'ਏਬੀਪੀ ਨਿਊਜ਼' ਨੂੰ ਮਿਲੀ ਜਾਣਕਾਰੀ ਮੁਤਾਬਕ ਦੋਹਾਂ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਮੌਕੇ ਪ੍ਰਸਿੱਧ ਤਾਮਿਲਨਾਡੂ ਦੇ ਤਿਰੂਪਤੀ ਮੰਦਰ ‘ਚ ਪੂਜਾ ਕਰਨ ਤੇ ਫਿਰ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਦਾ ਫੈਸਲਾ ਕੀਤਾ ਹੈ।
'ਏਬੀਪੀ ਨਿਊਜ਼' ਨੂੰ ਇੱਕ ਖਾਸ ਸ੍ਰੋਤ ਤੋਂ ਜਾਣਕਾਰੀ ਮਿਲੀ ਹੈ ਕਿ ਦੀਪਿਕਾ ਤੇ ਰਣਵੀਰ ਕੱਲ੍ਹ ਯਾਨੀ 13 ਨਵੰਬਰ ਨੂੰ ਤਿਰੂਪਤੀ ਤੋਂ ਬਾਅਦ ਅੰਮ੍ਰਿਤਸਰ ਲਈ ਰਵਾਨਾ ਹੋਣਗੇ। ਜ਼ਿਕਰਯੋਗ ਹੈ ਕਿ ਇਸ ਧਾਰਮਿਕ ਯਾਤਰਾ ਦੌਰਾਨ ਦੀਪਿਕਾ ਤੇ ਰਣਵੀਰ ਨਾਲ ਉਨ੍ਹਾਂ ਦੇ ਦੋਵੇਂ ਕਰੀਬੀ ਪਰਿਵਾਰ ਵੀ ਇਕੱਠੇ ਹੋਣਗੇ। ਮਿਲੀ ਜਾਣਕਾਰੀ ਅਨੁਸਾਰ 14 ਨਵੰਬਰ ਨੂੰ ਦੀਪਿਕਾ ਤੇ ਰਣਵੀਰ ਤਿਰੂਪਤੀ ਮੰਦਰ ਵਿੱਚ ਬਾਲਾਜੀ ਭਗਵਾਨ ਦੇ ਦਰਸ਼ਨ ਕਰਨਗੇ ਤੇ ਇਸ ਤੋਂ ਬਾਅਦ ਉਹ ਪਦਮਾਵਤੀ ਮੰਦਰ ਵੀ ਜਾਣਗੇ।
ਤਿਰੂਪਤੀ ਤੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਦੀਪਿਕਾ ਤੇ ਰਣਵੀਰ ਆਪਣੇ ਪਰਿਵਾਰਾਂ ਨਾਲ 15 ਨਵੰਬਰ ਨੂੰ ਮੁੰਬਈ ਵਾਪਸ ਪਰਤਣਗੇ। ਦੱਸ ਦੇਈਏ ਕਿ 14 ਨਵੰਬਰ ਨੂੰ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਦੇ ਵਿਆਹ ਨੂੰ ਇੱਕ ਸਾਲ ਪੂਰਾ ਹੋ ਰਿਹਾ ਹੈ।