Stock Market Opening: ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅੱਜ ਫਿਰ ਗਿਰਾਵਟ ਨਾਲ ਹੋਈ। ਕੱਲ੍ਹ ਦੀ ਜ਼ੋਰਦਾਰ ਗਿਰਾਵਟ ਦੇ ਨਾਲ ਹੀ ਅੱਜ ਦੀ ਸ਼ੁਰੂਆਤ ਵੀ ਕਮਜ਼ੋਰੀ ਨਾਲ ਹੋਈ। ਜਿਵੇਂ ਹੀ NSE ਬਾਜ਼ਾਰ ਖੁੱਲ੍ਹਿਆ, ਇਹ 19,000 ਤੋਂ ਹੇਠਾਂ ਖਿਸਕ ਗਿਆ ਤੇ 18,995 ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ। ਬਾਜ਼ਾਰ ਖੁੱਲ੍ਹਣ ਦੇ ਨਾਲ ਹੀ ਸੈਂਸੈਕਸ ਵੀ 63,700 ਤੋਂ ਹੇਠਾਂ ਖਿਸਕ ਗਿਆ। ਨਿਫਟੀ ਇੰਟਰਾਡੇ 19 ਹਜ਼ਾਰ ਤੋਂ ਹੇਠਾਂ ਖਿਸਕ ਗਿਆਤੇ ਇਹ ਪੱਧਰ 28 ਜੂਨ, 2023 ਤੋਂ ਬਾਅਦ ਪਹਿਲੀ ਵਾਰ ਆਇਆ ਹੈ।
ਕਿਵੇਂ ਹੋਈ ਸਟਾਕ ਮਾਰਕੀਟ ਦੀ ਸ਼ੁਰੂਆਤ?
ਅੱਜ ਦੇ ਕਾਰੋਬਾਰ 'ਚ BSE ਸੈਂਸੈਕਸ 274.90 ਅੰਕ ਜਾਂ 0.43 ਫੀਸਦੀ ਦੀ ਗਿਰਾਵਟ ਨਾਲ 63,774 ਦੇ ਪੱਧਰ 'ਤੇ ਖੁੱਲ੍ਹਿਆ। ਇਸ ਤੋਂ ਇਲਾਵਾ NSE ਦਾ ਨਿਫਟੀ 94.90 ਅੰਕ ਜਾਂ 0.50 ਫੀਸਦੀ ਦੀ ਗਿਰਾਵਟ ਨਾਲ 19,027 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਕਿਵੇਂ ਰਿਹਾ ਪ੍ਰੀ-ਓਪਨਿੰਗ ਵਿੱਚ ਸਟਾਕ ਮਾਰਕੀਟ?
ਅੱਜ ਸ਼ੇਅਰ ਬਾਜ਼ਾਰ ਦੀ ਪ੍ਰੀ ਓਪਨਿੰਗ 'ਚ ਬਾਜ਼ਾਰ ਲਾਲ ਰੰਗ 'ਚ ਨਜ਼ਰ ਆਇਆ। ਬੀਐਸਈ ਦਾ ਸੈਂਸੈਕਸ 117 ਅੰਕ ਜਾਂ 0.18 ਫੀਸਦੀ ਦੀ ਗਿਰਾਵਟ ਨਾਲ 63931 ਦੇ ਪੱਧਰ 'ਤੇ ਦੇਖਿਆ ਗਿਆ। ਉਥੇ ਹੀ NSE ਦਾ ਨਿਫਟੀ 38.85 ਅੰਕ ਜਾਂ 0.20 ਫੀਸਦੀ ਡਿੱਗ ਕੇ 19083 ਦੇ ਪੱਧਰ 'ਤੇ ਦੇਖਿਆ ਗਿਆ।
ਸੈਂਸੈਕਸ ਸ਼ੇਅਰਾਂ ਦੀ ਸਥਿਤੀ
ਬੀਐਸਈ ਸੈਂਸੈਕਸ ਦੇ 30 ਵਿੱਚੋਂ 29 ਸ਼ੇਅਰ ਗਿਰਾਵਟ ਦੇ ਨਾਲ ਵਪਾਰ ਕਰ ਰਹੇ ਹਨ ਜਦੋਂ ਕਿ ਸਿਰਫ ਇੱਕ ਐਕਸਿਸ ਬੈਂਕ ਦਾ ਸ਼ੇਅਰ 1.20 ਪ੍ਰਤੀਸ਼ਤ ਦੇ ਵਾਧੇ ਨਾਲ ਹਰੇ ਰੰਗ ਵਿੱਚ ਰਹਿਣ ਵਿੱਚ ਸਫਲ ਜਾਪਦਾ ਹੈ। ਟੈੱਕ ਮਹਿੰਦਰਾ 'ਚ ਸਭ ਤੋਂ ਜ਼ਿਆਦਾ 3.13 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਨਿਫਟੀ ਸ਼ੇਅਰਾਂ ਦੀ ਸਥਿਤੀ
ਜੇਕਰ ਅਸੀਂ ਨਿਫਟੀ ਸ਼ੇਅਰਾਂ 'ਤੇ ਨਜ਼ਰ ਮਾਰੀਏ ਤਾਂ ਇਸ ਦੇ 50 ਸ਼ੇਅਰਾਂ 'ਚੋਂ 49 ਸ਼ੇਅਰਾਂ 'ਤੇ ਗਿਰਾਵਟ ਦਾ ਲਾਲ ਨਿਸ਼ਾਨ ਦਬਦਬਾ ਹੈ ਅਤੇ ਸਿਰਫ ਇਕ ਸ਼ੇਅਰ ਲਾਭ ਨਾਲ ਵਪਾਰ ਕਰ ਰਿਹਾ ਹੈ। ਸਿਰਫ ਐਕਸਿਸ ਬੈਂਕ ਦੇ ਸਟਾਕ 'ਚ 1.28 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ ਹੈ। ਨਿਫਟੀ ਦਾ ਟਾਪ ਲੂਜ਼ਰ ਅਡਾਨੀ ਇੰਟਰਪ੍ਰਾਈਜਿਜ਼ ਕਰੀਬ 3 ਫੀਸਦੀ ਦੀ ਭਾਰੀ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ