ਨਵੀਂ ਦਿੱਲੀ:ਖੇਤੀ ਕਾਨੂਨੂਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ 9 ਦਸੰਬਰ ਨੂੰ 14 ਦਿਨ ਹੋ ਗਏ ਹਨ। ਕਿਸਾਨ ਦਿੱਲੀ ਦੀ ਸਿੰਘੂ, ਟਿੱਕਰੀ ਅਤੇ ਗਾਜ਼ਪੁਰ ਬਾਰਡਰ 'ਤੇ ਧਰਨਾ ਦੇ ਰਹੇ ਹਨ। ਅਜਿਹੇ 'ਚ ਸਿੰਘੂ ਬਾਰਡਰ 'ਤੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਕਿਸਾਨ ਦਾ ਨਾਂ ਅਜੇ ਮੋਰ ਹੈ।



ਮਿਲੀ ਜਾਣਕਾਰੀ ਮੁਤਾਬਕ 32 ਸਾਲਾ ਅਜੇ ਠੰਢ ਲੱਗਣ ਕਾਰਨ ਮੌਤ ਹੋਈ ਹੈ। ਅਜੇ ਦੀ ਦੇਹ ਟ੍ਰੇਕਟਰ ਟਰਾਲੀ ਤੋਂ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅੰਦੋਲਨ ਦੌਰਾਨ ਅਜੇ ਇਸੇ ਟਰਾਲੀ 'ਚ ਸੌਂਦਾ ਸੀ। ਮ੍ਰਤਕ ਕਿਸਾਨ ਸੋਨੀਪਤ ਦੇ ਗੋਹਾਨਾ ਦਾ ਵਸਨੀਕ ਸੀ। ਜੇ ਪਿਛਲੇ 10 ਦਿਨ ਤੋਂ ਇਸ ਸੰਘਰਸ਼ ਦਾ ਹਿੱਸਾ ਸੀ।


Farmers Protest: ਸਰਕਾਰ ਨਹੀਂ ਲਵੇਗੀ ਖੇਤੀ ਕਾਨੂੰਨ ਵਾਪਸ, 3 ਵੱਡੀਆਂ ਸੋਧਾਂ ਲਈ ਸਹਿਮਤ, ਜਾਣੋ ਕਿੱਥੇ ਫਸਿਆ ਕਿਸਾਨਾਂ ਤੇ ਸਰਕਾਰ ਦਾ ਪੇਚਾ


ਅਜੈ ਦੇ ਪਰਿਵਾਰ ਵਿੱਚ ਤਿੰਨ ਬੱਚੇ, ਪਤਨੀ ਅਤੇ ਬਜ਼ੁਰਗ ਮਾਪੇ ਹਨ। ਅਜੇ ਮੋਰ ਆਪਣੇ ਪਿੰਡ ਖੇਤੀ ਕਰਦਾ ਸੀ। ਉਸ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਵਿੱਚ ਹਫੜਾ-ਦਫੜੀ ਮੱਚ ਗਈ। ਕਈ ਅੰਦੋਲਨਕਾਰੀ ਕਿਸਾਨਾਂ ਦੇ ਤੇਜ਼ ਬੁਖਾਰ ਦੀ ਖ਼ਬਰ ਮਿਲਣ ਤੋਂ ਬਾਅਦ ਸੋਨੀਪਤ ਦੇ ਡੀਐਮ ਨੇ ਉਨ੍ਹਾਂ ਦੇ ਕੋਰੋਨਾਵਾਇਰਸ ਟੈਸਟ ਕਰਵਾਉਣ ਦੀ ਹਦਾਇਤ ਕੀਤੀ।



ਦੱਸ ਦਈਏ ਕਿ ਦਿੱਲੀ ਵਿੱਚ ਠੰਡ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਮੰਗਾਂ ਦੀ ਪੂਰਤੀ ਨਾ ਹੋਣ ਕਾਰਨ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਕਿਸਾਨ ਸੜਕਾਂ 'ਤੇ ਸੌਣ ਲਈ ਮਜਬੂਰ ਹਨ। ਬਹੁਤ ਸਾਰੀਆਂ ਸੰਸਥਾਵਾਂ ਕਿਸਾਨਾਂ ਦੀ ਮਦਦ ਲਈ ਅੱਗੇ ਆਈਆਂ ਹਨ ਅਤੇ ਕਿਸਾਨਾਂ ਨੂੰ ਠੰਢ ਤੋਂ ਬਚਾਉਣ ਲਈ ਰਜਾਈਆਂ, ਗੱਦੇ, ਕੰਬਲ ਆਦਿ ਮੁਹੱਈਆ ਕਰਵਾ ਰਹੀਆਂ ਹਨ।


Farmer anthem Song: ਕਿਸਾਨਾਂ ਅੰਦੋਲਨ ਦੀ ਹਮਾਇਤ 'ਚ ਕਿਸਾਨ ਐਂਥਮ ਲਾਂਚ, 'ਹੱਕ ਹੈ ਕਿਸਾਨ ਕਾ ਖੈਰਾਤ ਨਹੀਂ, ਲੈ ਲੇਂਗੇ ਹੱਕ ਤੇ ਮਜ਼ਾਕ ਨਹੀਂ'


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904