Stock Market High: ਸ਼ੇਅਰ ਬਜ਼ਾਰ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ, ਰੋਜ਼ ਉਚਾਈਆਂ ‘ਤੇ ਬਾਜ਼ਾਰ ਖੁੱਲ੍ਹ ਰਿਹਾ ਹੈ। ਭਾਰਤੀ ਬਾਜ਼ਾਰ 'ਚ ਸੈਂਸੈਕਸ 75,000 ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਬੈਂਕ ਨਿਫਟੀ 'ਚ ਵਾਧਾ ਜਾਰੀ ਹੈ ਅਤੇ ਅੱਜ ਇਹ ਫਿਰ ਆਲਟਾਈਮ ਹਾਈ ਲੈਵਲ ‘ਤੇ ਚਲਾ ਗਿਆ ਹੈ ਜੋ ਕਿ 48,812.15 ਦਾ ਪੱਧਰ ਹੈ।
ਆਟੋ ਇੰਡੈਕਸ 'ਚ ਵੀ ਮਜ਼ਬੂਤੀ ਨਜ਼ਰ ਆ ਰਹੀ ਹੈ ਅਤੇ ਆਈਟੀ ਸ਼ੇਅਰਾਂ ਦੇ ਵਧਣ ਨਾਲ ਆਈਟੀ ਇੰਡੈਕਸ ਵੀ ਉੱਪਰ ਜਾ ਰਿਹਾ ਹੈ। ਭਾਰਤੀ ਸ਼ੇਅਰ ਬਾਜ਼ਾਰ ਦਾ ਜਾਦੂਈ ਦੌਰ ਜਾਰੀ ਹੈ ਅਤੇ ਨਿਵੇਸ਼ਕਾਂ ਦੀ ਸਕਾਰਾਤਮਕ ਭਾਵਨਾ ਦਾ ਸਕਾਰਾਤਮਕ ਅਸਰ ਸ਼ੇਅਰ ਬਾਜ਼ਾਰ 'ਤੇ ਦੇਖਣ ਨੂੰ ਮਿਲ ਰਿਹਾ ਹੈ।
ਇਨ੍ਹਾਂ ਰਿਕਾਰਡ ਪੱਧਰਾਂ ‘ਤੇ ਖੁੱਲ੍ਹਿਆ ਬਾਜ਼ਾਰ
ਬੀਐਸਈ ਸੈਂਸੈਕਸ 381.78 ਅੰਕ ਜਾਂ 0.51 ਫੀਸਦੀ ਦੇ ਵਾਧੇ ਨਾਲ 75,124.28 'ਤੇ ਖੁੱਲ੍ਹਿਆ ਹੈ ਅਤੇ ਪਹਿਲੀ ਵਾਰ 75,000 ਦੇ ਲੈਵਲ ਨੂੰ ਪਾਰ ਕਰ ਗਿਆ ਹੈ। NSE ਦਾ ਨਿਫਟੀ 98.80 ਅੰਕ ਜਾਂ 0.44 ਫੀਸਦੀ ਦੇ ਵਾਧੇ ਨਾਲ 22,765.10 ਦੇ ਪੱਧਰ 'ਤੇ ਖੁੱਲ੍ਹਿਆ ਅਤੇ ਇਹ ਨਿਫਟੀ ਦਾ ਸਭ ਤੋਂ ਉੱਚਾ ਪੱਧਰ ਹੈ।
ਇਹ ਵੀ ਪੜ੍ਹੋ: Fuel Demand: ਭਾਰਤੀਆਂ ਨੇ ਫੂਕ-ਫੂਕ ਕੇ ਪੈਟਰੋਲ ਬਣਾ ਦਿੱਤਾ ਰਿਕਾਰਡ, ਤੇਲ ਕੰਪਨੀਆਂ ਨੇ ਵੀ ਹੱਥ ਕੀਤੇ ਖੜ੍ਹੇ!
ਸੈਂਸੈਕਸ ਅਤੇ ਨਿਫਟੀ ਦੇ ਸ਼ੇਅਰਾਂ ਦਾ ਹਾਲ
ਜਿਵੇਂ ਹੀ ਸੈਂਸੈਕਸ ਬਾਜ਼ਾਰ ਖੁੱਲ੍ਹਿਆ, ਉਵੇਂ ਹੀ 75 ਹਜ਼ਾਰ ਨੂੰ ਪਾਰ ਕਰ ਗਿਆ ਸੀ, ਪਰ 15 ਮਿੰਟ ਬਾਅਦ, ਬੀਐਸਈ ਸੈਂਸੈਕਸ ਦੇ 30 ਵਿੱਚੋਂ 16 ਸਟਾਕ ਵਾਧੇ ਦੇ ਨਾਲ ਕਾਰੋਬਾਰ ਕਰ ਰਹੇ ਹਨ, ਜਦੋਂ ਕਿ 14 ਸਟਾਕ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। NSE ਨਿਫਟੀ ਦੇ 50 ਸਟਾਕਾਂ 'ਚੋਂ 28 ਸਟਾਕ ਵਾਧੇ 'ਤੇ ਕਾਰੋਬਾਰ ਕਰ ਰਹੇ ਹਨ ਜਦਕਿ 22 ਸਟਾਕ ਗਿਰਾਵਟ 'ਤੇ ਹਨ।
ਬੀਐਸਈ ਦਾ ਮਾਰਕਿਟ ਕੈਪੇਟਲਾਈਜੇਸ਼ਨ ਵਧ ਕੇ 401.82 ਲੱਖ ਕਰੋੜ ਰੁਪਏ ਹੋ ਗਿਆ ਹੈ ਅਤੇ ਇਹ ਲਗਾਤਾਰ ਵਾਧਾ ਦਰਸਾ ਰਿਹਾ ਹੈ। ਬੀਤੇ ਦਿਨੀਂ, ਪਹਿਲੀ ਵਾਰ ਬੀਐਸਈ ਦਾ ਐਮਕੈਪ 400 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਸੀ ਅਤੇ ਇਹ ਇੱਕ ਇਤਿਹਾਸਕ ਪ੍ਰਾਪਤੀ ਹੈ।
ਸੈਂਸੈਕਸ 'ਚ ਅੱਜ ਇੰਫੋਸਿਸ 2.02 ਫੀਸਦੀ ਅਤੇ ਅਪੋਲੋ ਹਸਪਤਾਲ 1.29 ਫੀਸਦੀ ਚੜ੍ਹੇ ਹਨ। ਐਚਸੀਐਲ ਟੈਕ, ਹੀਰੋ ਮੋਟੋਕਾਰਪ, ਵਿਪਰੋ, ਅਡਾਨੀ ਪੋਰਟਸ, ਟਕ ਮਹਿੰਦਰਾ, ਟੀਸੀਐਸ ਵਰਗੇ ਸ਼ੇਅਰਾਂ ਵਿੱਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਨਿਫਟੀ ਦੇ ਸਭ ਤੋਂ ਵੱਧ ਚੜ੍ਹੇ ਸ਼ੇਅਰਾਂ ਦੀ ਗੱਲ ਕਰੀਏ ਤਾਂ ਇੰਫੋਸਿਸ, ਹੀਰੋ ਮੋਟੋਕਾਰਪ, ਟਾਟਾ ਮੋਟਰਜ਼, ਵਿਪਰੋ, ਟੈਕ ਮਹਿੰਦਰਾ ਵਰਗੇ ਸ਼ੇਅਰਾਂ 'ਚ ਮਜ਼ਬੂਤੀ ਨਾਲ ਕਾਰੋਬਾਰ ਹੋ ਰਿਹਾ ਹੈ।
ਨਿਫਟੀ ਬੈਂਕ ਵੀ ਰਿਕਾਰਡ ਉਚਾਈ 'ਤੇ ਪਹੁੰਚ ਗਿਆ ਹੈ ਅਤੇ ਸ਼ੁਰੂਆਤੀ ਮਿੰਟਾਂ ਵਿਚ ਹੀ ਇਹ 48,800 ਨੂੰ ਪਾਰ ਕਰ ਗਿਆ ਸੀ, ਜਿਸ ਤੋਂ ਬਾਅਦ ਇਸ ਨੇ 48,812 ਦੇ ਨਵੇਂ ਸਿਖਰ ਨੂੰ ਛੂਹ ਲਿਆ ਸੀ। ਬੈਂਕ ਨਿਫਟੀ ਦਾ ਜੋਸ਼ ਬਣਿਆ ਹੋਇਆ ਹੈ ਅਤੇ ਇਸ ਨੂੰ PSU ਬੈਂਕਾਂ ਅਤੇ ਪ੍ਰਾਈਵੇਟ ਬੈਂਕਾਂ ਤੋਂ ਪੂਰਾ ਸਮਰਥਨ ਮਿਲ ਰਿਹਾ ਹੈ।
ਅੱਜ ਕਰੰਸੀ ਬਜ਼ਾਰ ਵੀ ਰਹੇਗਾ ਬੰਦ
ਮਹਾਰਾਸ਼ਟਰ 'ਚ ਅੱਜ ਗੁੜੀ ਪਡਵਾ ਦੇ ਮੌਕੇ 'ਤੇ ਕਰੰਸੀ ਬਾਜ਼ਾਰ ਬੰਦ ਹੈ ਅਤੇ ਭਾਰਤੀ ਬਾਜ਼ਾਰ 'ਚ ਰੁਪਏ ਤੋਂ ਇਲਾਵਾ ਹੋਰ ਮੁਦਰਾਵਾਂ 'ਚ ਕੋਈ ਵਪਾਰ ਨਹੀਂ ਹੋਵੇਗਾ।
ਇਹ ਵੀ ਪੜ੍ਹੋ: Petrol-diesel price: ਕੀ ਤੇਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ? ਜਾਣੋ ਆਪਣੇ ਸ਼ਹਿਰ 'ਚ ਪੈਟਰੋਲ-ਡੀਜ਼ਲ ਦੇ ਰੇਟ