Prince Harry Meghan: ਬ੍ਰਿਟੇਨ ਦੇ ਪ੍ਰਿੰਸ ਹੈਰੀ ਦੀ ਪਤਨੀ ਮੇਘਨ ਮਾਰਕੇਲ ਨੇ ਵੇਲੇਂਟਾਇਨ ਡੇਅ ਮੌਕੇ ਪੂਰੀ ਦੁਨੀਆਂ ਨਾਲ ਇਕ ਖੁਸ਼ਖ਼ਬਰੀ ਸਾਂਝੀ ਕੀਤੀ ਹੈ। ਪ੍ਰਿੰਸ ਹੈਰੀ ਤੇ ਮੇਘਨ ਮਾਰਕੇਲ ਦੂਜੀ ਵਾਰ ਮਾਤਾ-ਪਿਤਾ ਬਣ ਜਾ ਰਹੇ ਹਨ। ਮੇਘਨ ਨੇ ਇਸ ਤੋਂ ਪਹਿਲਾਂ ਮਈ 2019 'ਚ ਬੇਟੇ ਨੂੰ ਜਨਮ ਦਿੱਤਾ ਸੀ। ਜਿਸ ਦਾ ਨਾਂਅ ਆਰਚੀ ਹੈ। ਪ੍ਰਿੰਸ ਹੈਰੀ ਤੇ ਮੇਗਨ ਮਾਰਕੇਲ ਮਈ 2018 'ਚ ਵਿਆਹ ਦੇ ਬੰਧਨ 'ਚ ਬੱਝੇ ਸਨ।


ਪ੍ਰਿੰਸ ਹੈਰੀ ਤੇ ਮੇਘਨ ਮਾਰਕੇਲ ਦੇ ਬੁਲਾਰੇ ਨੇ ਦੱਸਿਆ ਕਿ ਦੋਵੇਂ ਆਪਣੇ ਇੱਥੇ ਦੂਜੀ ਸੰਤਾਨ ਨੂੰ ਜਨਮ ਦੇਣ ਤੋਂ ਪਹਿਲਾਂ ਬਹੁਤ ਖੁਸ਼ ਹਨ। ਹਾਲਾਂਕਿ ਬੁਲਾਰੇ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਮੇਘਨ ਦੂਜੀ ਵਾਰ ਕਿਸ ਤਾਰੀਖ ਜਾਂ ਕਿਸ ਮਹੀਨੇ 'ਚ ਮਾਂ ਬਣੇਗੀ। ਪਰ ਇਕ ਵਾਇਰਲ ਤਸਵੀਰ 'ਚ ਉਨ੍ਹਾਂ ਦਾ ਬੇਬੀ ਬੰਪ ਸਾਫ਼ ਦਿਖਾਈ ਦੇ ਰਿਹਾ ਹੈ।


ਪਿਛਲੇ ਸਾਲ ਹੋਇਆ ਸੀ ਮਿਸਕੈਰੇਜ


ਮੇਘਨ ਮਾਰਕੇਲ ਦਾ ਪਿਛਲੇ ਸਾਲ ਜੁਲਾਈ 'ਚ ਮਿਸਕੈਰੇਜ ਹੋਇਆ ਸੀ। ਉਨ੍ਹਾਂ ਨਿਊਯਾਰਕ ਟਾਇਮਜ਼ ਦੇ ਇਕ ਲੇਕ 'ਚ ਖੁਲਾਸਾ ਕਰਦਿਆਂ ਕਿਹਾ ਸੀ ਕਿ ਬੇਟੇ ਆਰਚੀ ਦੀ ਦੇਖਭਾਲ ਕਰਦਿਆਂ ਇਹ ਘਟਨਾ ਘਟੀ ਸੀ। ਉਨ੍ਹਾਂ ਦੱਸਿਆ, 'ਆਰਚੀ ਦਾ ਡਾਇਪਰ ਬਦਲਣ ਤੋਂ ਬਾਅਦ ਮੈਨੂੰ ਇਕ ਤੇਜ਼ ਦਰਦ ਮਹਿਸੂਸ ਹੋਇਆ। ਮੈਂ ਉਸ ਨੂੰ ਆਪਣੀਆਂ ਬਾਹਾਂ 'ਚ ਲਈ ਫਰਸ਼ 'ਤੇ ਡਿੱਗ ਗਈ। ਮੈਨੂੰ ਪਤਾ ਸੀ ਮੈਂ ਆਪਣਾ ਦੂਜਾ ਬੱਚਾ ਗਵਾ ਦਿੱਤਾ ਸੀ।'


ਪਿਛਲੇ ਸਾਲ ਛੱਡ ਦਿੱਤੀ ਸੀ ਸ਼ਾਹੀ ਉਪਾਧੀ


ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜਨਵਰੀ 'ਚ ਪ੍ਰਿੰਸ ਹੈਰੀ ਦੀ ਪਤਨੀ ਮੇਘਨ ਮਾਰਕੇਲ ਨੇ ਡਿਊਕ ਆਫ ਸਸੈਕਸ ਤੇ ਡਿਚੇਸ ਆਫ ਸਸੈਕਸ ਦੀ ਸ਼ਾਹੀ ਉਪਾਧੀ ਛੱਡਣ ਦਾ ਐਲਾਨ ਕਰ ਦਿੱਤਾ ਸੀ। ਪ੍ਰਿੰਸ ਹੈਰੀ ਤੇ ਮੇਘਨ ਮਾਰਕੇਲ ਨੇ ਦੱਸਿਆ ਕਿ ਡਿਊਕ ਆਫ ਸਸੈਕਸ ਹੈਰੀ ਤੇ ਡਚੇਸ ਆਫ ਸਸੈਕਸ ਮੇਗਨ ਦੇ ਰੂਪ 'ਚ ਜਾਣੇ ਜਾਣਗੇ ਤੇ ਦੋਵੇਂ ਸ਼ਾਹੀ ਉਪਾਧੀ ਦਾ ਇਸਤੇਮਾਲ ਨਹੀਂ ਕਰ ਪਾਉਣਗੇ।