ਰਣਵੀਰ-ਦੀਪਿਕਾ ਨੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕ ਕੀਤਾ ਰੱਬ ਦਾ ਸ਼ੁਕਰਾਨਾ
ਏਬੀਪੀ ਸਾਂਝਾ | 15 Nov 2019 11:18 AM (IST)
ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਬਾਲੀਵੁੱਡ ਦੀ ਬੇਸਟ ਜੋੜੀ ਮਨੀ ਜਾਂਦੀ ਹੈ। 14 ਨਵੰਬਰ ਨੂੰ ਦੋਵਾਂ ਨੇ ਵਿਆਹ ਦੀ ਪਹਿਲੇ ਵਰ੍ਹੇਗੰਡ ਮਨਾਈ। ਇਸ ਮੌਕੇ ਦੋਵਾਂ ਨੇ ਸ਼ਾਨਦਾਰ ਪਾਰਟੀ ਕਰਨ ਦੀ ਥਾਂ ਧਾਰਮਿਕ ਥਾਂਵਾਂ ਦੇ ਦਰਸ਼ਨ ਕਰਨ ਦਾ ਫੈਸਲਾ ਕੀਤਾ।
ਅੰਮ੍ਰਿਤਸਰ: ਦੀਪਿਕਾ ਪਾਦੁਕੋਣ ਅਤੇ ਰਣਵੀਰ ਸਿੰਘ ਬਾਲੀਵੁੱਡ ਦੀ ਬੇਸਟ ਜੋੜੀ ਮਨੀ ਜਾਂਦੀ ਹੈ। 14 ਨਵੰਬਰ ਨੂੰ ਦੋਵਾਂ ਨੇ ਵਿਆਹ ਦੀ ਪਹਿਲੇ ਵਰ੍ਹੇਗੰਡ ਮਨਾਈ। ਇਸ ਮੌਕੇ ਦੋਵਾਂ ਨੇ ਸ਼ਾਨਦਾਰ ਪਾਰਟੀ ਕਰਨ ਦੀ ਥਾਂ ਧਾਰਮਿਕ ਥਾਂਵਾਂ ਦੇ ਦਰਸ਼ਨ ਕਰਨ ਦਾ ਫੈਸਲਾ ਕੀਤਾ। ਜਿਸ ਦੌਰਾਨ ਦੋਵੇਂ ਵੇਂਕਟੇਸ਼ਵਰ ਮੰਦਰ ਪਹੁੰਚੇ ਸੀ। ਇਸ ਮੌਕੇ ਦੀ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸੀ। ਹੁਣ ਅੱਜ ਸਵੇਰੇ ਇਹ ਜੋੜੀ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਪਹੁੰਚੀ। ਜਿੱਥੇ ਦੀਪਿਕਾ ਸੂਟ ਅਤੇ ਰਣਵੀਰ ਪਜ਼ਾਮਾ-ਕੁਰਤਾ ਪਾਏ ਨਜ਼ਰ ਆਏ। ਫੈਨਸ ਨੂੰ ਰਣਵੀਰ-ਦੀਪਿਕਾ ਦਾ ਇਹ ਅੰਦਾਜ਼ ਖੂਬ ਪਸੰਦ ਆ ਰਿਹਾ ਹੈ। ਦੱਸ ਦਈਏ ਕਿ ਦੋਵਾਂ ਨੇ ਇੱਕ-ਦੂਜੇ ਨੂੰ ਛੇ ਸਾਲ ਡੇਟ ਕਰਨ ਤੋਂ ਬਾਅਦ ਵਿਆਹ ਕੀਤਾ ਸੀ। ਜਿਸ ਦੀ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਇਆਂ ਸੀ।