ਨਵੀਂ ਦਿੱਲੀ: ਰਾਜਸਭਾ ਸਾਂਸਦ ਤੇ ਭਾਜਪਾ ਦੇ ਸੀਨੀਅਰ ਨੇਤਾ ਸੁਬਰਾਮਨੀਅਮ ਸਵਾਮੀ ਨੇ ਦੋ ਦਿਨ ਪਹਿਲਾਂ ਕੇਂਦਰ ਸਰਕਾਰ 'ਤੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਨਿਸ਼ਾਨਾਂ ਸਾਧਿਆ ਸੀ। ਇਸ ਤੋਂ ਠੀਕ ਦੋ ਦਿਨਾਂ ਬਾਅਦ, ਬੁੱਧਵਾਰ ਨੂੰ ਕਾਂਗਰਸ ਪਾਰਟੀ ਦੇ ਇੱਕ ਨੌਜਵਾਨ ਨੇਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਨਿੱਜੀ ਹਮਲਾ ਬੋਲਿਆ ਹੈ।।

ਕਾਂਗਰਸ ਨੇਤਾ ਨੇ ਟਵਿੱਟਰ ਤੇ ਟਵੀਟ ਕਰਦੇ ਹੋਏ ਲਿਖਿਆ, " ਪੈਟਰੋਲ ਦਰ: ₹ 90, ਅਸਲ ਲਾਗਤ: ₹ 30, ਮੋਦੀ ਟੈਕਸ: ₹ 60 ਸਾਰੇ ਪੈਟਰੋਲ ਪੰਪਾਂ ਦਾ ਨਾਮ ਬਦਲ ਕੇ 'ਨਰਿੰਦਰ ਮੋਦੀ ਵਸੂਲੀ ਕੇਂਦਰ' ਰੱਖਿਆ ਜਾਣਾ ਚਾਹੀਦਾ ਹੈ।


ਮੰਗਲਵਾਰ ਨੂੰ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਤਬਦੀਲੀ ਨਹੀਂ ਆਈ, ਲਗਾਤਾਰ 6 ਦਿਨਾਂ ਤੱਕ ਵਧਣ ਤੋਂ ਬਾਅਦ, ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਤੇ ਅੱਜ ਥੋੜੀ ਰੋਕ ਲੱਗੀ ਹੈ। 20 ਨਵੰਬਰ ਤੋਂ ਹੁਣ ਤੱਕ ਤੇਲ ਕੰਪਨੀਆਂ ਨੇ ਮੰਗਲਵਾਰ ਨੂੰ ਲਗਾਤਾਰ 17 ਵਾਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ।

ਦਿੱਲੀ ਵਿੱਚ ਪੈਟਰੋਲ ਦੀ ਕੀਮਤ 83.71 ਰੁਪਏ ਪ੍ਰਤੀ ਲੀਟਰ ਹੈ, ਮੁੰਬਈ ਵਿੱਚ ਇਹ 90.34 ਰੁਪਏ, ਕੋਲਕਾਤਾ ਵਿਚ ਪੈਟਰੋਲ ਦੀ ਕੀਮਤ 85.19 ਰੁਪਏ ਤੇ ਚੇਨਈ ਵਿਚ ਇਹ 86.51 ਰੁਪਏ ਪ੍ਰਤੀ ਲੀਟਰ ਸੀ। ਮੁੰਬਈ 'ਚ ਪੈਟਰੋਲ ਤੇ ਡੀਜ਼ਲ ਕ੍ਰਮਵਾਰ 90.34 ਪ੍ਰਤੀ ਲੀਟਰ ਅਤੇ 80.51 ਸੀ। ਮੁੰਬਈ ਵਿੱਚ ਤੇਲ ਦੀਆਂ ਕੀਮਤਾਂ ਸਾਰੇ ਮਹਾਨਗਰਾਂ ਵਿੱਚ ਸਭ ਤੋਂ ਵੱਧ ਹਨ।