ਨਵੀਂ ਦਿੱਲੀ: ਕੋਰੋਨਾ ਸੰਕਟ ਦੌਰਾਨ ਪਹਿਲਾਂ ਤੋਂ ਹੀ ਕਮਜ਼ੋਰ ਹਾਲਾਤ 'ਚ ਚੱਲ ਰਹੀ ਭਾਰਤ ਦੀ ਆਰਥਿਕਤਾ (Indian Economy) ਸਦਮੇ 'ਚ ਚਲੀ ਗਈ ਹੈ। ਵੱਡੇ ਕਾਰਪੋਰੇਟ ਡਿਫਾਲਟਰਾਂ ਨੇ ਵੀ ਭਾਰਤੀ ਅਰਥਚਾਰੇ ਨੂੰ ਕਮਜ਼ੋਰ ਕਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ। ਅਜਿਹੀ ਸਥਿਤੀ ਵਿੱਚ ਹਰਸ਼ਦ ਮਹਿਤਾ ਘੁਟਾਲੇ ਦਾ ਪਰਦਾਫਾਸ਼ ਕਰਨ ਵਾਲੀ ਸੁਚੇਤਾ ਦਲਾਲ ਵੱਲੋਂ ਭਾਰਤ ਵਿੱਚ ਸਭ ਤੋਂ ਵੱਡਾ ਕਾਰਪੋਰੇਟ ਡਿਫਾਲਟਰ ਕੌਣ ਹੈ? ਇਹ ਪ੍ਰਸ਼ਨ ਪੁੱਛ ਕੇ ਇੱਕ ਨਵਾਂ ਟ੍ਰੈਂਡ ਸ਼ੁਰੂ ਕੀਤਾ ਗਿਆ, ਜਿਸ ਤੋਂ ਬਾਅਦ ਦੇਸ਼ ਦੇ ਵੱਡੇ ਉਦਯੋਗਪਤੀ ਅਨਿਲ ਅੰਬਾਨੀ (Anil Ambani) ਦਾ ਨਾਂ ਟਵਿੱਟਰ 'ਤੇ ਟ੍ਰੈਂਡ ਕਰਨਾ ਸ਼ੁਰੂ ਹੋ ਗਿਆ ਹੈ।


ਸੁਚੇਤਾ ਦਲਾਲ ਨੇ ਲੋਕਾਂ ਨੂੰ ਇਹ ਪ੍ਰਸ਼ਨ ਪੁੱਛਿਆ

ਦਰਅਸਲ, ਸੁਚੇਤਾ ਦਲਾਲ ਨੇ ਆਪਣੇ ਟਵਿੱਟਰ ਹੈਂਡਲ 'ਤੇ ਇੱਕ ਟਵੀਟ ਵਿੱਚ ਪੁੱਛਿਆ ਹੈ ਕਿ ਕੋਈ ਅੰਦਾਜ਼ਾ ਲਾ ਸਕਦਾ ਹੈ ਕਿ ਭਾਰਤ ਦਾ ਸਭ ਤੋਂ ਵੱਡਾ ਕਾਰਪੋਰੇਟ ਡਿਫਾਲਟਰ ਕੌਣ ਹੈ? ਉਸ ਖਿਲਾਫ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਸੁਚੇਤਾ ਨੇ ਇੱਕ ਤੋਂ ਬਾਅਦ ਇੱਕ ਕਈ ਟਵੀਟ ਕੀਤੇ।


ਇਸ ਤਰ੍ਹਾਂ ਟ੍ਰੈਂਡ ਕਰਨਾ ਸ਼ੁਰੂ ਹੋਇਆ ਅਨਿਲ ਅੰਬਾਨੀ ਦਾ ਨਾਂ

ਉਸ ਨੇ ਆਪਣੀ ਲੜੀਵਾਰ ਟਵੀਟ ਵਿੱਚ ਨਾਂ ਪਤਾ ਕਰਨ ਲਈ ਲੋਕਾਂ ਨੂੰ ਕੁਝ ਸੰਕੇਤ ਵੀ ਦਿੱਤੇ, ਹਾਲਾਂਕਿ ਕੋਈ ਵੀ ਇਸ ਦਾ ਨਾਂ ਨਹੀਂ ਲੈ ਸਕਿਆ। ਇਸ ਦੌਰਾਨ ਬਹੁਤ ਸਾਰੇ ਲੋਕਾਂ ਨੇ ਅਨਿਲ ਅੰਬਾਨੀ ਦੇ ਨਾਂ ਦਾ ਜ਼ਿਕਰ ਕਰਨਾ ਸ਼ੁਰੂ ਕੀਤਾ, ਇਹ ਸਿਲਸਿਲਾ ਇਸ ਹੱਦ ਤੱਕ ਸ਼ੁਰੂ ਹੋਇਆ ਕਿ ਅਨਿਲ ਅੰਬਾਨੀ ਦਾ ਨਾਂ ਟਵਿੱਟਰ 'ਤੇ ਟ੍ਰੈਂਡ ਹੋਣਾ ਸ਼ੁਰੂ ਹੋ ਗਿਆ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904