ਨਵੀਂ ਦਿੱਲੀ: ਨੌਕਰੀਪੇਸ਼ਾ ਲੋਕਾਂ ਨੂੰ ਵੱਡਾ ਵਿੱਤੀ ਝਟਕਾ ਲੱਗ ਸਕਦਾ ਹੈ। ਦਰਅਸਲ, ਅਗਲੇ ਵਿੱਤੀ ਸਾਲ ਤੋਂ ਨੌਕਰੀਪੇਸ਼ਾ ਲੋਕਾਂ ਦੀ ਟੈਕ ਹੋਮ ਸੈਲਰੀ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ। ਅਗਲੇ ਸਾਲ ਤੋਂ ਨਵੇਂ ਤਨਖਾਹ ਨਿਯਮਾਂ ਮੁਤਾਬਕ, ਕਰਮਚਾਰੀਆਂ ਦੇ ਪੈਕੇਜ ਦਾ ਪੁਨਰਗਠਨ ਕੀਤਾ ਜਾ ਸਕਦਾ ਹੈ, ਜਿਸ ਕਾਰਨ ਟੈਕ-ਹੋਮ ਤਨਖਾਹ ਵਿੱਚ ਕਮੀ ਆ ਸਕਦੀ ਹੈ।

ਰਿਪੋਰਟਾਂ ਮੁਤਾਬਕ, ਕਰਮਚਾਰੀਆਂ ਦੀ ਟੈਕ-ਹੋਮ ਸੈਲਰੀ ਨਵੇਂ ਵਿੱਤੀ ਸਾਲ (1 ਅਪਰੈਲ 2021) ਤੋਂ ਘਟਣ ਦੀ ਉਮੀਦ ਹੈ। ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਨਵੇਂ ਤਨਖਾਹ ਨਿਯਮਾਂ ਮੁਤਾਬਕ ਕਰਮਚਾਰੀਆਂ ਦੇ ਤਨਖਾਹ ਪੈਕੇਜ ਦਾ ਪੁਨਰਗਠਨ ਕੀਤਾ ਜਾਵੇਗਾ, ਜਿਸ ਕਾਰਨ ਟੈਕ-ਹੋਮ ਸੈਲਰੀ ਘੱਟ ਸਕਦੀ ਹੈ। ਸੰਸਦ ਤੋਂ ਪਾਸ ਕੀਤਾ ਨਵਾਂ ਕੋਡ ਆਫ਼ ਵੇਜਿਜ਼-2019 ਅਗਲੇ ਵਿੱਤੀ ਸਾਲ ਤੋਂ ਲਾਗੂ ਹੋ ਜਾਵੇਗਾ।

10 ਕਰੋੜ ਦੀਆਂ ਨਸ਼ੀਲੀਆਂ ਦਵਾਈਆਂ ਬਰਾਮਦ, ਰੇਵ ਪਾਰਟੀ 'ਚ ਹੋਣਾ ਸੀ ਇਸਤੇਮਾਲ

ਬੇਸਿਕ ਸੈਲਰੀ 'ਚ ਹੋਵੇਗਾ ਵਾਧਾ

ਨਵੇਂ ਨਿਯਮਾਂ ਤਹਿਤ, ਮਾਲਕਾਂ ਨੂੰ ਮੁੱਢਲੀ ਸੈਲਰੀ 'ਚ ਵਾਧਾ ਕਰਨਾ ਹੋਵੇਗਾ, ਨਤੀਜੇ ਵਜੋਂ ਗਰੈਚੂਟੀ ਅਦਾਇਗੀਆਂ ਤੇ ਪ੍ਰੋਵੀਡੈਂਟ ਫੰਡ (ਪੀਐਫ) ਵਿੱਚ ਕਰਮਚਾਰੀਆਂ ਦੇ ਯੋਗਦਾਨ ਵਿੱਚ ਅਨੁਪਾਤ ਵਾਧਾ ਹੋਵੇਗਾ। ਰਿਪੋਰਟਾਂ ਅਨੁਸਾਰ, ਨਵੇਂ ਨਿਯਮਾਂ ਤਹਿਤ ਭੱਤੇ ਕੁੱਲ ਮੁਆਵਜ਼ੇ ਦੇ 50 ਪ੍ਰਤੀਸ਼ਤ ਤੋਂ ਵੱਧ ਨਹੀਂ ਹੋ ਸਕਦੇ। ਇਸ ਦਾ ਮਤਲਬ ਹੈ ਕਿ ਅਗਲੇ ਸਾਲ ਅਪਰੈਲ ਤੋਂ ਮੁੱਢਲੀ ਤਨਖਾਹ 50 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਹੋਵੇਗੀ।

ਇਸ ਦੇ ਨਾਲ ਹੀ ਮੁੱਢਲੀ ਤਨਖਾਹ ਵਿੱਚ ਵਾਧਾ ਬਹੁਤੇ ਕਰਮਚਾਰੀਆਂ ਦੇ ਪੀਐਫ ਯੋਗਦਾਨ ਵਿੱਚ ਵਾਧਾ ਕਰੇਗਾ। ਇਸ ਵਿਚ ਕਰਮਚਾਰੀਆਂ ਦਾ ਫਾਇਦਾ ਇਹ ਹੋਏਗਾ ਕਿ ਇਸ ਨਾਲ ਕਰਮਚਾਰੀਆਂ ਦੀ ਰਿਟਾਇਰਮੈਂਟ ਤੋਂ ਬਾਅਦ ਗ੍ਰੈਚੂਟੀ ਦੀ ਰਕਮ ਵਿਚ ਵਾਧਾ ਹੋਵੇਗਾ। ਅਸਲ ਵਿੱਚ, ਗ੍ਰੈਚੂਟੀ ਦਾ ਮੁਲਾਂਕਣ ਮੁੱਢਲੀ ਤਨਖਾਹ ਦੇ ਅਧਾਰ 'ਤੇ ਕੀਤਾ ਜਾਂਦਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904