ਮੁਬਈ: ਕੋਰੋਨਾ ਪੀਰੀਅਡ ਦੌਰਾਨ ਸੋਨੂੰ ਸੂਦ ਨੇ ਸਭ ਦਾ ਦਿਲ ਜਿੱਤ ਲਿਆ ਸੀ। ਲੌਕਡਾਉਨ ਦੌਰਾਨ ਸੋਨੂੰ ਸੂਦ ਦੀ ਦਰਿਆਦਿਲੀ ਵੇਖੀ ਗਈ ਤੇ ਅਜੇ ਵੀ ਜਾਰੀ ਹੈ। ਬਹੁਤ ਸਾਰੇ ਲੋਕਾਂ ਨੇ ਸੋਨੂੰ ਨੂੰ ਅਸਲ ਸੂਪਰ ਹੀਰੋ ਕਿਹਾ। ਬਹੁਤ ਸਾਰੇ ਲੋਕਾਂ ਨੇ ਆਪਣੇ ਅੰਦਾਜ਼ ਵਿੱਚ ਸੋਨੂੰ ਸੂਦ ਦੀ ਸ਼ਲਾਘਾ ਵੀ ਕੀਤੀ। ਅਜਿਹੀ ਸਥਿਤੀ ਵਿੱਚ ਸੋਨੂੰ ਸੂਦ ਦੀ ਜ਼ਿੰਮੇਵਾਰੀ ਹੁਣ ਹੋਰ ਵੀ ਵਧ ਗਈ ਹੈ। ਲੱਗਦਾ ਹੈ ਕਿ ਸੋਨੂੰ ਸੂਦ ਨੇ ਆਪਣੀ ਜ਼ਿੰਮੇਵਾਰੀ ਸਮਝਦਿਆਂ ਇਹ ਵੱਡਾ ਕਦਮ ਚੁੱਕਿਆ ਹੈ।

ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਅਸੀਂ ਕਿਹੜੇ ਵੱਡੇ ਕਦਮ ਦੀ ਗੱਲ ਕਰ ਰਹੇ ਹਾਂ, ਤਾਂ ਦੱਸ ਦਈਏ ਕਿ ਪਰਵਾਸੀ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਤੇ ਖਾਣ-ਪੀਣ ਦਾ ਪ੍ਰਬੰਧ ਕਰਨ, ਲੋਕਾਂ ਦੇ ਰਹਿਣ ਲਈ ਘਰ ਬਣਾਉਣ, ਬੱਚਿਆਂ ਤੇ ਬੇਰੁਜ਼ਗਾਰਾਂ ਲਈ ਸਿੱਖਿਆ ਦਾ ਪ੍ਰਬੰਧ ਕਰਨ ਤੇ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਸੋਨੂੰ ਨੇ ਵੱਡਾ ਕਦਮ ਚੁੱਕਿਆ ਸੀ। ਦਰਅਸਲ, ਸੋਨੂੰ ਸੂਦ ਨੇ ਉਨ੍ਹਾਂ ਦੀਆਂ 8 ਜਾਇਦਾਦਾਂ ਨੂੰ ਗਹਿਣੇ ਰੱਖ ਕੇ ਲੋਕਾਂ ਦੀ ਮਦਦ ਕੀਤੀ ਹੈ ਤੇ ਅਜੇ ਵੀ ਇਹ ਅੱਗੇ ਕਰ ਰਹੇ ਹਨ।

Farmers Protest: ਸਿੰਘੂ ਸਰਹੱਦ 'ਤੇ ਇੱਕ ਹੋਰ ਕਿਸਾਨ ਸ਼ਹੀਦ, ਠੰਢ ਲੱਗਣ ਕਾਰਨ ਹੋਈ ਮੌਤ

ਖਬਰਾਂ ਮੁਤਾਬਕ ਸੋਨੂੰ ਸੂਦ ਨੇ ਜੁਹੂ ਵਿੱਚ ਆਪਣੀ 8 ਜਾਇਦਾਦਾਂ 10 ਕਰੋੜ ਰੁਪਏ ਇਕੱਤਰ ਕਰਨ ਦਾ ਵਾਅਦਾ ਕੀਤਾ ਹੈ। ਇੱਕ ਵੈਬ ਪੋਰਟਲ ਮਨੀਕੰਟਰੌਲ ਕੋਲ ਰਜਿਸਟ੍ਰੇਸ਼ਨ ਦਸਤਾਵੇਜ਼ਾਂ ਮੁਤਾਬਕ ਸੋਨੂੰ ਨੇ ਮੁੰਬਈ ਦੇ ਜੁਹੂ ਖੇਤਰ ਵਿਚ ਸਥਿਤ ਆਪਣੀਆਂ ਦੋ ਦੁਕਾਨਾਂ ਤੇ 6 ਫਲੈਟਾਂ ਨੂੰ ਗਿਰਵੀ ਰੱਖੀਆ ਹੈ। ਇਹ ਦੋਵੇਂ ਦੁਕਾਨਾਂ ਗਰਾਉਂਡ ਫਲੌਰ 'ਤੇ ਹਨ ਤੇ ਫਲੈਟ ਸ਼ਿਵ ਸਾਗਰ ਸਹਿਕਾਰੀ ਹਾਊਸਿੰਗ ਸੁਸਾਇਟੀ ਵਿੱਚ ਹਨ। ਇਹ ਹਾਊਸਿੰਗ ਸੁਸਾਇਟੀ ਇਸਕਨ ਮੰਦਰ ਦੇ ਨੇੜੇ ਏਬੀ ਨਾਇਰ ਰੋਡ 'ਤੇ ਸਥਿਤ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904