ਨਵੀਂ ਦਿੱਲੀ: ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਤੇਜ਼ੀ ਨਾਲ ਧਮਾਲ ਮਚਾਉਣ ਵਾਲੇ ਵੀਡੀਓ ਐਪ ਟਿੱਕ-ਟੌਕ ਦੇ ਯੂਜ਼ਰਸ ਦਿਨ--ਦਿਨ ਵਧਦੇ ਜਾ ਰਹੇ ਹਨ। ਪੂਰੀ ਦੁਨੀਆ ‘ਚ ਟਿੱਕ ਟੌਕ ਦੇ ਕੋਈ ਡੇਢ ਅਰਬ ਯੂਜ਼ਰਸ ਹੋ ਗਏ ਹਨ। ਇਸ ਐਪ ਨੂੰ ਸਭ ਤੋਂ ਜ਼ਿਆਦਾ ਭਾਰਤ ‘ਚ ਯੂਜ਼ਰਸ ਮਿਲੇ ਹਨ। ਭਾਰਤ ‘ਚ ਇਸ ਐਪ ਨੂੰ 46.68 ਕਰੋੜ ਵਾਰ ਡਾਉਨਲੋਡ ਕੀਤਾ ਗਿਆ ਹੈ ਜੋ ਕੁੱਲ ਅੰਕੜੇ ਦਾ ਕਰੀਬ 31% ਹੈ।


ਮੋਬਾਈਲ ਇੰਟੈਲੀਜੈਂਸ ਫਰਮ ਸੈਂਸਰ ਟਾਵਰ ਮੁਤਾਬਕ, ਪਿਛਲ਼ੇ ਸਾਲ ਦੇ ਮੁਕਾਬਲੇ ਇਸ ਸਾਲ 2019 ‘ਚ ਛੇ ਫੀਸਦੀ ਜ਼ਿਅਦਾ ਐਪ ਨੂੰ 61.4 ਕਰੋੜ ਲੋਕਾਂ ਨੇ ਡਾਉਨਲੋਡ ਕੀਤਾ। ਇਸ ਸਾਲ 27.76 ਕਰੋੜ ਲੋਕਾਂ ਨੇ ਇਸ ਨੂੰ ਡਾਉਨਲੋਡ ਕੀਤਾ। ਇਹ ਦੁਨੀਆ ‘ਚ ਸਾਰੇ ਡਾਉਨਲੋਡ ਅੰਕੜੇ ਦਾ 45 ਫੀਸਦ ਹੈ।

ਇਸ ਲਿਸਟ ‘ਚ ਚੀਨ 4.55 ਕਰੋੜ ਡਾਉਨਲੋਡ ਨਾਲ ਦੂਜੇ ਨੰਬਰ ‘ਤੇ ਹੈ ਜੋ ਕੁਲ ਅੰਕੜੇ ਦਾ 7.4% ਹੈ। ਇਸ ਤੋਂ ਇਲਾਵਾ 3.76 ਕਰੋੜ ਡਾਉਨਲੋਡ ਨਾਲ ਅਮਰੀਕਾ ਤੀਜੇ ਸਥਾਨ ‘ਤੇ ਜੋ ਇਸ ਸਾਲ ਦੇ ਅੰਕੜੇ ਦਾ 6% ਹੈ। ਟਿੱਕ ਟੌਕ ਇੱਕ ਅਜਿਹੀ ਐਪ ਹੈ ਜਿਸ ‘ਚ ਯੂਜ਼ਰਸ ਵੀਡੀਓ ਬਣਾਕੇ ਸ਼ੇਅਰ ਕਰਦੇ ਹਨ। ਭਾਰਤ ‘ਚ ਇਹ ਸਭ ਤੋਂ ਤੇਜ਼ ਫੇਸਮ ਹੋਣ ਵਾਲੀ ਵੀਡੀਓ ਮੈਕਿੰਗ ਐਪ ਹੈ ਜਿਸ ਨੂੰ ਇੱਕ ਸਾਲ ‘ਚ ਕਰੀਬ 27.76 ਕਰੋੜ ਲੋਕਾਂ ਨੇ ਡਾਉਨਲੋਡ ਕੀਤਾ ਹੈ।