ਪਟਨਾ: ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਰਾਜ ਸਭਾ ਮੈਂਬਰ ਸੁਸ਼ੀਲ ਕੁਮਾਰ ਮੋਦੀ ਨੇ ਕਿਹਾ ਕਿ ਮਾਲੀਏ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਬਿਹਾਰ ਸਮੇਤ ਹੋਰ ਸੂਬਿਆਂ ਨੂੰ ਪੈਟਰੋਲ-ਡੀਜ਼ਲ ਨੂੰ ਜੀਐਸਟੀ ਦੇ ਦਾਇਰੇ 'ਚ ਲਿਆਉਣ ਦੇ ਵਿਚਾਰ ਦਾ ਵਿਰੋਧ ਕਰਨਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਜਦੋਂ ਜੀਐਸਟੀ ਕੌਂਸਲ ਇਸ ਮੁੱਦੇ 'ਤੇ ਕੇਰਲ ਹਾਈ ਕੋਰਟ ਦੇ ਨਿਰਦੇਸ਼ 'ਤੇ ਵਿਚਾਰ ਕਰਨ ਜਾ ਰਹੀ ਹੈ, ਤਾਂ ਸੂਬਿਆਂ ਨੂੰ ਆਪਣੀ ਗੱਲ ਦ੍ਰਿੜਤਾ ਨਾਲ ਦੱਸਣੀ ਚਾਹੀਦੀ ਹੈ।
ਸੁਸ਼ੀਲ ਕੁਮਾਰ ਮੋਦੀ ਨੇ ਕਿਹਾ ਕਿ ਜੇਕਰ ਪੈਟਰੋਲ ਤੇ ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਂਦਾ ਜਾਂਦਾ ਹੈ ਤਾਂ ਇਨ੍ਹਾਂ ਵਸਤੂਆਂ 'ਤੇ ਟੈਕਸ 75 ਤੋਂ ਘਟਾ ਕੇ 28 ਫੀਸਦੀ ਕਰਨਾ ਪਵੇਗਾ। ਇਹ ਕੇਂਦਰ ਤੇ ਸੂਬਾ ਸਰਕਾਰਾਂ ਨੂੰ 4.10 ਲੱਖ ਕਰੋੜ ਦੇ ਮਾਲੀਏ ਤੋਂ ਵਾਂਝਾ ਕਰ ਦੇਵੇਗਾ। ਇਸ ਵਿੱਚ ਡੀਜ਼ਲ ਤੋਂ 1.10 ਲੱਖ ਕਰੋੜ ਰੁਪਏ ਤੇ ਪੈਟਰੋਲ ਤੋਂ 3 ਲੱਖ ਕਰੋੜ ਰੁਪਏ ਦਾ ਮਾਲੀਆ ਨੁਕਸਾਨ ਹੋਵੇਗਾ। ਕੋਵਿਡ ਦੌਰਾਨ ਸਰਕਾਰ ਇੰਨੀ ਵੱਡੀ ਰਕਮ ਦੀ ਭਰਪਾਈ ਨਹੀਂ ਕਰ ਸਕੇਗੀ, ਜਿਸ ਨਾਲ ਵਿਕਾਸ ਕਾਰਜ ਪ੍ਰਭਾਵਿਤ ਹੋਣਗੇ।
ਵਿਰੋਧੀ ਧਿਰ ਇਸ ਮੁੱਦੇ 'ਤੇ ਸਿਆਸੀ ਬਿਆਨਬਾਜ਼ੀ ਕਰ ਰਹੀ
ਕੋਰੋਨਾ ਤੇ ਲੌਕਡਾਊਨ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਕਿਹਾ ਕਿ 60 ਕਰੋੜ ਲੋਕਾਂ ਦਾ ਟੀਕਾਕਰਨ, 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਤੇ ਅਰਥ ਵਿਵਸਥਾ ਨੂੰ ਕੁਝ ਵੱਡੇ ਰਾਹਤ ਪੈਕੇਜ ਦੇਣ ਵਰਗੇ ਫੈਸਲਿਆਂ ਕਾਰਨ ਮਾਲੀਆ ਸਰੋਤ 'ਤੇ ਦਬਾਅ ਵਧਿਆ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਪੈਟਰੋਲ ਤੇ ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ਵਿੱਚ ਲਿਆਉਣ ਦੇ ਵਿਚਾਰ ਨੂੰ ਮੁਲਤਵੀ ਕਰਨਾ ਉਚਿਤ ਹੋਵੇਗਾ। ਇਸ ਦੇ ਨਾਲ ਹੀ ਵਿਰੋਧੀ ਧਿਰ ਇਸ ਮੁੱਦੇ 'ਤੇ ਸਿਰਫ ਸਿਆਸੀ ਬਿਆਨ ਦੇ ਰਹੀ ਹੈ।
ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ 71ਵੇਂ ਜਨਮ ਦਿਨ ਦੀ ਵਧਾਈ ਵੀ ਦਿੱਤੀ। ਸੁਸ਼ੀਲ ਕੁਮਾਰ ਮੋਦੀ ਨੇ ਕਿਹਾ, “ਪ੍ਰਧਾਨ ਮੰਤਰੀ ਨੇ ਸਫਲ ਸ਼ਾਸਨ ਦੇ ਮੁਖੀ ਵਜੋਂ ਆਪਣੇ 20 ਸਾਲ ਵੀ ਪੂਰੇ ਕਰ ਲਏ ਹਨ। ਭਾਜਪਾ ਇਸ ਨੂੰ ਸੇਵਾ-ਸਮਰਪਣ ਹਫ਼ਤੇ ਵਜੋਂ ਮਨਾ ਰਹੀ ਹੈ। ਬਿਹਾਰ ਸਰਕਾਰ ਨੇ ਪ੍ਰਧਾਨ ਮੰਤਰੀ ਦੇ ਜਨਮ ਦਿਨ 'ਤੇ 30 ਲੱਖ ਲੋਕਾਂ ਦਾ ਟੀਕਾਕਰਨ ਕਰਕੇ ਇੱਕ ਰਿਕਾਰਡ ਬਣਾਉਣ ਦੇ ਟੀਚੇ ਰੱਖਿਆ ਹੈ ਜਿਸ ਨੂੰ ਪੂਰਾ ਕਰਨ ਲਈ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ।"
ਇਹ ਵੀ ਪੜ੍ਹੋ: Punjab Corona Vaccination: ਪੱਟੀ 100 ਫੀਸਦੀ ਕੋਰੋਨਾ ਟੀਕਾਕਰਨ ਕਰਵਾਉਣ ਵਾਲਾ ਪੰਜਾਬ ਦਾ ਪਹਿਲਾ ਸ਼ਹਿਰ ਬਣਿਆ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904