ਮੁੰਬਈ: ਏਕਤਾ ਕਪੂਰ ਦੇ ਨਵੇਂ ਸ਼ੋਅ ‘ਨਾਗਿਨ-4’ ਦਾ ਕਿਰਦਾਰ ਐਕਟਰਸ ਜੈਸਮਿਨ ਭਸੀਨ ਨਿਭਾ ਰਹੀ ਹੈ। ਇਸ ਸ਼ੋਅ ਦਾ ਪ੍ਰੋਮੋ ਰਿਲੀਜ਼ ਕਰ ਦਿੱਤਾ ਗਿਆ ਹੈ। ਪ੍ਰੋਮੋ ਰਿਲੀਜ਼ ਕਰ ਏਕਤਾ ਨੇ ਨਾਗਿਨ ਦਾ ਰੋਲ ਕਰ ਰਹੀ ਜੈਸਮਿਨ ਦਾ ਸਵਾਗਤ ਕੀਤਾ ਹੈ। ਏਕਤਾ ਨੇ ਪ੍ਰੋਮੋ ਸ਼ੇਅਰ ਕਰ ਲਿਖੀਆ, “ਨਾਗਿਨ ਦੇ ਸੰਸਾਰ ‘ਚ ਸਵਾਗਤ ਹੈ ਜੈਸਮਿਨ ਭਸੀਨ। ਨਾਗਿਨ ਭਾਗਿਆ ਦਾ ਜ਼ਹਿਰੀਲਾਂ ਖੇਡ”।

ਜੈਸਮਿਨ ਨਾਗਿਨ ਦੇ ਅੰਦਾਜ਼ ‘ਚ ਕਾਫੀ ਖੂਬਸੂਰਤ ਲੱਗ ਰਹੀ ਹੈ। ਇਸ ‘ਚ ਜੈਸਮਿਨ ਨੇ ਟ੍ਰੈਡੀਸ਼ਨਲ ਡ੍ਰੈਸ ਪਾਈ ਹੈ। ਇਸ ਦੇ ਨੲਲ਼ ਹੀ ਸ਼ੋਅ ‘ਚ ਨਿਆ ਸ਼ਰਮਾ ਦਾ ਨਾਂ ਅਤੇ ਐਕਟਰਸ ਸਾਯੰਤਨੀ ਘੋਸ਼ ਦੀ ਐਂਟਰੀ ਦੀ ਖ਼ਬਰ ਹੈ।


ਜੈਸਮਿਨ ਭਸੀਨ ਨੇ ਅਜੇ ਤਕ ਦੇ ਕਰਿਅਰ ‘ਚ ‘ਦਿਲ ਤੋ ਹੈੱਪੀ ਹੈ ਜੀ’ ਅਤੇ ‘ਖ਼ਤਰੋਂ ਕੇ ਖਿਲਾੜੀ’ ‘ਚ ਨਜ਼ਰ ਆ ਚੁੱਕੀ ਹੈ। ਜੈਸਮੀਨ ਦੀ ਐਕਟਿੰਗ ਲੋਕਾਂ ਨੂੰ ਕਾਫੀ ਪਸੰਦ ਹੈ। ਹੁਣ ਨਾਗਿਨ-4 ਉਹ ਲੋਕਾਂ ਨੂੰ ਕਿੰਨਾ ਇੰਪ੍ਰੇਸ ਕਰ ਪਾਉਂਦੀ ਹੈ ਅਤੇ ਉਹ ਨੈਗਟਿਵ ਜਾਂ ਪੋਜ਼ਟਿਵ ਕਿਰਦਾਰ ਕਰਦੀ ਹੈ ਇਹ ਸ਼ੋਅ ਦੇ ਆਨ-ਏਅਰ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।