Fuel Demand: ਦੇਸ਼ 'ਚ ਤੇਲ ਦੀ ਮੰਗ ਰਿਕਾਰਡ ਪੱਧਰ 'ਤੇ ਦੇਖੀ ਗਈ ਹੈ ਅਤੇ ਆਰਥਿਕ ਗਤੀਵਿਧੀਆਂ 'ਚ ਵਾਧੇ ਦੇ ਨਾਲ-ਨਾਲ ਵਾਹਨਾਂ ਦੀ ਵਿਕਰੀ 'ਚ ਵਾਧਾ ਇਸ ਦਾ ਵੱਡਾ ਕਾਰਨ ਹੈ। ਕਾਰਾਂ ਤੋਂ ਇਲਾਵਾ ਦੋਪਹੀਆ ਵਾਹਨਾਂ ਦੀ ਵਿਕਰੀ ਵਧਣ, ਪੈਟਰੋਲ ਦੀ ਖਪਤ ਅਤੇ ਖੇਤੀਬਾੜੀ ਖੇਤਰ ਵਿੱਚ ਵਰਤੇ ਜਾਣ ਵਾਲੇ ਵਾਹਨਾਂ ਦੀ ਵਿਕਰੀ ਵਧਣ ਕਾਰਨ ਡੀਜ਼ਲ ਦੀ ਮੰਗ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ। ਪਿਛਲੇ ਸਾਲ ਦੇਸ਼ 'ਚ ਪੈਟਰੋਲੀਅਮ ਪਦਾਰਥਾਂ ਦੀ ਭਾਰੀ ਮੰਗ ਸੀ ਅਤੇ ਇਸ ਦਾ ਅਸਰ ਦੇਖਣ ਨੂੰ ਮਿਲਿਆ।


ਵਿੱਤੀ ਸਾਲ 2023-24 'ਚ ਫਿਊਲ ਦੀ ਮੰਗ ਰਿਕਾਰਡ ਪੱਧਰ 'ਤੇ ਪਹੁੰਚ ਗਈ ਸੀ। ਵਿੱਤੀ ਸਾਲ 2023-24 'ਚ ਦੇਸ਼ 'ਚ ਪੈਟਰੋਲ, ਡੀਜ਼ਲ, ਐੱਲ.ਪੀ.ਜੀ., ਬਿਟੂਮਨ ਵਰਗੇ ਪੈਟਰੋਲੀਅਮ ਪਦਾਰਥਾਂ ਦੀ ਖਪਤ ਪੰਜ ਫੀਸਦੀ ਵਧ ਕੇ 23 ਕਰੋੜ 32 ਲੱਖ 76 ਹਜ਼ਾਰ ਟਨ ਹੋ ਗਈ ਹੈ। ਅਧਿਕਾਰਤ ਅੰਕੜਿਆਂ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ।


ਕਾਰਾਂ ਅਤੇ 2 ਪਹੀਆ ਵਾਹਨਾਂ ਦੀ ਵਿਕਰੀ ਵਧਣ ਕਾਰਨ ਪੈਟਰੋਲ ਦੀ ਮੰਗ ਵਧੀ ਹੈ



ਪਿਛਲੇ ਵਿੱਤੀ ਸਾਲ ਦੌਰਾਨ ਕਾਰਾਂ ਅਤੇ ਦੋਪਹੀਆ ਵਾਹਨਾਂ ਯਾਨੀ 2 ਪਹੀਆ ਵਾਹਨਾਂ ਦੀ ਵਿਕਰੀ ਵਧਣ ਕਾਰਨ ਪੈਟਰੋਲ ਦੀ ਮੰਗ 6.4 ਫੀਸਦੀ ਵਧੀ ਹੈ, ਜੋ ਕਿ ਫਿਊਲ ਦੀ ਕੁੱਲ ਮੰਗ 'ਚ ਪੈਟਰੋਲ ਦੀ ਵਧਦੀ ਹਿੱਸੇਦਾਰੀ ਨੂੰ ਵੀ ਦਰਸਾਉਂਦੀ ਹੈ।


ਵਿੱਤੀ ਸਾਲ 2023-24 ਵਿੱਚ ਫਿਊਲ ਦੀ ਮੰਗ ਵਿੱਚ ਹੋਇਆ ਕਾਫ਼ੀ ਵਾਧਾ 



ਵਿੱਤੀ ਸਾਲ 2023-24 'ਚ ਦੇਸ਼ 'ਚ ਪੈਟਰੋਲ, ਡੀਜ਼ਲ, ਐੱਲ.ਪੀ.ਜੀ., ਬਿਟੂਮਨ ਵਰਗੇ ਪੈਟਰੋਲੀਅਮ ਪਦਾਰਥਾਂ ਦੀ ਖਪਤ ਪੰਜ ਫੀਸਦੀ ਵਧ ਕੇ 23 ਕਰੋੜ 32 ਲੱਖ 76 ਹਜ਼ਾਰ ਟਨ ਹੋ ਗਈ ਹੈ ਅਤੇ ਅਧਿਕਾਰਤ ਅੰਕੜਿਆਂ 'ਚ ਇਹ ਖੁਲਾਸਾ ਹੋਇਆ ਹੈ। ਵਿੱਤੀ ਸਾਲ 2022-23 'ਚ ਦੇਸ਼ 'ਚ ਪੈਟਰੋਲੀਅਮ ਪਦਾਰਥਾਂ ਦੀ ਖਪਤ 22 ਕਰੋੜ 30 ਲੱਖ 21 ਹਜ਼ਾਰ ਟਨ ਸੀ।


ਡੀਜ਼ਲ ਦੀ ਵਿਕਰੀ 'ਚ ਲਗਭਗ 4.5 ਫੀਸਦੀ



ਡੀਜ਼ਲ ਦੀ ਵਿਕਰੀ, ਮੁੱਖ ਤੌਰ 'ਤੇ ਟਰੱਕਾਂ, ਬੱਸਾਂ ਅਤੇ ਖੇਤੀਬਾੜੀ ਸੈਕਟਰ ਵਲੋਂ ਵਰਤੀ ਜਾਂਦੀ ਹੈ, ਇੱਕ ਸਾਲ ਪਹਿਲਾਂ ਦੇ ਮੁਕਾਬਲੇ 2023-24 ਵਿੱਚ 4.4 ਪ੍ਰਤੀਸ਼ਤ ਵਧੀ ਹੈ। ਇਹ ਦੇਸ਼ ਵਿੱਚ ਆਰਥਿਕ ਗਤੀਵਿਧੀ ਦੇ ਉੱਚ ਪੱਧਰ ਨੂੰ ਦਰਸਾਉਂਦਾ ਹੈ।


ਸੜਕ ਨਿਰਮਾਣ ਵਿੱਚ ਵਰਤੇ ਜਾਣ ਵਾਲੇ ਬਿਟੂਮਿਨ ਦੀ ਵਿਕਰੀ ਵਿੱਚ ਵਾਧਾ 



ਸੜਕਾਂ ਬਣਾਉਣ ਲਈ ਵਰਤੇ ਜਾਣ ਵਾਲੇ ਬਿਟੂਮਨ ਦੀ ਵਿਕਰੀ ਵਿੱਚ 9.9 ਫੀਸਦੀ ਦਾ ਵਾਧਾ ਹੋਇਆ ਹੈ। ਸਰਕਾਰ ਨੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਵੱਡੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਸ਼ੁਰੂ ਕੀਤੇ ਹਨ। ਇਸ ਤੋਂ ਇਲਾਵਾ ਪਿਛਲੇ ਸਾਲ ਦੌਰਾਨ ਖਾਦ ਬਣਾਉਣ ਵਿੱਚ ਵਰਤੇ ਜਾਣ ਵਾਲੇ ਨੈਫਥਾ ਦੀ ਵਿਕਰੀ ਵਿੱਚ ਵੀ ਭਾਰੀ ਵਾਧਾ ਦਰਜ ਕੀਤਾ ਗਿਆ ਹੈ।


ਹਾਲਾਂਕਿ ਮਾਰਚ 'ਚ ਪੈਟਰੋਲੀਅਮ ਪਦਾਰਥਾਂ ਦੀ ਖਪਤ ਘੱਟ 



ਹਾਲਾਂਕਿ ਮਾਰਚ ਮਹੀਨੇ ਪੈਟਰੋਲੀਅਮ ਪਦਾਰਥਾਂ ਦੀ ਕੁੱਲ ਖਪਤ 2 ਕਰੋੜ 10 ਲੱਖ 91 ਹਜ਼ਾਰ ਟਨ ਰਹੀ। ਇਹ ਅੰਕੜਾ ਪਿਛਲੇ ਸਾਲ ਮਾਰਚ ਵਿੱਚ 2 ਕਰੋੜ 12 ਲੱਖ 20 ਹਜ਼ਾਰ ਟਨ ਤੋਂ ਘੱਟ ਸੀ।