ਨਵੀਂ ਦਿੱਲੀ: ਦੇਸ਼ ‘ਚ ਬੇਰੁਜ਼ਗਾਰੀ ਦੀ ਸਮੱਸਿਆ ਵਧਦੀ ਜਾ ਰਹੀ ਹੈ ਤੇ ਅਜਿਹੇ ‘ਚ ਜ਼ਰੂਰੀ ਹੈ ਕਿ ਕੰਪਨੀਆਂ ਅੱਗੇ ਆ ਕੇ ਰੁਜ਼ਗਾਰ ਮੁਹੱਈਆ ਕਰਾਉਣ ਦੀ ਦਿਸ਼ਾ ‘ਚ ਕੰਮ ਕਰਨ। ਕੁਝ ਸੰਸਥਾਨ ਅਜਿਹਾ ਕਰ ਵੀ ਰਹੇ ਹਨ ਤੇ ਨਵੇਂ-ਨਵੇਂ ਜੌਬ ਕ੍ਰਿਏਸ਼ਨ ਦੇ ਮੌਕੇ ਉਪਲੱਬਧ ਕਰਾ ਰਹੇ ਹਨ। ਇਸ ਦਿਸ਼ਾ ‘ਚ ਹੁਣ ਫੂਡ ਡਿਲੀਵਰੀ ਕਰਨ ਵਾਲੇ ਆਨਲਾਈਨ ਪਲੇਟਫਾਰਮ ਸਵਿਗੀ ਨੇ ਵੱਡਾ ਕਦਮ ਚੁੱਕਿਆ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੇ ਡੇਢ ਸਾਲ ‘ਚ ਉਹ ਕਰੀਬ 3 ਲੱਖ ਲੋਕਾਂ ਦੀ ਭਰਤੀ ਕਰੇਗਾ।
ਜਾਣਕਾਰੀ ਲਈ ਦੱਸ ਦੇਈਏ ਕਿ ਦੇਸ਼ ਦੀ ਸਭ ਤੋਂ ਵੱਡੀ ਪ੍ਰਾਈਵੇਟ ਮਾਲਕ ਕੰਪਨੀ ਹੋਣ ਦਾ ਸਿਰਲੇਖ ਟੀਸੀਐਸ (ਟਾਟਾ ਕੰਸਲਟੈਂਸੀ ਸਰਵਿਸ) ਦੇ ਨਾਂ ਹੈ। ਇਸ 'ਚ ਤਕਰੀਬਨ ਸਾਢੇ ਚਾਰ ਲੱਖ ਕਰਮਚਾਰੀ ਹਨ ਤੇ ਜੇ ਸਵਿਗੀ 3 ਲੱਖ ਲੋਕਾਂ ਦੀ ਭਰਤੀ ਕਰਦਾ ਹੈ ਤਾਂ ਇਸ ਦੀ ਕਾਰਜਸ਼ੈਲੀ ਲਗਪਗ 5 ਲੱਖ ਹੋਵੇਗੀ। ਸਵਿਗੀ ਕੋਲ ਇਸ ਸਮੇਂ 2 ਲੱਖ ਤੋਂ ਵੱਧ ਡਿਲੀਵਰੀ ਸਟਾਫ ਤੇ ਅੱਠ ਹਜ਼ਾਰ ਤੋਂ ਵੱਧ ਸਥਾਈ ਕਾਰਪੋਰੇਟ ਕਰਮਚਾਰੀ ਹਨ।
ਸਵਿਗੀ ਦੇ ਸਹਿ-ਸੰਸਥਾਪਕ ਤੇ ਸੀਈਓ ਹਰਸ਼ ਮਜੇਟੀ ਨੇ ਸਮਾਗਮ 'ਚ ਇਸ ਦਾ ਐਲਾਨ ਕੀਤਾ ਤੇ ਉਮੀਦ ਜਤਾਈ ਹੈ ਕਿ ਉਹ ਵੱਡੀ ਗਿਣਤੀ 'ਚ ਕਰਮਚਾਰੀਆਂ ਦੀ ਭਰਤੀ ਕਰਨ ਤੋਂ ਬਾਅਦ ਆਪਣੇ ਆਪ ਨੂੰ ਦੇਸ਼ ਦੇ ਤੀਜੇ ਸਭ ਤੋਂ ਵੱਡੇ ਮਾਲਕ ਵਜੋਂ ਸਥਾਪਤ ਕਰੇਗਾ।
Swiggy ਦਾ ਵੱਡਾ ਐਲਾਨ, ਡੇਢ ਸਾਲ ‘ਚ 3 ਲੱਖ ਨੌਕਰੀਆਂ
ਏਬੀਪੀ ਸਾਂਝਾ
Updated at:
18 Nov 2019 05:21 PM (IST)
ਦੇਸ਼ ‘ਚ ਬੇਰੁਜ਼ਗਾਰੀ ਦੀ ਸਮੱਸਿਆ ਵਧਦੀ ਜਾ ਰਹੀ ਹੈ ਤੇ ਅਜਿਹੇ ‘ਚ ਜ਼ਰੂਰੀ ਹੈ ਕਿ ਕੰਪਨੀਆਂ ਅੱਗੇ ਆ ਕੇ ਰੁਜ਼ਗਾਰ ਮੁਹੱਈਆ ਕਰਾਉਣ ਦੀ ਦਿਸ਼ਾ ‘ਚ ਕੰਮ ਕਰਨ। ਕੁਝ ਸੰਸਥਾਨ ਅਜਿਹਾ ਕਰ ਵੀ ਰਹੇ ਹਨ ਤੇ ਨਵੇਂ-ਨਵੇਂ ਜੌਬ ਕ੍ਰਿਏਸ਼ਨ ਦੇ ਮੌਕੇ ਉਪਲੱਬਧ ਕਰਾ ਰਹੇ ਹਨ।
- - - - - - - - - Advertisement - - - - - - - - -