ਚੰਡੀਗੜ੍ਹ: ਕਿਸਾਨ ਅੰਦੋਲਨ 'ਚ ਪੰਜਾਬ ਦੇ ਕਲਾਕਾਰਾਂ ਦਾ ਵੱਡਾ ਸਾਥ ਮਿਲਿਆ ਹੈ। ਕਲਾਕਾਰਾਂ ਨੇ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਆਪਣੇ ਗੀਤਾਂ ਰਾਹੀਂ ਲੋਕਾਂ ਅੱਗੇ ਪੇਸ਼ ਕੀਤਾ ਜਿਸ ਕਰਕੇ ਉਨ੍ਹਾਂ ਨੇ ਟੂ-ਟਿਊਬ 'ਤੇ ਟ੍ਰੈਂਡਿੰਗ ਕਰਨਾ ਸ਼ੁਰੂ ਕੀਤਾ। ਇਸ ਦਰਮਿਆਨ ਕਈ ਕਲਾਕਾਰਾਂ ਨੇ ਇਸ ਸਬੰਧੀ ਗਾਣੇ ਕਰਕੇ ਕਿਸਾਨਾਂ ਦੇ ਹੌਂਸਲੇ ਵਧਾਏ।


ਹੁਣ ਗਾਇਕ ਮਨਕੀਰਤ ਔਲਖ, ਜੈਸ ਬਾਜਵਾ, ਅਫਸਾਨਾ ਖ਼ਾਨ, ਜੋਰਡਨ ਸੰਧੂ, ਦਿਲਪ੍ਰੀਤ ਢਿੱਲੋ, ਡੀਜੇ ਫਲੋ, ਸ੍ਰੀ ਬਰਾੜ, ਬੌਬੀ ਸੰਧੂ, ਨਿਵਾਨ ਭੁੱਲਰ ਅਤੇ ਫਾਜ਼ਿਲਪੁਰੀਆ ਦਾ ਇੱਕ ਗੀਤ ਸਾਹਮਣੇ ਆਇਆ ਹੈ ਜਿਸਦਾ ਨਾਂ ਹੈ “ਕਿਸਾਨ ਐਂਥਮ”।



ਇਸ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਬੈਰੀਕੇਡ ਹਟਾ ਕੇ ਤੇ ਪਾਣੀ ਦੀਆਂ ਬੁਛਾੜਾਂ ਨੂੰ ਸਹਿ ਕੇ ਵੀ ਕਿਸਾਨ ਅੱਗੇ ਵਧੇ। ਲੰਗਰ ਕਿਵੇਂ ਚਲਾਏ ਜਾ ਰਹੇ ਹਨ, ਕਿਵੇਂ ਹਰਿਆਣਾ ਦੀਆਂ ਔਰਤਾਂ ਕਿਸਾਨਾਂ ਲਈ ਲੰਗਰ ਬਣਾ ਰਹੀਆਂ ਹਨ। ਕਿਸਾਨਾਂ ਦੇ ਸੰਘਰਸ਼ 'ਤੇ ਚੱਲਣ ਵਾਲੇ ਇਨ੍ਹਾਂ ਗਾਣਿਆਂ ਨੂੰ ਸਿੰਘੂ ਤੇ ਟਿੱਕਰੀ ਸਰਹੱਦ 'ਤੇ ਪ੍ਰਦਰਸ਼ਨ ਕਰਨ ਵਾਲਿਆਂ ਨੇ ਖੂਬ ਪਸੰਦ ਕੀਤਾ ਹੈ।

ਇਸ ਦੇ ਨਾਲ ਹੀ ਦੱਸ ਦਈਏ ਕਿ ਕਿਸਾਨ ਅੰਦੋਲਨ ਨੂੰ ਅੱਜ 14ਵਾਂ ਦਿਨ ਹੈ। ਇਸ ਕੜਾਕੇ ਦੀ ਠੰਢ 'ਚ ਵੀ ਕਿਸਾਨ ਦਿੱਲੀ ਹਰਿਆਣਾ ਸਰਹੱਦ 'ਤੇ ਆਪਣੇ ਹੱਕਾਂ ਲਈ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ। ਇਸੇ ਦਰਮਿਆਨ ਬੀਤੇ ਦਿਨੀਂ ਕਿਸਾਨਾਂ ਵਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਜਿਸ ਨੂੰ ਹਰ ਕਿੱਤੇ ਦੇ ਲੋਕਾਂ ਨੇ ਹੁੰਗਾਰਾ ਦਿੱਤਾ ਤੇ ਕਿਸਾਨਾਂ ਦੀ ਆਵਾਜ਼ ਨੂੰ ਕਾਮਯਾਬ ਬਣਾਇਆ।

ਪੈਟਰੋਲ ਪੰਪਾਂ ਦੇ ਨਾਂ 'ਨਰਿੰਦਰ ਮੋਦੀ ਵਸੂਲੀ ਕੇਂਦਰ' ਰੱਖਣ ਦਾ ਸੁਝਾਅ, ਤੇਲ ਕੀਮਤਾਂ ਵਧਣ ਮਗਰੋਂ ਹਾਹਾਕਾਰ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904