ਬਿੱਗ ਬਾਸਕਿਟ ਵਿੱਚ ਹਿੱਸੇਦਾਰੀ ਖਰੀਦਣ ਲਈ ਟਾਟਾ ਸਮੂਹ ਪ੍ਰਾਇਮਰੀ ਤੇ ਸੈਕੰਡਰੀ ਸ਼ੇਅਰਾਂ ਦੀ ਖਰੀਦ ਲਈ 1.2 ਬਿਲੀਅਨ ਦਾ ਭੁਗਤਾਨ ਕਰੇਗਾ। ਟਾਟਾ ਸਮੂਹ ਦਾ ਇਹ ਨਿਵੇਸ਼ ਬਿੱਗ ਬਾਸਕਿਟ ਦੇ ਦੋ ਵੱਡੇ ਨਿਵੇਸ਼ਕਾਂ ਅਲੀਬਾਬਾ ਤੇ ਅਬਰਾਜ ਸਮੂਹ ਨੂੰ ਬਾਹਰ ਜਾਣ ਦਾ ਮੌਕਾ ਦੇ ਸਕਦਾ ਹੈ। ਦੱਸ ਦਈਏ ਕਿ ਟਾਟਾ ਸਮੂਹ ਬਿੱਗ ਬਾਸਕਿਟ ਸੌਦਾ ਅਗਲੇ ਦਿਨਾਂ ਵਿੱਚ ਪੂਰਾ ਹੋ ਜਾਵੇਗਾ। ਇਹ ਕਾਰੋਬਾਰ ਆਨਲਾਈਨ ਕਾਰੋਬਾਰੀ ਸਪੇਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਸੌਦਾ ਹੋ ਸਕਦਾ ਹੈ।
ਇਸਦੇ ਨਾਲ ਟਾਟਾ ਸਮੂਹ ਦੇ ਇਸ ਬਿਜਨੈੱਸ ਡੀਲ ਤਹਿਤ ਬਿੱਗ ਬਾਸਕੇਟ 2022-23 ਵਿੱਚ ਆਈਪੀਓ ਲਾਂਚ ਕਰੇਗੀ। ਇਸ ਤਹਿਤ ਜੇਕਰ ਕੋਈ ਹੋਰ ਨਿਵੇਸ਼ਕ ਇਸ ਵਿੱਚ ਆਪਣੀ ਹਿੱਸੇਦਾਰੀ ਵੇਚਣਾ ਚਾਹੇਗਾ ਤਾਂ ਉਸ ਸਥਿਤੀ ਵਿਚ ਪਹਿਲੇ ਇਨਕਾਰ ਦਾ ਅਧਿਕਾਰ ਟਾਟਾ ਸਮੂਹ ਕੋਲ ਹੋਵੇਗਾ। ਬਿੱਗ ਬਾਸਕਿਟ ਦੇ ਸੀਈਓ ਹਰੀ ਮੋਹਨ ਨੇ ਕਿਹਾ ਕਿ ਆਈਪੀਓ ਕੁਝ ਮੌਜੂਦਾ ਨਿਵੇਸ਼ਕਾਂ ਨੂੰ ਇਸ ਚੋਂ ਬਾਹਰ ਨਿਕਲਣ ਦਾ ਮੌਕਾ ਦੇ ਸਕਦੀ ਹੈ।
ਇਹ ਵੀ ਪੜ੍ਹੋ: ਦਹਿਸ਼ਤ ਦੇ ਸਾਏ ਹੇਠ ਅਮਰੀਕਾ 'ਚ ਸੱਤਾ ਤਬਦੀਲ, ਸਖਤ ਸੁਰੱਖਿਆ ਵਿਚਾਲੇ ਜੋਅ ਬਾਇਡਨ ਚੁੱਕਣਗੇ ਸਹੁੰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904