Tanhaji: TheUnsungWarrior: ਅਜੇ ਨੇ ਰਿਲੀਜ਼ ਕੀਤੀ ਪਹਿਲੀ ਝਲਕ, ਫ਼ਿਲਮ ‘ਚ ਨਜ਼ਰ ਆਉਣਗੇ ਸ਼ਿਵਾਜੀ ਤੋਂ ਲੈ ਔਰੰਗਜੇਬ ਤਕ
ਏਬੀਪੀ ਸਾਂਝਾ | 14 Nov 2019 05:23 PM (IST)
ਅਜੈ ਦੇਵਗਨ ਸਟਾਰਰ ਫ਼ਿਲਮ 'ਤਾਨਾਜੀ: ਦ ਅਨਸੰਗ ਵਾਰੀਅਰ' 'ਚ ਹੁਣ ਸੈਫ ਅਲੀ ਖ਼ਾਨ ਤੋਂ ਬਾਅਦ ਫ਼ਿਲਮ ਦੇ ਹੋਰ ਮੁੱਖ ਕਿਰਦਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਫ਼ਿਲਮ 'ਚ ਅਜੇ ਦੇਵਗਨ ਮਰਾਠਾ ਯੋਧਾ ਦੀ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ।
ਮੁੰਬਈ: ਅਜੈ ਦੇਵਗਨ ਸਟਾਰਰ ਫ਼ਿਲਮ 'ਤਾਨਾਜੀ: ਦ ਅਨਸੰਗ ਵਾਰੀਅਰ' 'ਚ ਹੁਣ ਸੈਫ ਅਲੀ ਖ਼ਾਨ ਤੋਂ ਬਾਅਦ ਫ਼ਿਲਮ ਦੇ ਹੋਰ ਮੁੱਖ ਕਿਰਦਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਫ਼ਿਲਮ 'ਚ ਅਜੇ ਦੇਵਗਨ ਮਰਾਠਾ ਯੋਧਾ ਦੀ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਇਸ ਦੇ ਨਾਲ ਹੀ ਸੈਫ ਅਲੀ ਖ਼ਾਨ ਵੀ ਇਸ ਫ਼ਿਲਮ 'ਚ ਜ਼ਬਰਦਸਤ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ 'ਚ ਸੈਫ ਉਦੈਭਾਨ ਦੀ ਭੂਮਿਕਾ' ਚ ਨਜ਼ਰ ਆਉਣਗੇ। ਰਿਲੀਜ਼ ਕੀਤੇ ਪੋਸਟਰ 'ਚ ਸੈਫ ਹੱਥਾਂ 'ਚ ਤਲਵਾਰ ਲੈ ਕੇ ਬੈਠੇ ਦਿਖਾਈ ਦੇ ਰਹੇ ਹਨ। ਇਸ ਨੂੰ ਸ਼ੇਅਰ ਕਰਦੇ ਅਜੇ ਨੇ ਟਵੀਟ ਕਰ ਲਿਖਿਆ, “ਉਦੈਭਾਨ ਦੀ ਅਦਾਲਤ 'ਚ ਗਲਤੀ ਲਈ ਮੁਆਫੀ ਨਹੀਂ ਸਿਰਫ ਸਜ਼ਾ ਮਿਲਦੀ ਹੈ। 'ਤਾਨਾਜੀ ਦ ਅਨਸੰਗ ਵਾਰੀਅਰ' 10 ਜਨਵਰੀ, 2020 ਨੂੰ ਸਿਨੇਮਾ ਘਰਾਂ 'ਚ, 'ਤਾਨਾਜੀ ਦ ਅਨਸੰਗ ਵਾਰੀਅਰ' ਦਾ ਟ੍ਰੇਲਰ 19 ਨਵੰਬਰ ਨੂੰ। ਹੁਣ ਫ਼ਿਲਮ ਦੇ ਹੋਰ ਕਿਰਦਾਰ ਪੇਸ਼ ਕੀਤੇ ਗਏ ਹਨ। ਇਸ 'ਚ ਅਦਾਕਾਰ ਸ਼ਾਰਦ ਕੇਲਕਰ ਦਿਖਾਈ ਵੀ ਨਜ਼ਰ ਆ ਰਹੇ ਹਨ। ਸ਼ਾਰਦ ਕੇਲਕਰ ਫ਼ਿਲਮ 'ਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਭੂਮਿਕਾ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਔਰੰਗਜ਼ੇਬ ਦਾ ਕਿਰਦਾਰ ਵੀ ਫ਼ਿਲਮ 'ਚ ਦਿਖਾਈ ਦੇਵੇਗਾ। ਇਸ ਲੁੱਕ ਨੂੰ ਸਾਂਝਾ ਕਰਦਿਆਂ ਅਜੈ ਨੇ ਲਿਖਿਆ, “ਔਰੰਗਜ਼ੇਬ ਮੁਗਲ ਸਮਰਾਟ - ਸਾਡਾ ਮਕਸਦ ਹਿੰਦੁਸਤਾਨ ਨੂੰ ਹਾਸਲ ਕਰਨ ਦਾ ਹੈ।” ਇਸ 'ਚ ਛਤਰਪਤੀ ਸ਼ਿਵਾਜੀ ਦੀ ਮਾਂ ਦਾ ਕਿਰਦਾਰ ਵੀ ਦੇਖਣ ਨੂੰ ਮਿਲੇਗਾ। ਫ਼ਿਲਮ 'ਚ ਜੀਜਾਮਾਤਾ ਦਾ ਪਹਿਲਾ ਲੁੱਕ ਰਿਲੀਜ਼ ਕੀਤਾ ਗਿਆ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਅਜੇ ਦੇਵਗਨ ਨੇ ਲਿਖਿਆ, "ਜੀਜਾਮਾਤਾ- ਅਸੀਂ ਉਦੋਂ ਤਕ ਚੱਪਲਾਂ ਨਹੀਂ ਪਾਵਾਂਗੇ ਜਦੋਂ ਤੱਕ ਕਿ ਕੌਂਢਾਣਾ 'ਤੇ ਭਗਵਾ ਲਹਿਰਾਇਆ ਨਹੀਂ ਜਾਂਦਾ।" ਅਜੈ ਇੱਕ ਵਾਰ ਫਿਰ ਆਪਣੀ ਪਤਨੀ ਕਾਜੋਲ ਨਾਲ 'ਤਾਨਾਜੀ: ਦ ਅਨਸੰਗ ਵਾਰੀਅਰ' ਵਿੱਚ ਨਜ਼ਰ ਆਉਣਗੇ। ਦੱਸ ਦੇਈਏ ਕਿ ਅਜੇ ਦੇਵਗਨ ਤਾਨਾਜੀ ਮਾਲੁਸਰੇ ਦੀ ਭੂਮਿਕਾ ਨਿਭਾਅ ਰਹੇ ਹਨ, ਜੋ ਕਿ ਸ਼ਿਵਾਜੀ ਦੀ ਸੈਨਾ 'ਚ ਸੀ। ਇਸ ਫ਼ਿਲਮ ਦਾ ਨਿਰਦੇਸ਼ਨ ਓਮ ਰਾਵਤ ਕਰ ਰਹੇ ਹਨ। ਅਜੈ ਤੇ ਭੂਸ਼ਣ ਕੁਮਾਰ ਫ਼ਿਲਮ ਦੇ ਸਹਿ ਨਿਰਮਾਤਾ ਹਨ। ਫ਼ਿਲਮ 10 ਜਨਵਰੀ, 2020 ਨੂੰ ਰਿਲੀਜ਼ ਹੋਵੇਗੀ।