ਠੰਢ ਨਾਲ ਦੋ ਦੀ ਮੌਤ, ਅੰਮ੍ਰਿਤਸਰ 0.4 ਡਿਗਰੀ ਨਾਲ ਸਭ ਤੋਂ ਠੰਢਾ, 10 ਜ਼ਿਲ੍ਹਿਆਂ 'ਚ ਰੈੱਡ ਅਲਰਟ
ਏਬੀਪੀ ਸਾਂਝਾ
Updated at:
30 Dec 2020 09:47 AM (IST)
ਜਨਵਰੀ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਠੰਢ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਬੁੱਧਵਾਰ ਨੂੰ ਸਵੇਰੇ ਸੰਘੀ ਧੁੰਦ ਦੇ ਨਾਲ ਕੜਾਕੇ ਦੀ ਠੰਢ ਰਹੀ।
NEXT
PREV
ਚੰਡੀਗੜ੍ਹ: ਜਨਵਰੀ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਠੰਢ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਬੁੱਧਵਾਰ ਨੂੰ ਸਵੇਰੇ ਸੰਘੀ ਧੁੰਦ ਦੇ ਨਾਲ ਕੜਾਕੇ ਦੀ ਠੰਢ ਰਹੀ। ਮੌਸਮ ਵਿਭਾਗ ਮੁਤਾਬਕ ਅਗਲੇ 48 ਘੰਟੇ ਪੰਜਾਬ ਸ਼ੀਤ ਲਹਿਰ ਦੀ ਲਪੇਟ 'ਚ ਹੀ ਰਹੇਗਾ। ਮੌਸਮ ਵਿਭਾਗ ਵੱਲੋਂ 10 ਜ਼ਿਲ੍ਹਿਆਂ 'ਚ ਰੈੱਡ ਅਲਰਟ ਜਾਰੀ ਕੀਤਾ ਹੈ। ਜਦਕਿ 12 ਜ਼ਿਲ੍ਹਿਆਂ 'ਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਮੰਗਲਵਾਰ ਅ੍ਰੰਮਿਤਸਰ ਸਭ ਤੋਂ ਠੰਢਾ ਰਿਹਾ। ਇੱਥੇ ਘੱਟੋ-ਘੱਟ ਪਾਰਾ 0.4 ਡਿਗਰੀ ਰਿਹਾ। ਉਧਰ, ਠੰਢ ਨਾਲ ਦੋ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਵੀ ਸਾਹਮਣੇ ਆਈ ਹੈ। ਇੱਕ ਵਿਅਕਤੀ ਕਪੂਰਥਲਾ ਤੇ ਇੱਕ ਮਹਿਲਾ ਖੰਨਾ ਤੋਂ ਕੜਾਕੇਦਾਰ ਠੰਢ ਦਾ ਸ਼ਿਕਾਰ ਹੋ ਗਈ। ਸੂਬੇ 'ਚ ਸੰਘੀ ਧੁੰਦ ਕਾਰਨ ਵਿਜਿਬਿਲਿਟੀ 10 ਮੀਟਰ ਤੱਕ ਰਹੀ। ਮੰਗਲਵਾਰ ਰਾਤ ਤੋਂ ਹੀ ਧੁੰਦ ਦੇ ਨਾਲ ਨਾਲ ਕੋਹਰਾ ਪੈਣਾ ਵੀ ਸ਼ੁਰੂ ਹੋ ਗਿਆ ਹੈ।
ਮੌਸਮ ਵਿਭਾਗ ਮੁਤਾਬਿਕ ਪੰਜਾਬ ਅਗਲੇ 3 ਦਿਨ ਕੋਲਡ ਫਰੰਟ ਬਣਿਆ ਰਹੇਗਾ। ਦਿਨ ਤੇ ਰਾਤ ਵੇਲੇ ਠੰਢ ਦਾ ਕਹਿਰ ਜਾਰੀ ਰਹੇਗਾ। 1 ਜਨਵਰੀ ਤੋਂ 4 ਜਨਵਰੀ ਦੇ ਵਿਚਾਲੇ ਕਈ ਥਾਈਂ ਮੀਂਹ ਪੈਣ ਦੇ ਵੀ ਆਸਾਰ ਹਨ। ਦੱਸ ਦੇਈਏ ਕਿ ਰੈੱਡ ਅਲਰਟ ਉਦੋਂ ਜਾਰੀ ਹੁੰਦਾ ਹੈ ਜਦੋਂ ਬਹੁਤ ਜ਼ਿਆਦਾ ਗਰਮੀ, ਠੰਢ, ਬਾਰਸ਼, ਹਨੇਰੀ-ਤੂਫਾਨ ਹੋਵੇ।

- - - - - - - - - Advertisement - - - - - - - - -