ਨਵੀਂ ਦਿੱਲੀ: ਆਲਮੀ ਬਜ਼ਾਰ 'ਚ ਮਿਲੇ ਚੰਗੇ ਸੰਕੇਤਾਂ ਮਗਰੋਂ ਅੱਜ ਭਾਰਤ ਦੇ ਸ਼ੇਅਰ ਬਜ਼ਾਰ 'ਚ ਵੀ ਚੰਗੀ ਤੇਜ਼ੀ ਦੇਖਣ ਨੂੰ ਮਿਲੀ ਹੈ। ਹਫ਼ਤੇ ਦੇ ਪਹਿਲੇ ਦਿਨ ਘਰੇਲੂ ਸ਼ੇਅਰ ਬਜ਼ਾਰ ਦੀ ਸ਼ੁਰੂਆਤ ਜ਼ਬਰਦਸਤ ਬੜਤ ਨਾਲ ਹੋਈ।
ਅੱਜ ਦੇ ਕਾਰੋਬਾਰ 'ਚ ਸੇਂਸੇਕਸ ਤੇ ਨਿਫ਼ਟੀ ਜ਼ਬਰਦਸਤ ਤੇਜ਼ੀ ਨਾਲ ਖੁੱਲ੍ਹੇ ਹਨ। ਸੇਂਸੇਕਸ 32,000 ਦੇ ਆਸਪਾਸ ਖੁੱਲ੍ਹਾ ਹੈ ਅਤੇ ਨਿਫਟੀ 9,323 'ਤੇ ਖੁੱਲ੍ਹਾ ਹੈ। ਸ਼ੁਰੂਆਤੀ ਪੰਜ ਮਿੰਟ 'ਚ ਸੇਂਸੇਕਸ 156.70 ਅੰਕ ਯਾਨੀ 0.50 ਫੀਸਦ ਦੀ ਬੜਤ ਨਾਲ 31,745 'ਤੇ ਕਾਰੋਬਾਰ ਕਰ ਰਿਹਾ ਸੀ ਅਤੇ ਐਨਐਸਈ ਦਾ ਨਿਫਟੀ ਵੀ 41 ਅੰਕ ਯਾਨੀ 0.44 ਫੀਸਦ ਦੀ ਉਛਾਲ ਨਾਲ 9307 'ਤੇ ਕਾਰੋਬਾਰ ਕਰ ਰਿਹਾ ਸੀ।
ਪ੍ਰੀ-ਓਪਨ ਟ੍ਰੈਂਡ 'ਚ ਬਜ਼ਾਰ ਸ਼ਾਨਦਾਰ ਉਛਾਲ ਦਿਖਾ ਰਿਹਾ ਹੈ। ਸੇਂਸੇਕਸ 467 ਅੰਕਾਂ ਦੇ ਉਛਾਲ ਨਾਲ 32,500 'ਤੇ ਕਾਰੋਬਾਰ ਕਰ ਰਿਹਾ ਸੀ ਤੇ ਨਿਫਟੀ 150 ਅੰਕਾਂ ਦੀ ਜ਼ਬਰਦਸਤ ਤੇਜ਼ੀ ਨਾਲ 9,400 'ਤੇ ਉਤਾਂਹ ਕਾਰੋਬਾਰ ਕਰ ਰਿਹਾ ਸੀ।
ਸ਼ੁਰੂਆਤੀ ਕਾਰੋਬਾਰ 'ਚ ਨਿਫਟੀ 50 ਚੋਂ 33 ਸ਼ੇਅਰਾਂ 'ਚ ਗਿਰਾਵਟ ਨਾਲ ਕਾਰੋਬਾਰ ਚੱਲ ਰਿਹਾ ਹੈ ਅਤੇ 17 ਸ਼ੇਅਰਾਂ 'ਚ ਤੇਜ਼ੀ ਨਾਲ ਕਾਰੋਬਾਰ ਹੋ ਰਿਹਾ ਹੈ। ਵਧਣ ਵਾਲੇ ਸ਼ੇਅਰਾਂ 'ਚ ਐਚਡੀਐਫਸੀ ਬੈਂਕ 4.47 ਫੀਸਦ, ਇੰਫੋਸਿਸ 3.30 ਫੀਸਦ, ਕੋਟਕ ਬੈਂਕ 2.21 ਫੀਸਦ ਅਤੇ ਐਚਡੀਐਫਸੀ 2.05 ਫੀਸਦ 'ਤੇ ਕਾਰੋਬਾਰ ਕਰ ਰਹੇ ਸਨ।
ਨਿਫਟੀ ਦੇ ਗਿਰਾਵਟ ਵਾਲੇ ਸ਼ੇਅਰਾਂ ਨੂੰ ਦੇਖੀਏ ਤਾਂ ਭਾਰਤੀ ਇੰਫ੍ਰਾਂਟੋਲ 4.01 ਫੀਸਦ, ਡਾ.ਰੇਡੀਜ਼ ਲੈਬਸ 2.51 ਫੀਸਦ, ਐਕਸਿਸ ਬੈਂਕ 2.50 ਫੀਸਦ ਤੇ ਸਿਪਲਾ 2.47 ਫੀਸਦ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਸਨ। ਇਸ ਤੋਂ ਇਲਾਵਾ ਓਐਨਜੀਸੀ ਚ 2.42 ਫੀਸਦ ਦੀ ਕਮਜ਼ੋਰੀ ਸੀ।
ਏਸ਼ੀਆਈ ਬਜ਼ਾਰਾਂ 'ਚ ਅੱਜ ਕਾਰੋਬਾਰ ਦੇ ਮਿਲੇ-ਜੁਲੇ ਸੰਕੇਤ ਮਿਲੇ ਹਨ। ਜਾਪਾਨ ਦਾ ਨਿਕੇਈ ਕਰੀਬ ਇਕ ਫੀਸਦ ਕਮਜ਼ੋਰੀ ਨਾਲ 19,700 ਦੇ ਨਜ਼ਦੀਕ ਦਿਖ ਰਿਹਾ ਹੈ ਤੇ ਹੈਂਗਸੇਂਗ 0.47 ਫੀਸਦ ਦੀ ਸੁਸਤੀ ਨਾਲ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਸਿੰਗਾਪੁਰ ਦਾ ਸਟ੍ਰੇਟ ਟਾਇਮਜ਼ 'ਤੇ ਤਾਇਵਾਨ ਇੰਡੈਕਸ 0.10-0.10 ਫੀਸਦ ਦੀ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਹੈ।
ਸ਼ੁੱਕਰਵਾਰ ਡਾਓ ਜੋਂਸ 704 ਅੰਕ ਦੇ ਉਛਾਲ ਨਾਲ ਬੰਦ ਹੋਇਆ ਸੀ ਤੇ ਅਮਰੀਕੀ ਬਜ਼ਾਰ ਕਰੀਬ 3 ਫੀਸਦ ਉੱਪਰ ਰਹੇ ਸਨ। ਐਸਐਂਡਪੀ 500 'ਚ 2.7 ਫੀਸਦ ਦੀ ਜ਼ਬਰਦਸਤ ਤੇਜ਼ੀ 'ਤੇ ਬੰਦ ਹੋਏ ਸਨ।