ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦੀ ਪੁਲਿਸ ਨੂੰ ਨਸ਼ਾ ਫੜਨ ਦੇ ਮਾਮਲੇ ਵਿੱਚ ਵੱਡੀ ਸਫਲਤਾ ਮਿਲੀ ਹੈ। ਦਿੱਲੀ ਪੁਲਿਸ ਦੀ ਰੇਲਵੇ ਪੁਲਿਸ ਇਕਾਈ ਨੇ ਇਹ ਖੇਪ ਜ਼ਬਤ ਕਰ ਲਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਨਾਈਜੀਰੀਅਨ ਨਾਗਰਿਕ ਤੇ ਉਸ ਦੀ ਮਹਿਲਾ ਦੋਸਤ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਜਾਣਕਾਰੀ ਮੁਤਾਬਕ ਪੁਲਿਸ ਨੂੰ 10.5 ਕਿਲੋ ਐਮਫੇਟਾਮਾਈਨ ਬਰਾਮਦ ਹੋਇਆ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸ ਦੀ ਕੀਮਤ 10 ਕਰੋੜ ਦੱਸੀ ਗਈ ਹੈ। ਇਹ ਬੰਗਲੌਰ ਤੋਂ ਲਿਆਂਦਾ ਗਿਆ ਸੀ ਤੇ ਰੇਵ ਪਾਰਟੀ ਵਿੱਚ ਇਸਤੇਮਾਲ ਕੀਤਾ ਜਾਣਾ ਸੀ।

ਇਸ ਮਾਮਲੇ 'ਤੇ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਕਿਹਾ ਸੀ ਕਿ ਭਾਰਤ ਵਿੱਚ ਰਹਿਣ ਵਾਲਾ ਅਫਰੀਕੀ ਇਸ ਗਰੋਹ ਦਾ ਕਿੰਗਪਿਨ ਹੈ ਤੇ ਉਸ ਨੂੰ ਹਾਲ ਹੀ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਉਸੇ ਸਮੇਂ ਉਸ ਕੋਲੋ 1.75 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਇੰਨਾ ਹੀ ਨਹੀਂ, ਨਾਰਕੋਟਿਕਸ ਕੰਟਰੋਲ ਬਿਊਰੋ ਦੀ ਜਾਂਚ ਤੋਂ ਪਤਾ ਚੱਲਿਆ ਕਿ ਇਸ ਸਿੰਡੀਕੇਟ ਦਾ ਮੌਡੀਊਲ ਪੂਰੀ ਤਰ੍ਹਾਂ ਭਾਰਤ ‘ਤੇ ਅਧਾਰਤ ਹੈ, ਜਿਸ ਦਾ ਅੱਜ ਪਰਦਾਫਾਸ਼ ਹੋਇਆ ਹੈ।

Support farmers: ਕਿਸਾਨ ਅੰਦੋਲਨ ਨਾਲ ਡਟੇ ਖੇਤੀਬਾੜੀ ਵਿਗਿਆਨੀ, ਮੰਤਰੀ ਤੋਂ ਐਵਾਰਡ ਲੈਣੋਂ ਇਨਕਾਰ

ਇਸ ਤੋਂ ਇਲਾਵਾ ਐਨਸੀਬੀ ਨੂੰ ਕੀਤੀ ਗਈ ਜਾਂਚ ਤੋਂ ਪਤਾ ਲੱਗਿਆ ਕਿ ਇਸ ਗਰੋਹ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਭਾਰਤ ਵਿੱਚ ਲਗਪਗ 52 ਕਿਲੋਗ੍ਰਾਮ ਕੰਟ੍ਰਾਬੇਂਡ ਦੀ ਸਮੱਗਲਿੰਗ ਕੀਤੀ ਸੀ। ਦੱਸ ਦੇਈਏ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਇਹ ਕਾਰਵਾਈ 1 ਸਤੰਬਰ 2020 ਨੂੰ ਸ਼ੁਰੂ ਕੀਤੀ ਸੀ, ਜੋ ਸਤੰਬਰ 2020 ਤੱਕ ਜਾਰੀ ਰਹੀ।

1 ਸਤੰਬਰ 2020 ਨੂੰ ਦਿੱਲੀ ਵਿੱਚ 970 ਗ੍ਰਾਮ ਹੈਰੋਇਨ ਦਾ ਪਾਰਸਲ ਜ਼ਬਤ ਕੀਤਾ ਗਿਆ। ਇਸ ਦੇ ਬਾਅਦ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਡਿਜੀਟਲ ਫੁੱਟ ਪ੍ਰਿੰਟ ਤੇ ਡਿਜੀਟਲ ਫੋਰੈਂਸਿਕ ਵਿਸ਼ਲੇਸ਼ਣ ਦੇ ਅਧਾਰ 'ਤੇ ਖੁਫੀਆ ਜਾਣਕਾਰੀ ਇਕੱਠੀ ਕੀਤੀ ਤੇ ਫਿਰ ਇਸ ਗਰੋਹ ਨੂੰ ਕਾਬੂ ਕਰਨ ਦੀ ਯੋਜਨਾ ਬਣਾਈ ਸੀ।

ਘਰ ਤੇ ਦੁਕਾਨਾਂ ਨੂੰ ਗਹਿਣੇ ਰੱਖ ਸੋਨੂੰ ਸੂਦ ਨੇ ਕੀਤੀ ਲੋੜਵੰਦਾਂ ਦੀ ਮਦਦ, ਐਕਟਰ ਨੇ ਲਿਆ 10 ਕਰੋੜ ਦਾ ਕਰਜ਼ਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904