ਮੁੰਬਈ: ਆਮਿਰ ਖ਼ਾਨ ਜਲਦੀ ਹੀ ਆਪਣੀ ਅਗਲੀ ਫ਼ਿਲਮ ‘ਲਾਲ ਸਿੰਘ ਚੱਢਾ’ ਲੈ ਕੇ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਆਪਣੀ ਫ਼ਿਲਮ ਦਾ ਫਸਟ ਲੁਕ ਰਿਲੀਜ਼ ਕੀਤਾ ਹੈ। ਇਸ ‘ਚ ਆਮਿਰ ਬੇਹੱਦ ਵੱਖਰੇ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਫ਼ਿਲਮ ਦਾ ਜਿਹੜਾ ਪੋਸਟਰ ਰਿਲੀਜ਼ ਕੀਤਾ ਗਿਆ ਹੈ, ਉਸ ‘ਚ ਆਮਿਰ ਸਰਦਾਰ ਦੇ ਗੈਟਅੱਪ ‘ਚ ਹਨ। ਉਨ੍ਹਾਂ ਨੇ ਪੱਗ ਬੰਨ੍ਹੀ ਹੈ ਤੇ ਨਾਲ ਹੀ ਦਾੜੀ ਵੀ ਰੱਖੀ ਹੈ।


ਕੁਝ ਸਮਾਂ ਪਹਿਲਾਂ ਆਮਿਰ ਵਧੀ ਦਾੜੀ ਨਾਲ ਕਈ ਵਾਰ ਸਪੋਟ ਹੋਏ ਹਨ। ਇਨ੍ਹਾਂ ਹੀ ਨਹੀਂ ਉਨ੍ਹਾਂ ਦੀ ਫ਼ਿਲਮ ਦੇ ਸੈੱਟ ਤੋਂ ਵੀ ਕਈ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ। ਹੁਣ ਫ਼ਿਲਮ ਦਾ ਇਹ ਲੁਕ ਆਫੀਸ਼ੀਅਲੀ ਲਾਂਚ ਹੋ ਗਿਆ ਹੈ। ਇਸ ਨੂੰ ਸ਼ੇਅਰ ਕਰ ਆਮਿਰ ਨੇ ਲਿਖਿਆ, “ਸੱਤ ਸ਼੍ਰੀ ਅਕਾਲ, ਮੈਂ ਲਾਲ ਸਿੰਘ ਚੱਢਾ ਹਾਂ”।


ਇਸ ਤੋਂ ਪਹਿਲਾਂ ਆਮਿਰ ਫ਼ਿਲਮ ਦਾ ਲੋਗੋ ਰਿਲੀਜ਼ ਕਰ ਚੁੱਕੇ ਸੀ। ਹੁਣ ਉਨ੍ਹਾ ਨੇ ਇਸ ਲੁਕ ਦਾ ਪੋਸਟਰ ਨਾਲ ਫ਼ਿਲਮ ਦੀ ਰਿਲੀਜ਼ ਜੋ ਸਾਲ 2020 ਦੀ ਕ੍ਰਿਸਮਸ ਹੈ, ਦਾ ਐਲਾਨ ਕਰ ਫੈਨਸ ਨੂੰ ਐਕਸਾਈਟਿਡ ਕਰ ਦਿੱਤਾ ਹੈ। ਆਮਿਰ ਖ਼ਾਨ ਫ਼ਿਲਮ ‘ਚ ਪੰਜਾਬੀ ਵਿਅਕਤੀ ਦਾ ਰੋਲ ਪਲੇਅ ਕਰ ਰਹੇ ਹਨ, ਜਿਸ ਲਈ ਉਹ ਫਿਜ਼ੀਕਲ ਟ੍ਰਾਂਸਫੋਰਮੈਸ਼ਨ ਤੋਂ ਵੀ ਲੰਘ ਰਹੇ ਹਨ।