆਈ ਗਾਹਕ ਜੋ ਇਹਨਾਂ ਨਵੀਆਂ ਪੇਸ਼ਕਸ਼ਾਂ ਦਾ ਲਾਭ ਲੈਣਾ ਚਾਹੁੰਦਾ ਹੈ, ਉਹ ਇਹਨਾਂ ਪੇਸ਼ਕਸ਼ਾਂ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨ ਲਈ ਐਸਬੀਆਈ ਦੀ ਅਧਿਕਾਰਤ ਵੈਬਸਾਈਟ ’ਤੇ ਜਾ ਸਕਦਾ ਹੈ।
ਐਸਬੀਆਈ ਨੇ ਕੀਤਾ ਟਵੀਟ
ਆਪਣੇ ਅਧਿਕਾਰਤ ਟਵਿੱਟਰ ਹੈਂਡਲ ਰਾਹੀਂ ਟਵੀਟ ਕਰਕੇ ਜਾਣਕਾਰੀ ਦਿੰਦਿਆਂ ਐਸਬੀਆਈ ਨੇ ਕਿਹਾ ਕਿ ਉਹ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਕਾਰ ਲੋਨ ਤੇ ਨਿੱਜੀ ਲੋਨ 'ਤੇ ਵਿਸ਼ੇਸ਼ ਪੇਸ਼ਕਸ਼ਾਂ ਦੇ ਕੇ ਸ਼ੁਰੂਆਤ ਕਰ ਰਿਹਾ ਹੈ। ਇਸ ਲਈ ਹੁਣ sbiyono.sbi 'ਤੇ ਅਪਲਾਈ ਕਰੋ।
ਅਮਰੀਕਾ ਯਾਤਰਾ ਤੋਂ ਪਰਤੇ PM ਮੋਦੀ, ਏਅਰਪੋਰਟ ’ਤੇ ਵਾਪਸੀ ਵੇਲੇ ਬੀਜੇਪੀ ਨੇ ਇੰਝ ਕੀਤਾ ਸੁਆਗਤ
ਐਸਬੀਆਈ ਕਾਰ ਲੋਨ 1539 ਰੁਪਏ ਪ੍ਰਤੀ ਲੱਖ, ਪਰਸਨਲ ਲੋਨ 1832 ਰੁਪਏ ਪ੍ਰਤੀ ਲੱਖ ਤੇ ਗੋਲਡ ਲੋਨ 7.5 ਫੀਸਦੀ ਵਿਆਜ ਦਰ 'ਤੇ ਦੇ ਰਿਹਾ ਹੈ। ਜੇਕਰ ਤੁਸੀਂ ਵੀ ਐਸਬੀਆਈ ਦੇ ਇਹਨਾਂ ਆਫਰਾਂ ਦਾ ਲਾਭ ਲੈਣਾ ਚਾਹੁੰਦੇ ਹੋ, ਤਾਂ ਤੁਸੀਂ ਐਸਬੀਆਈ ਦੀ ਅਧਿਕਾਰਤ ਵੈਬਸਾਈਟ ਅਤੇ ਅਧਿਕਾਰਤ ਐਪ ਯੋਨੋ ਦੀ ਮਦਦ ਨਾਲ ਲੌਗਇਨ ਕਰਕੇ ਇਨ੍ਹਾਂ ਲੋਨਾਂ ਲਈ ਅਰਜ਼ੀ ਦੇ ਸਕਦੇ ਹੋ।
ਚਰਨਜੀਤ ਚੰਨੀ ਤੇ ਸੁਖਜਿੰਦਰ ਰੰਧਾਵਾ ਪਹੁੰਚੇ ਮ੍ਰਿਤਕ ਖੇਤ ਮਜ਼ਦੂਰ ਦੇ ਘਰ, ਪਰਿਵਾਰ ਨਾਲ ਬੈਠ ਕੇ ਖਾਧਾ ਖਾਣਾ
Petrol Diesel Prices Today: ਦੇਸ਼ 'ਚ ਡੀਜ਼ਲ ਹੋਇਆ ਮਹਿੰਗਾ, ਪੈਟਰੋਲ ਜਿਉਂ ਦਾ ਤਿਉਂ, ਜਾਣੋ ਅੱਜ ਦੇ ਰੇਟ
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/