Sensex Fall : ਕੋਰੋਨਾ ਨਾਲ ਜੁੜੇ ਨਵੇਂ ਮਿਊਟੇਸ਼ਨ ਦਾ ਮਿਲਣਾ ਸ਼ੇਅਰ ਬਾਜ਼ਾਰ ਲਈ ਬੰਪਰ ਗਿਰਾਵਟ ਦਾ ਸਬਬ ਬਣ ਗਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਦੱਖਣੀ ਅਫਰੀਕਾ 'ਚ ਪਾਇਆ ਗਿਆ ਵੇਰੀਐਂਟ ਸਰੀਰ ਦੀ ਇਮਿਊਨਟੀ ਨੂੰ ਵੀ ਮਾਤ ਦੇਣ 'ਚ ਸਮਰਥ ਹੋ ਸਕਦਾ ਹੈ। ਬ੍ਰਿਟਿਸ਼ ਅਧਿਕਾਰੀਆਂ ਦੀ ਮੰਨੀਏ ਤਾਂ ਇਹ ਹੁਣ ਤਕ ਦਾ ਸਭ ਤੋਂ ਖਤਰਨਾਕ ਵੇਰੀਐਂਟ ਸਾਬਤ ਹੋ ਸਕਦਾ ਹੈ। ਇਸ ਨਵੇਂ ਵੇਰੀਐਂਟ ਨੂੰ ਲੈ ਕੇ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਇਹ ਵੇਕਸੀਨੇਸ਼ਨ ਇਮਿਊਨਟੀ ਪ੍ਰਣਾਲੀ 'ਚ ਦਾਖਲ ਕਰ ਸਕਦਾ ਹੈ ਤੇ ਉਸ ਦਾ ਅਸਰ ਬੇਕਾਰ ਸਾਬਤ ਹੋ ਸਕਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਦੱਖਣੀ ਅਫਰੀਕਾ ਤੇ ਹਾਂਗਕਾਂਗ 'ਚ ਪਾਏ ਗਏ ਵਾਇਰਸ ਦਾ ਨਵਾਂ ਰੂਪ ਹੈ।


ਬਾਜ਼ਾਰ ਡਿੱਗਣ ਦੀ ਅਸਲੀ ਵਜ੍ਹਾ


ਇਸ ਵਜ੍ਹਾ ਨਾਲ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਲਗਾਤਾਰ 7ਵੇਂ ਦਿਨ ਵੇਚਣ ਜਾ ਰਹੀ ਹੈ ਤੇ ਬਾਜ਼ਾਰ 'ਚ ਨੈਗੇਟਿਵ ਸੈਟੀਮੈਂਟ ਹਾਵੀ ਹੋ ਰਹੇ ਹਨ। ਹਾਲਾਂਕਿ ਇਕ ਤਰਕ ਇਹ ਵੀ ਦਿੱਤਾ ਜਾ ਰਿਹਾ ਹੈ ਕਿ ਯੂਰਪ 'ਚ ਹਾਲ ਹੀ 'ਚ ਆਈ ਕੋਰੋਨਾ ਮਰੀਜ਼ਾਂ ਦੀ ਸੰਖਿਆ 'ਚ ਤੇਜ਼ੀ ਨਾਲ ਬਾਜ਼ਾਰ 'ਤੇ ਬੁਰਾ ਅਸਰ ਨਹੀਂ ਪਿਆ। ਅਜਿਹੇ 'ਚ ਵੈਲਿਊਏਸ਼ਨ ਉੱਚੀ ਹੀ ਬਣੇ ਰਹਿਣ ਦੇ ਆਸਾਰ ਹਨ। ਬਾਜ਼ਾਰ ਦੇ ਅੰਕੜਿਆਂ 'ਤੇ ਨਜ਼ਰ ਪਾਉਣ ਤਾਂ ਨਿਫਟੀ ਸੈਂਸੈਂਕਸ ਸਵੇਰ ਦੇ ਕਾਰੋਬਾਰ '1416 ਭਾਵ ਲਗਪਗ 2.41 ਪਰਸੈਂਟ ਦੀ ਗਿਰਾਵਟ ਨਾਲ 57,379 ਦੇ ਪੱਧਰ ਉਹੀ ਨਿਫਟੀ 419 ਪੁਆਇੰਟ ਭਾਵ 2.39 ਪਰਸੈਂਟ ਦੀ ਗਿਰਾਵਟ ਨਾਲ 17,117 ‘ਤੇ ਪਹੁੰਚ ਗਿਆ ਸੀ। ਨਿਫਟੀ ਲਈ 17000 ਦਾ ਪੱਧਰ ਬਹੁਤ ਮਹੱਤਵਪੂਰਨ ਹੈ। ਉਸ ਦੇ ਹੇਠਾਂ ਜਾਣ 'ਤੇ ਵੱਡੀ ਗਿਰਾਵਟ ਸੰਭਵ ਹੈ।


ਇਥੇ ਰਹੀ ਤੇਜ਼ੀ


ਇਸ ਗਿਰਾਵਟ 'ਚ ਵੀ ਫਾਰਮਾ ਸ਼ੇਅਰ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਡਾ. ਰੇਡੀਜ਼ ਸਵਾ ਪਰਸੈਟ ਦੀ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਸੀ ਦੂਜੇ ਪਾਸੇ ਸਿਪਲਾ ਤੇ ਸਨਫਾਰਮਾ 'ਚ ਵੀ ਤੇਜ਼ੀ ਦੇਖੀ ਜਾ ਰਹੀ ਹੈ।