ਚੰਡੀਗੜ੍ਹ: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਦਿੱਲੀ ਅੰਦੋਲਨ ਅੱਜ 35ਵੇਂ ਦਿਨ 'ਚ ਦਾਖਲ ਹੋ ਗਿਆ ਹੈ। ਕਿਸਾਨ ਪਿਛਲੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਡੇਰਾ ਲਾਈ ਬੈਠੇ ਹਨ। ਕਿਸਾਨਾਂ ਕੇਂਦਰ ਵੱਲੋਂ ਪਾਸ ਕੀਤੇ ਗਏ ਨਵੇਂ ਖੇਤੀ ਸੁਧਾਰ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਅੜੇ ਹੋਏ ਹਨ।
ਇਸ ਦੌਰਾਨ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਤੇ ਵਿਰੋਧੀ ਕਾਂਗਰਸ ਵਿਚਾਲੇ ਇਸ ਮੁੱਦੇ 'ਤੇ ਸਿਆਸਤ ਜਾਰੀ ਹੈ। ਵਿਰੋਧੀ ਪਾਰਟੀਆਂ 'ਤੇ ਕਿਸਾਨੀ ਅੰਦੋਲਨ ਨੂੰ ਗੁੰਮਰਾਹ ਕਰਨ ਤੇ ਅੰਦੋਲਨ ਤੇ ਕਬਜ਼ਾ ਕਰਨ ਦੇ ਦੋਸ਼ ਲਾਉਣ ਵਾਲੀ ਭਾਜਪਾ ਦੇ ਇੱਕ ਨੇਤਾ ਨੇ ਹੁਣ ਕਾਂਗਰਸ ਦੇ ਸੰਸਦ ਮੈਂਬਰ ਖਿਲਾਫ ਸ਼ਿਕਾਇਤ ਦਰਜ ਕਰਕੇ ਐਫਆਈਆਰ ਦੀ ਮੰਗ ਕੀਤੀ ਹੈ।
ਦਿੱਲੀ ਤੋਂ ਭਾਜਪਾ ਨੇਤਾ ਨਵੀਨ ਕੁਮਾਰ ਨੇ ਨਵੀਂ ਦਿੱਲੀ ਦੇ ਡਿਪਟੀ ਪੁਲਿਸ ਕਮਿਸ਼ਨਰ (DCP) ਨੂੰ ਸ਼ਿਕਾਇਤ ਕੀਤੀ ਹੈ ਤੇ ਪੰਜਾਬ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। DCP ਨੂੰ ਦਿੱਤੀ ਸ਼ਿਕਾਇਤ ਵਿੱਚ ਨਵੀਨ ਨੇ ਰਵਨੀਤ ਸਿੰਘ ਦੇ ਇੱਕ ਬਿਆਨ ਦਾ ਜ਼ਿਕਰ ਕੀਤਾ ਹੈ ਜਿਸ ਵਿੱਚ ਉਸ ਨੇ ਕਥਿਤ ਤੌਰ ਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ "ਹੁਣ ਉਹ ਸੋਚ ਰਹੇ ਹਨ ਕਿ ਇਥੇ ਬੈਠੇ-ਬੈਠੇ ਅਸੀਂ ਥੱਕ ਜਾਵਾਂਗੇ।"
ਨਵੀਨ ਕੁਮਾਰ ਵੱਲੋਂ ਦਿੱਤੀ ਸ਼ਿਕਾਇਤ ਅਨੁਸਾਰ, ਰਵਨੀਤ ਨੇ ਅੱਗੇ ਕਿਹਾ ਕਿ "ਨਹੀਂ, ਅਸੀਂ ਬਹੁਤ ਲਾਸ਼ਾਂ ਦੇ ਢੇਰ ਵੀ ਲਾਵਾਂਗੇ, ਆਪਣਾ ਖੂਨ ਵੀ ਦੇਵਾਂਗੇ, ਇਸ ਲਈ, ਅਸੀਂ ਕਿਸੇ ਵੀ ਹੱਦ ਤੱਕ ਕਿਤੇ ਵੀ ਜਾ ਸਕਦੇ ਹਾਂ। ਇੱਕ ਤਾਰੀਖ ਤੋਂ ਬਾਅਦ ਅਸੀਂ ਨਵੀਂ ਯੋਜਨਾਬੰਦੀ ਨਾਲ ਅੱਗੇ ਆਵਾਂਗੇ।" ਨਵੀਨ ਕੁਮਾਰ ਨੇ ਸਬੂਤਾਂ ਵਜੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਬਿਆਨ ਦੀ ਸੀਡੀ ਨਵੀਂ ਦਿੱਲੀ ਦੇ ਡੀਸੀਪੀ ਨੂੰ ਦਿੱਤੀ ਹੈ।
ਬਿੱਟੂ ਤੇ ਦੋਸ਼ ਹਨ ਕਿ ਉਹ ਆਪਣੇ ਬਿਆਨਾਂ ਨਾਲ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਭਾਜਪਾ ਨੇਤਾ ਨੇ ਆਈਪੀਸੀ ਦੀ ਧਾਰਾ 153 ਏ, 503, 505 ਤੇ 511 ਤਹਿਤ ਬਿਟੂ ਖਿਲਾਫ FIR ਦਰਜ ਕਰਨ ਦੀ ਮੰਗ ਕੀਤੀ ਹੈ।
ਕਸੂਤੇ ਘਿਰੇ ਕਾਂਗਰਸੀ ਸਾਂਸਦ ਰਵਨੀਤ ਬਿੱਟੂ, ਦਿੱਲੀ ਦੇ DCP ਕੋਲ ਪਹੁੰਚੀ ਸ਼ਿਕਾਇਤ
ਏਬੀਪੀ ਸਾਂਝਾ
Updated at:
30 Dec 2020 10:42 AM (IST)
ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਦਿੱਲੀ ਅੰਦੋਲਨ ਅੱਜ 35ਵੇਂ ਦਿਨ 'ਚ ਦਾਖਲ ਹੋ ਗਿਆ ਹੈ। ਕਿਸਾਨ ਪਿਛਲੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਡੇਰਾ ਲਾਈ ਬੈਠੇ ਹਨ।
- - - - - - - - - Advertisement - - - - - - - - -