ਪੰਚਕੂਲਾ ਦੀਆਂ ਨਗਰ ਨਿਗਮ ਚੋਣਾਂ 'ਚ ਬੀਜੇਪੀ ਦੀ ਲੀਡ, ਗਿਣਤੀ ਜਾਰੀ
ਏਬੀਪੀ ਸਾਂਝਾ | 30 Dec 2020 11:31 AM (IST)
ਪਹਿਲੇ ਗੇੜ ਦੀ ਗਿਣਤੀ ਮਗਰੋਂ ਕਾਂਗਰਸ ਦੀ ਮੇਅਰ ਉਮੀਦਵਾਰ ਉਪਿੰਦਰ ਕੌਰ ਅਹਲੂਵਾਲੀਆ 44 ਵੋਟਾਂ ਦੀ ਬੜਤ ਨਾਲ ਲੀਡ ਕਰ ਰਹੀ ਸੀ
ਚੰਡੀਗੜ੍ਹ: ਪੰਚਕੂਲਾ ਦੀਆਂ ਨਗਰ ਨਿਗਮ ਚੋਣਾਂ ਦੀ ਗਿਣਤੀ ਬੁੱਧਵਾਰ ਨੂੰ ਜਾਰੀ ਹੈ। ਇਸ ਦੌਰਾਨ ਪਹਿਲੇ ਗੇੜ ਦੀ ਗਿਣਤੀ ਮਗਰੋਂ ਕਾਂਗਰਸ ਦੀ ਮੇਅਰ ਉਮੀਦਵਾਰ ਉਪਿੰਦਰ ਕੌਰ ਅਹਲੂਵਾਲੀਆ 44 ਵੋਟਾਂ ਦੀ ਬੜਤ ਨਾਲ ਲੀਡ ਕਰ ਰਹੀ ਸੀ ਜਿਸ ਮਗਰੋਂ ਚੌਥੇ ਗੇੜ 'ਚ ਬੀਜੇਪੀ ਦੇ ਮੇਅਰ ਉਮੀਦਵਾਰ ਕੁਲਭੂਸ਼ਣ ਗੋਇਲ ਨੇ 364 ਵੋਟਾਂ ਨਾਲ ਲੀਡ ਲੈ ਲਈ। ਪੰਜਵੇਂ ਗੇੜ ਵਿੱਚ ਵੀ ਕੁਲਭੂਸ਼ਣ ਗੋਇਲ 708 ਵੋਟਾਂ ਦੀ ਲੀਡ ਨਾਲ ਅੱਗੇ ਰਹੇ। ਵੋਟਾਂ ਦੀ ਗਿਣਤੀ ਫਿਲਹਾਲ ਜਾਰੀ ਹੈ। ਅੱਠਵੇਂ ਗੇੜ ਦੀ ਗਿਣਤੀ ਤੱਕ ਬੀਜੇਪੀ ਦੇ ਮੇਅਰ ਉਮੀਦਵਾਰ ਕੁਲਭੂਸ਼ਣ ਗੋਇਲ 2,198 ਵੋਟਾਂ ਨਾਲ ਲੀਡ ਲੈ ਚੁੱਕੇ ਹਨ। ਹੁਣ ਤੱਕ ਬੀਜੇਪੀ ਨੂੰ 16202 ਵੋਟਾਂ ਤੇ ਕਾਂਗਰਸ ਨੂੰ 13285 ਵੋਟਾਂ ਮਿਲੀਆਂ ਹਨ।