ਸਾਡੇ ਗੁਆਂਢੀ ਦੇਸ਼ ਪਾਕਿਸਤਾਨ  (Pakistan Economy) ਦੀ ਹਾਲਤ ਕਿਸੇ ਤੋਂ ਲੁਕੀ ਨਹੀਂ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਟਾਟਾ ਗਰੁੱਪ (Tata Group) ਨੇ ਹੀ ਪੂਰੇ ਪਾਕਿਸਤਾਨ ਦੀ ਅਰਥਵਿਵਸਥਾ ਨੂੰ ਪਿੱਛੇ ਛੱਡ ਦਿੱਤਾ ਹੈ। ਇਕਨਾਮਿਕ ਟਾਈਮਜ਼ ਦੀ ਰਿਪੋਰਟ ਮੁਤਾਬਕ ਟਾਟਾ ਗਰੁੱਪ ਦਾ ਮਾਰਕੀਟ ਕੈਪ 365 ਅਰਬ ਡਾਲਰ ਜਾਂ 30.30 ਲੱਖ ਕਰੋੜ ਰੁਪਏ ਹੈ। ਇਸ ਦੇ ਨਾਲ ਹੀ IMF ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੀ ਜੀਡੀਪੀ 341 ਅਰਬ ਡਾਲਰ ਹੈ। ਭਾਵ ਟਾਟਾ ਗਰੁੱਪ ਇਕੱਲਾ ਪਾਕਿਸਤਾਨ ਦੀ ਅਰਥਵਿਵਸਥਾ ਤੋਂ ਵੱਡਾ ਹੈ।


ਪਿਛਲੇ ਸਾਲ ਦੌਰਾਨ ਟਾਟਾ ਮੋਟਰਜ਼ (Tata Motors) ਅਤੇ ਟ੍ਰੇਂਟ ਦੇ ਸ਼ੇਅਰਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਸੀ। ਜਿਸ ਕਾਰਨ ਟਾਟਾ ਗਰੁੱਪ ਦਾ ਮੁੱਲ (Tata Group increased) ਵਧਿਆ ਹੈ। ਪਿਛਲੇ ਸਾਲ ਇਕ ਦਹਾਕੇ ਬਾਅਦ ਟਾਟਾ ਗਰੁੱਪ (Tata Group) ਦੀ ਕਿਸੇ ਕੰਪਨੀ ਦਾ ਆਈਪੀਓ ਜਿਸ ਨਾਲ ਨਿਵੇਸ਼ਕਾਂ ਨੂੰ ਚੰਗਾ ਰਿਟਰਨ ਮਿਲਿਆ ਹੈ। ਟਾਟਾ ਟੈਕਨਾਲੋਜੀਜ਼ ਤੋਂ ਇਲਾਵਾ ਟੀਆਰਐਫ, ਟ੍ਰੈਂਟ, ਬਨਾਰਸ ਹੋਟਲਜ਼, ਟਾਟਾ ਇਨਵੈਸਟਮੈਂਟ ਕਾਰਪੋਰੇਸ਼ਨ, ਟਾਟਾ ਮੋਟਰਜ਼, ਗੋਆ ਦੇ ਆਟੋ ਮੋਬਾਈਲ ਕਾਰਪੋਰੇਸ਼ਨ (Auto Mobile Corporation) ਅਤੇ ਆਰਸਟਨ ਇੰਜੀਨੀਅਰਿੰਗ ਨੇ ਇੱਕ ਸਾਲ ਵਿੱਚ ਨਿਵੇਸ਼ਕਾਂ ਦਾ ਪੈਸਾ ਦੁੱਗਣਾ ਕਰ ਦਿੱਤਾ ਹੈ।


Current Account Deficit: ਸਰਕਾਰ ਲਈ ਰਾਹਤ ਦੀ ਖਬਰ, ਚਾਲੂ ਖਾਤੇ ਦਾ ਘਾਟਾ GDP ਦੇ 1 ਫੀਸਦੀ ਤੋਂ ਰਹੇਗਾ ਘੱਟ


ਫਿਲਹਾਲ ਟਾਟਾ ਗਰੁੱਪ ਦੀਆਂ ਘੱਟੋ-ਘੱਟ 25 ਕੰਪਨੀਆਂ ਸੂਚੀਬੱਧ ਹਨ। ਪਰ ਪਿਛਲੇ ਇੱਕ ਸਾਲ ਵਿੱਚ ਸਿਰਫ਼ ਇੱਕ ਟਾਟਾ ਕੈਮੀਕਲ ਨੇ ਨਕਾਰਾਤਮਕ ਰਿਟਰਨ ਦਿੱਤਾ ਹੈ। ਉਹ ਵੀ ਸਿਰਫ਼ 5 ਫ਼ੀਸਦੀ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਟਾਟਾ ਗਰੁੱਪ ਦੀਆਂ ਕੰਪਨੀਆਂ ਸ਼ੇਅਰ ਬਾਜ਼ਾਰ 'ਚ ਕਿਹੋ ਜਿਹਾ ਪ੍ਰਦਰਸ਼ਨ ਕਰ ਰਹੀਆਂ ਹਨ।


ਕਿੰਨੀ ਛੋਟੀ ਹੈ ਭਾਰਤ ਦੇ ਮੁਕਾਬਲੇ ਪਾਕਿਸਤਾਨ ਦੀ ਆਰਥਿਕਤਾ?


ਪਾਕਿਸਤਾਨ ਦੀ ਅਰਥਵਿਵਸਥਾ ਭਾਰਤ ਦੇ ਮੁਕਾਬਲੇ 11 ਗੁਣਾ ਛੋਟੀ ਹੈ। ਇਸ ਸਮੇਂ ਦੇਸ਼ ਦੀ ਜੀਡੀਪੀ ਲਗਭਗ 3.7 ਬਿਲੀਅਨ ਡਾਲਰ ਹੈ। ਮੰਨਿਆ ਜਾ ਰਿਹਾ ਹੈ ਕਿ ਭਾਰਤ ਵਿੱਤੀ ਸਾਲ 2028 ਤੱਕ ਜਾਪਾਨ ਅਤੇ ਜਰਮਨੀ ਨੂੰ ਪਛਾੜ ਕੇ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਇਸ ਸਮੇਂ ਭਾਰਤ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ।


ਦੂਜੇ ਪਾਸੇ ਪਾਕਿਸਤਾਨ ਇਸ ਸਮੇਂ ਕਰਜ਼ੇ ਨਾਲ ਜੂਝ ਰਿਹਾ ਹੈ। ਪਾਕਿਸਤਾਨ ਦਾ ਕੁੱਲ ਕਰਜ਼ਾ ਅਤੇ ਦੇਣਦਾਰੀਆਂ ਮਿਲ ਕੇ 125 ਬਿਲੀਅਨ ਡਾਲਰ ਹਨ। ਇਸ ਦੇ ਨਾਲ ਹੀ, ਵਿਦੇਸ਼ੀ ਮੁਦਰਾ ਭੰਡਾਰ ਸਿਰਫ 8 ਅਰਬ ਡਾਲਰ ਹੈ। ਇਸ ਸਾਲ ਸਰਕਾਰ ਨੂੰ ਆਪਣੇ ਮਾਲੀਏ ਦਾ 50 ਫ਼ੀਸਦੀ ਸਿਰਫ਼ ਕਰਜ਼ੇ ਦਾ ਵਿਆਜ ਚੁਕਾਉਣ ਲਈ ਖ਼ਰਚ ਕਰਨਾ ਪਵੇਗਾ।