Stock Market News: ਸ਼ੇਅਰ ਬਾਜ਼ਾਰ ਨੇ ਅੱਜ ਇੱਕ ਵਾਰ ਫਿਰ ਤੋਂ ਨਵਾਂ ਰਿਕਾਰਡ ਕਾਇਮ ਕੀਤਾ ਹੈ। ਬੰਬੇ ਸਟਾਕ ਐਕਸੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੇਕਸ 359.87 ਅੰਕ ਯਾਨੀ 0.70 ਫੀਸਦੀ ਦੀ ਤੇਜ਼ੀ ਨਾਲ 51 ਹਜ਼ਾਰ 904.17 ਦੇ ਪੱਧਰ ਤੇ ਖੁੱਲ੍ਹਾ ਅਤੇ ਇਹ 52000 ਦੇ ਪਾਰ ਚੱਲਾ ਗਿਆ।



ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 107 ਅੰਕ ਯਾਨੀ 0.71 ਫੀਸਦੀ ਦੀ ਤੇਜ਼ੀ ਨਾਲ  15 ਹਜ਼ਾਰ 270.30 ਦੇ ਪੱਧਰ ਤੇ ਖੱਲ੍ਹਿਆ।

ਸਾਲ 2021 ਦੇ ਆਮ ਬਜਟ ਤੋਂ ਬਾਅਦ ਘਰੇਲੂ ਸ਼ੇਅਰ ਬਾਜ਼ਾਰ ਵਿੱਚ ਜ਼ਬਰਦਸਤ ਰਿਕਵਰੀ ਆਈ ਹੈ। ਦੋ ਹਫ਼ਤਿਆਂ ਤੋਂ ਜ਼ਬਰਦਸਤ ਬੜ੍ਹਤ ਦਰਜ ਕੀਤੀ ਗਈ ਹੈ।